ਸੁਨਾਮ ਊਧਮ ਸਿੰਘ ਵਾਲਾ, 19 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਸੁਨਾਮ ਖੇਤਰ ਦੇ ਮਰੀਜ਼ਾਂ ਨੂੰ ਹੁਣ ਆਧੁਨਿਕ ਸਿਹਤ ਸੇਵਾਵਾਂ ਲਈ ਭਟਕਣ ਦੀ ਲੋੜ ਨਹੀਂ ਰਹੇਗੀ | ਅੱਜ ਜਾਖ਼ਲ ਰੋਡ ਤੇ ਮਾਇਆ ਗਾਰਡਨ ਕਲੋਨੀ ਦੇ ਸਾਹਮਣੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜੀ ਐਮ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਸ਼ੁਰੂਆਤ ਹੋ ਗਈ ਹੈ | ਇਸ ਮੌਕੇ ਤੇ ਵੱਖ-ਵੱਖ ਆਗੂਆਂ ਭਾਜਪਾ ਆਗੂ ਦਾਮਨ ਥਿੰਦ ਬਾਜਵਾ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਸ ਹਸਪਤਾਲ ਦਾ ਉਦਘਾਟਨ ਕੀਤਾ | ਉਨ੍ਹਾਂ ਇਸ ਮੌਕੇ ਤੇ ਇਨ੍ਹਾਂ ਆਗੂਆਂ ਨੇ ਡਾ. ਹਰਦੀਪ ਬਾਵਾ ਸਮੇਤ ਪੂਰੇ ਬਾਵਾ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਹਸਪਤਾਲ ਜੋਕਿ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ ਦੀ ਸੁਨਾਮ ਸ਼ਹਿਰ ਦੇ ਲੋਕਾਂ ਨੂੰ ਇਸ ਦੀ ਸਖ਼ਤ ਲੋੜ ਸੀ ਉਨ੍ਹਾਂ ਕਿਹਾ ਕਿ ਇਹ ਹਸਪਤਾਲ ਜੋਕਿ ਖ਼ਾਸ ਤੌਰ 'ਤੇ ਜਨਰਲ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰਾਂ ਦੀ ਘਾਟ ਨੂੰ ਪੂਰਾ ਕਰੇਗਾ | ਇਸ ਮੌਕੇ ਤੇ ਇਸ ਹਸਪਤਾਲ ਦੇ ਸੰਚਾਲਕ ਡਾ. ਹਰਦੀਪ ਬਾਵਾ ਨੇ ਵੀ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਦਾ ਸੁਪਨਾ ਸੀ ਕਿ ਸੁਨਾਮ ਸ਼ਹਿਰ ਵਿੱਚ ਉਹ ਇੱਕ ਅਜਿਹੇ ਹਸਪਤਾਲ ਦੀ ਸ਼ੁਰੂਆਤ ਕਰਨ ਜਿਸ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਲਈ ਹਰ ਤਰ੍ਹਾਂ ਦੀ ਸਹੂਲਤ ਮਿਲੇ | ਹਸਪਤਾਲ ਦੀਆਂ ਮੁੱਖ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਦੀਪ ਬਾਵਾ ਨੇ ਦੱਸਿਆ ਹਸਪਤਾਲ ਵਿੱਚ ਆਧੁਨਿਕ ਆਈ.ਸੀ.ਯੂ.ਸਹੂਲਤ ਹੋਵੇਗੀ ਅਤੇ ਪੇਟ ਅਤੇ ਜਿਗਰ ਨਾਲ ਸਬੰਧਿਤ ਰੋਗਾਂ ਦਾ ਖ਼ਾਸ ਇਲਾਜ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਡਾ. ਮਨਮੋਹਨ ਭਾਰਦਵਾਜ ਸਰਜਨ, ਡਾ ਮਨਜੀਤ ਬਾਵਾ ਅਤੇ ਡਾ ਗਗਨਦੀਪ ਬਾਵਾ ਅੱਖਾਂ ਦੇ ਮਾਹਿਰ, ਡਾ ਅੰਕੁਰ ਬਾਂਸਲ ਪਥਰੀ ਰੋਗਾਂ ਦੇ ਮਾਹਿਰ ਵੀ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇਣਗੇ | ਉਹ ਕਿਹਾ ਕਿ ਵੱਖ-ਵੱਖ ਸੰਬੰਧਿਤ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਸਕਿਨ ਕੇਅਰ ਅਤੇ ਕੋਸਮੈਟਿਕ ਟਰੀਟਮੈਂਟ (ਪੀਲਜ਼, ਪੀ.ਆਰ.ਪੀ., ਸਕਿਨ ਟਰੀਟਮੈਂਟ) ਨਵੀਆਂ ਮਸ਼ੀਨਾਂ ਰਾਹੀਂ ਘੱਟ ਖ਼ਰਚ ਤੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਏ ਜਾਣਗੇ | ਇਸ ਮੌਕੇ ਤੇ ਡਾ. ਹਰਦੀਪ ਬਾਵਾ ਨੇ ਕਿਹਾ, ਕਿ ਸਾਡਾ ਮੁੱਖ ਮਕਸਦ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਵਾਜਬ ਰੇਟਾਂ 'ਤੇ ਮੁਹੱਈਆ ਕਰਵਾਉਣਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਾ ਪਵੇ | ਇਸ ਮੌਕੇ ਤੇ ਕਾਂਗਰਸੀ ਆਗੂ ਰਾਜਿੰਦਰ ਦੀਪਾ, ਕਾਂਗਰਸੀ ਆਗੂ ਕੁਲਵੰਤ ਸਿੰਗਲਾ ਮਾਨਸਾ, ਘਣਸਿਆਮ ਕਾਂਸਲ, ਤਰਸੇਮ ਦਾਸ ਬਾਵਾ, ਰਮੇਸਵਰ ਦਾਸ ਬਾਵਾ, ਜਗਦੀਪ ਭਾਰਦਵਾਜ, ਪਿ੍ੰਸੀਪਲ ਅਮਿਤ ਡੋਗਰਾ, ਡਾ. ਸਿਧਾਂਤ ਫੁੱਲ, ਰਾਜਿੰਦਰ ਕੁਮਾਰ ਬੱਬਲੀ, ਅਨਿਲ ਕੁਮਾਰ, ਨਰੇਸ਼ ਭੋਲਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ |