17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੰਥ ਰਤਨ ਗਿਆਨੀ ਦਿੱਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 22-04-2026
ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਰੁਪਿੰਦਰ ਸਿੰਘ ਸੱਗੂ, ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਡਾ. ਅੰਬੇਡਕਰ ਸਭਾ ਪੰਜਾਬ, ਹੈੱਡ ਆਫ਼ਿਸ ਸੁਨਾਮ ਵਲੋਂ ਪ੍ਰਧਾਨ ਹਰਜਸ ਸਿੰਘ ਖਡਿਆਲ ਦੀ ਅਗਵਾਈ ਵਿਚ ਸੰਗਰਾਮੀ ਕਲਾ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਦੇ ਭਰਵੇਂ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ, ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਅਤੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 135ਵੇਂ ਜਨਮ ਦਿਨ ਮੌਕੇ ਇੱਕ ਵਿਸ਼ਾਲ ਸਮਾਜਿਕ ਚੇਤਨਾ ਸਮਾਗਮ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਊਧਮ ਸਿੰਘ ਵਾਲਾ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ | ਸਮਾਗਮ ਦੇ ਮੁੱਖ ਬੁਲਾਰਿਆਂ ਵਿਚੋਂ ਹਰਵਿੰਦਰ ਸਿੰਘ ਪੱਪਨ ਨੇ ਪੰਥ ਰਤਨ ਗਿਆਨੀ ਦਿੱਤ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗਿਆਨੀ ਜੀ ਉਹ ਵਿਦਵਾਨ ਸ਼ਖ਼ਸੀਅਤ ਸਨ ਜੋ ਰਵਿਦਾਸੀਆ ਕੌਮ ਵਿਚੋਂ ਪਹਿਲੇ ਪ੍ਰੋਫ਼ੈਸਰ ਬਣੇ ਤੇ ਜਿਨ੍ਹ੍ਹਾਂ ਨੇ ਸਿੱਖੀ ਪ੍ਰਚਾਰ ਅਤੇ ਸਮਾਜ ਸੁਧਾਰ ਲਈ 72 ਕਿਤਾਬਾਂ ਲਿਖੀਆਂ | ਸੁਆਮੀ ਦਇਆਨੰਦ ਸਰਸਵਤੀ ਨੂੰ ਆਪਣੀ ਉੱਚ ਵਿਦਵਤਾ ਨਾਲ ਤਿੰਨ ਵਾਰ ਵਿਚਾਰ ਚਰਚਾ ਕਰ ਕੇ ਹਰਾਇਆ | ਸਭਾ ਦੇ ਚੇਅਰਮੈਨ ਕਰਨੈਲ ਸਿੰਘ ਨੀਲੋਵਾਲ ਨੇ ਖ਼ਾਲਸਾ ਸਾਜਨਾ ਦਿਵਸ ਦੇ ਮਹੱਤਵ ਬਾਰੇ ਦੱਸਿਆ | ਸਭਾ ਦੇ ਪ੍ਰਧਾਨ ਹਰਜਸ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਸਾਹਿਬ ਰਾਹੀਂ ਭਾਰਤੀ ਸੰਵਿਧਾਨ ਵਿਚ ਪਛੜੇ ਵਰਗਾਂ ਨੂੰ ਦਿੱਤੇ ਬਰਾਬਰੀ ਦੇ ਹੱਕਾਂ ਲਈ ਅਸੀਂ ਉਨ੍ਹ੍ਹਾਂ ਦੇ ਅਹਿਸਾਨ ਨੂੰ ਕਦੇ ਭੁਲਾ ਨਹੀਂ ਸਕਦੇ | ਸਮਾਗਮ ਵਿਚ ਸਮਾਜ ਸੇਵੀ ਅਤੇ ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ ਨੇ ਗਿਆਨੀ ਜੰਗੀਰ ਸਿੰਘ ਰਤਨ ਅਤੇ ਜਿਲ੍ਹ੍ਹੇਦਾਰ ਬਲਵਿੰਦਰ ਸਿੰਘ ਦੇ ਲਿਖੇ ਗੀਤਾਂ ਨੂੰ ਆਪਣੀ ਬੁਲੰਦ ਆਵਾਜ਼ ਅਤੇ ਖ਼ੂਬਸੂਰਤ ਅੰਦਾਜ਼ ਵਿਚ ਗਾ ਕੇ ਰੰਗ ਬੰਨ੍ਹ ਦਿੱਤਾ | ਇਸ ਮੌਕੇ ਐਟਰੋ ਸਫਾਇਰ ਆਊਟਲੈਟ ਅਤੇ ਸਭਾ ਵਲੋਂ ਭੋਲਾ ਸਿੰਘ ਸੰਗਰਾਮੀ ਨੂੰ ਉਸ ਵਲੋਂ ਦਿੱਤੇ ਸਹਿਯੋਗ ਲਈ ਸਨਮਾਨਿਤ ਵੀ ਕੀਤਾ ਗਿਆ | ਇਸ ਸਮਾਗਮ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਮਨਪ੍ਰੀਤ ਬੰਸਲ ਸਾਬਕਾ ਐਮ.