ਅਹਿਮਦਗੜ੍ਹ, 19 ਅਪ੍ਰੈਲ (ਰਵਿੰਦਰ ਪੁਰੀ, ਰਣਧੀਰ ਮਹੋਲੀ)-ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਚੋਣਾਂ ਬਾਬਤ ਕੀਤੇ ਗਏ ਵਾਰਡਬੰਦੀ ਅਤੇ ਵੋਟਰ ਸੂਚੀਆਂ ਦੇ ਸੋਧ ਦੇ ਐਲਾਨ ਤੋਂ ਬਾਅਦ ਅਹਿਮਦਗੜ੍ਹ ਵਿੱਚ ਸਿਆਸਤ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆਂ ਹੈ | ਇਸ ਬਾਬਤ ਕਾਂਗਰਸ ਪਾਰਟੀ ਦੇ ਆਗੂਆਂ ਨੇ ਸੱਤਾ ਧਿਰ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਮਿਤੀ 31 ਦਸੰਬਰ 2025 ਨੂੰ ਇੱਕ ਗਜ਼ਟ ਨੋਟੀਫ਼ਿਕੇਸ਼ਨ ਪਾਸ ਕੀਤਾ ਗਿਆ ਸੀ, ਜਿਸ ਨੂੰ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅਧਿਕਾਰਕ ਮਨਜ਼ੂਰੀ ਵੀ ਮਿਲ ਚੁੱਕੀ ਹੈ | ਉਕਤ ਨੋਟੀਫ਼ਿਕੇਸ਼ਨ ਵਿੱਚ ਸ਼ਹਿਰ ਦੇ 17 ਵਾਰਡਾਂ ਦੀਆਂ ਦਬੰਦੀਆਂ, ਜਨਰਲ ਅਤੇ ਅÏਰਤਾਂ ਰਾਖਵਾਂਕਰਨ, ਜਨਰਲ ਅਤੇ ਅਨੁਸੂਚਿਤ ਤੀਆਂ ਰਾਖਵਾਂਕਰਨ ਬਾਰੇ ਵਾਰਡ ਨੰਬਰ ਵਾਈਜ਼ ਸੰਖੇਵ ਜਾਣਕਾਰੀ ਹੈ ਅਤੇ ਨਗਰ ਕੌਂਸਲ ਅਹਿਮਦਗੜ੍ਹ ਵੱਲੋਂ ਬਣਾਏ ਜਾਣ ਵਾਲੇ ਨਕਸ਼ੇ ਵਿੱਚ ਵਾਰਡਾਂ ਦੀ ਹੱਦਬੰਦੀ ਵੀ ਉਕਤ ਗਜ਼ਟ ਨੋਟੀਫ਼ਿਕੇਸ਼ਨ ਮੁਤਾਬਿਕ ਹੋਣੀ ਬਣਦੀ ਹੈ | ਕੌਂਸਲਰ ਪਤੀ ਰਾਕੇਸ਼ ਸ਼ਾਹੀ ਅਤੇ ਸੀਨੀਅਰ ਗਰਸੀ ਆਗੂ ਮਨੀਸ਼ ਸਿੰਗਲਾ ਨੇ ਦੱਸਿਆਂ ਕਿ ਜਦੋਂ ਅਸੀਂ ਨਗਰ ਕੌਂਸਲ ਵਿਖੇ ਪ੍ਰਕਾਸ਼ਿਤ ਉਕਤ ਨਕਸ਼ੇ ਦੀਆ ਖ਼ਾਮੀਆਂ ਪ੍ਰਤੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਤਾਂ ਕੋਈ ਵੀ ਭਰੋਸੇਯੋਗ ਜਵਾਬ ਨਹੀਂ ਮਿਲਿਆ | ਜਿਸ ਤੋਂ ਬਾਅਦ ਅਸੀਂ ਚੰਡੀਗੜ੍ਹ ਵਿਖੇ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੀਨੀਅਰ ਐਡਵੋਕੇਟ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਕੱਤਰ ਸਥਾਨਕ ਸਰਕਾਰ, ਡੀ.ਜੀ.