ਸੀ. ਆਪਣੀ ਟੀਮ ਨਾਲ ਹਾਜ਼ਰ ਹੋਏ ਅਤੇ ਉਨ੍ਹ੍ਹਾਂ ਨੇ ਮੰਤਰੀ ਸਾਹਿਬ ਵੱਲੋਂ ਸਭਾ ਦੀ ਮੁੱਖ ਮੰਗ 'ਅੰਬੇਦਕਰ ਭਵਨ' ਲਈ ਜਗ੍ਹ੍ਹਾ ਛੇਤੀ ਦੇਣ ਦਾ ਵਿਸ਼ਵਾਸ ਦਵਾਇਆ | ਇਸ ਮੌਕੇ ਗਿਆਨੀ ਜੰਗੀਰ ਸਿੰਘ ਰਤਨ, ਵਿਨਰਜੀਤ ਸਿੰਘ ਗੋਲਡੀ, ਰਵਿੰਦਰ ਸਿੰਘ ਚੀਮਾ, ਭਗਵਾਨ ਸਿੰਘ ਢੰਡੋਲੀ, ਰਣਜੀਤ ਸਿੰਘ ਛਾਜਲਾ, ਕਮਲਜੀਤ ਸਿੰਘ ਵਿੱਕੀ ਲੌਂਗੋਵਾਲ, ਹਰਪਾਲ ਕੌਰ ਟਿਬੀ, ਜੀਤ ਸਿੰਘ ਬੰਗਾ, ਮਿਠੂ ਸਿੰਘ ਪ੍ਰਧਾਨ ਟੈਕਸੀ ਯੂਨੀਅਨ, ਕਰਨਵੀਰ ਵਸ਼ਿਸ਼ਟ ਐਡਵੋਕੇਟ ਨੇ ਵੀ ਇਕੱਠ ਨੂੰ ਸਮਾਜਿਕ ਚੇਤਨਾ ਲਈ ਜਾਗਰੂਕ ਕੀਤਾ | ਇਸ ਮੌਕੇ ਰਮਿੰਦਰਜੀਤ ਸਿੰਘ ਐਟਰੋ ਸਫਾਇਰ ਆਊਟਲੈਟ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੰਚ ਸੰਚਾਲਣ ਦੀ ਡਿਊਟੀ ਜ਼ਿਲ੍ਹ੍ਹੇਦਾਰ ਬਲਵਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ੰਸੀਪਲ ਪਰਮਿੰਦਰ ਸਿੰਘ, ਰਿੰਕੂ ਬਾਂਸਲ ਪ੍ਰਧਾਨ ਪ੍ਰਾਪਰਟੀ ਡੀਲਰ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ ਸੰਗਰੂਰ, ਗੁਰਨੈਬ ਸਿੰਘ ਘਰਾਂਚੋਂ, ਬੀਬੀ ਸੁਖਵਿੰਦਰ ਕੌਰ, ਹਰਦੀਪ ਕੌਰ ਖਡਿਆਲ, ਪਰਮਜੀਤ ਕੌਰ ਸੰਗਰਾਮੀ, ਹਨੀ ਸੰਗਰਾਮੀ, ਕਿ੍ਸ਼ਨ ਲਾਲ ਭੋਲਾ, ਗੁਰਸੇਵਕ ਸਿੰਘ ਪ੍ਰੀਤ ਗੋਰਖਾ, ਮਿਲਖਾ ਸਿੰਘ ਸਨੇਹੀ, ਰਾਮ ਸਰੂਪ ਖਡਿਆਲ, ਗੁਰਜੰਟ ਸਿੰਘ ਚੋਟੀਆਂ, ਚਰਨਜੀਤ ਚੰਨੀ ਧੂਰੀ, ਦੇਸ ਰਾਜ, ਕੁਲਵੰਤ ਸਿੰਘ ਕਾਲਾ ਨੰਬਰਦਾਰ, ਸੋਹਣ ਸਿੰਘ ਸੋਨੀ, ਮਾਸਟਰ ਸੁਖਜੀਤ ਸਿੰਘ, ਹਰਨੇਕ ਸਿੰਘ ਨੱਢੇ, ਤਰਸੇਮ ਸਿੰਘ ਮਹਿਰੋਕ, ਦਰਸ਼ਨ ਸਿੰਘ ਅੜਕਵਾਸ, ਪ੍ਰਧਾਨ ਦੇਵ ਸਿੰਘ ਕੋਕੋ ਮਾਜਰੀ, ਗੁਰਚਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਨ.ਐੱਸ.ਐੱਸ. ਵਲੰਟੀਅਰਜ਼ ਵਲੋਂ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਨਾ ਵਰਤਣ ਦੀ ਅਪੀਲ <br/> ਅਗਲੀ ਖ਼ਬਰ ਧਾਰਮਿਕ ਆਸਥਾ ਅਤੇ ਮਰਿਆਦਾ ਦੀ ਰੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ ਬੇਅਦਬੀ ਵਿਰੁੱਧ ਬਣਿਆ ਕਾਨੂੰਨ - ਭਰਾਜ <br/>
Ad Position 24