ਪੀ. ਵਿਜੀਲੈਂਸ, ਸਕੱਤਰ ਚੋਣ ਕਮਿਸ਼ਨਰ ਪੰਜਾਬ ਆਦਿ ਨੂੰ ਮਿਲ ਕੇ ਵੱਡੇ ਪੱਧਰ ਤੇ ਹੋਈ ਇਸ ਗੜਬੜੀ ਵਿੱਚ ਸਿੱਧੇ ਅਸਿੱਧੇ ਤੌਰ ਤੇ ਸ਼ਾਮਿਲ ਵਿਅਕਤੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਬੇਨਤੀ ਪੱਤਰ ਸਮੇਤ ਸਾਰੇ ਸਬੂਤਾਂ ਦੇ ਪੇਸ਼ ਕੀਤਾ | ਇਸ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਦਫ਼ਤਰ ਵੱਲੋਂ ਸਖ਼ਤ ਕਾਰਵਾਈ ਕਰਵਾਉਣ ਲਈ ਸਾਨੂੰ ਭਰੋਸਾ ਵੀ ਦਿੱਤਾ ਗਿਆ | ਇਸ ਸਬੰਧੀ ਜਦੋਂ ਪੱਤਰਕਾਰ ਸਹਿਬਾਨਾਂ ਵੱਲੋਂ ਮਾਣਯੋਗ ਐੱਸ.ਡੀ.ਐੱਮ. ਸਾਹਿਬ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨਾਲ ਪੱਖ ਜਾਣਨ ਲਈ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਦੱਸਿਆਂ ਕਿ ਸਾਨੂੰ ਚੰਡੀਗੜ੍ਹ ਦਫ਼ਤਰ ਵੱਲੋਂ ਹਦਾਇਤ ਆ ਚੁੱਕੀ ਹੈ ਕਿ ਗਜ਼ਟ ਨੋਟੀਫ਼ਿਕੇਸ਼ਨ ਮੁਤਾਬਿਕ ਹੀ ਨਗਰ ਕੌਂਸਲ ਚੋਣਾਂ ਸੰਪੰਨ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਮੁਤਾਬਿਕ ਹੀ ਵਾਰਡ ਵਾਈਜ਼ ਵੋਟਰ ਲਿਸਟਾਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਦੇ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆਂ ਕਿ ਸੋਮਵਾਰ ਤੱਕ ਵੋਟਰ ਲਿਸਟਾਂ ਦੀ ਉਡੀਕ ਕੀਤੀ ਜਾਵੇਗੀ ਅਤੇ ਨਾ ਮਿਲਣ ਦੇ ਸੂਰਤ ਵਿੱਚ ਵੱਡਾ ਸੰਘਰਸ਼ ਵਿੱਢੀਆਂ ਜਾਵੇਗਾ | ਇੱਥੇ ਜ਼ਿਕਰਯੋਗ ਹੈ ਕਿ ਗਜ਼ਟ ਨੋਟੀਫ਼ਿਕੇਸ਼ਨ ਅਤੇ ਨਕਸ਼ੇ ਵਿੱਚ ਭਾਰੀ ਫੇਰ ਬਦਲ ਦਾ ਸਮੁੱਚੇ ਸ਼ਹਿਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ | ਪਰੰਤੂ ਚਦ ਵਿਅਕਤੀਆਂ ਦੀ ਕੀਤੀ ਇਸ ਸ਼ਰਾਰਤ ਨਾਲ ਸਰਕਾਰ ਦੀ ਚੁਫੇਰਿਓਾ ਕਿਰਕਰੀ ਜ਼ਰੂਰੀ ਸ਼ੁਰੂ ਹੋ ਚੁੱਕੀ ਹੈ |
ਸ਼ਹਿਰ ਵਿੱਚ ਗਰਮਾਈ ਸਿਆਸਤ: ਵਾਰਡਬੰਦੀ ਦੇ ਨੋਟੀਫ਼ਿਕੇਸ਼ਨ ਅਤੇ ਨਕਸ਼ੇ ਵਿੱਚ ਫ਼ਰਕ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ-ਕਾਂਗਰਸੀ ਆਗੂ
ਅਜੀਤ ਡੈਸਕ
20-04-2026