ਸ਼ੇਰਪੁਰ, 21 ਅਪ੍ਰੈਲ (ਦਰਸ਼ਨ ਸਿੰਘ ਖੇੜੀ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਇਜਲਾਸ ਸ਼ੇਰਪੁਰ ਵਿਖੇ ਹੋਇਆ | ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਡਾਕਟਰ ਅਨਵਰ ਭਸੌੜ, ਹਰਮੇਸ਼ ਕਾਲੀਆ ਮੂਨਕ, ਡਾਕਟਰ ਜਸਵੰਤ ਸਿੰਘ ਝਨੇਰ, ਬਲਜਿੰਦਰ ਸਿੰਘ ਚੱਕ, ਧਰਮਪਾਲ ਸਿੰਘ ਅਤੇ 11 ਬਲਾਕ ਪ੍ਰਧਾਨ ਤੇ ਆਗੂ ਸਾਹਿਬਾਨ ਹਾਜ਼ਰ ਹੋਏ | ਇਜ਼ਲਾਸ ਦੀ ਪ੍ਰਧਾਨਗੀ ਡਾਕਟਰ ਅਨਵਰ ਭਸੌੜ ਇੰਚਾਰਜ ਮੁੱਖ ਮੰਤਰੀ ਦਫ਼ਤਰ ਧੂਰੀ ਤੇ ਮੈਂਬਰ ਵਕਫ਼ ਬੋਰਡ ਵੱਲੋਂ ਕੀਤੀ ਗਈ | ਇਜਲਾਸ ਦੌਰਾਨ ਵਿੱਛੜੇ ਹੋਏ ਸਾਥੀਆ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਝੰਡਾ ਲਹਿਰਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਡਾਕਟਰ ਅਨਵਰ ਭਸੌੜ ਨੇ ਕਿਹਾ ਕਿ ਪਿੰਡਾਂ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰ 295 ਦੇ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸ਼ਵਾਸ ਦਿਵਾਇਆ ਕਿ ਆਰ ਐਮ ਪੀ ਡਾਕਟਰਾਂ ਦੀਆਂ ਕਲੀਨਿਕਾਂ ਦੀ ਰਾਖੀ ਪੂਰੀ ਇਮਾਨਦਾਰੀ ਨਾਲ ਕਰਾਂਗੇ ਅਤੇ ਜੋ ਸਰਕਾਰ ਤੋਂ ਮੰਗਾਂ ਰੱਖੀਆਂ ਗਈਆਂ ਜਾਂ ਜੋ ਸਰਕਾਰ ਨੇ ਵੋਟਾਂ ਵੇਲੇ ਕੀਤੇ ਵਾਅਦੇ ਨੂੰ ਪੂਰਨ ਤੌਰ 'ਤੇ ਮਸਲਾ ਹੱਲ ਕਰਵਾਵਾਂਗੇ | ਇਜਲਾਸ ਦੌਰਾਨ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਡਾਕਟਰ ਅਨਵਰ ਭਸੌੜ, ਸੀਨੀਅਰ ਮੀਤ ਪ੍ਰਧਾਨ ਡਾਕਟਰ ਬਲਜਿੰਦਰ ਸਿੰਘ ਚੱਕ, ਸਕੱਤਰ ਡਾਕਟਰ ਹਰਮੇਸ਼ ਸਿੰਘ ਕਾਲੀਆ ਮੂਨਕ, ਜਸਵੰਤ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ ਅਤੇ ਉਸਮਾਨ ਖਾਂ ਮਲੇਰਕੋਟਲਾ, ਉੱਤਮ ਸਿੰਘ, ਗੁਰਦੇਵ ਸਿੰਘ, ਰਸੀਦ ਖਾਨ, ਹਰਦੀਪ ਸਿੰਘ, ਜੋਗਿੰਦਰ ਸਿੰਘ, ਜਸਬੀਰ ਸਿੰਘ, ਰੁਪਿੰਦਰ ਸਿੰਘ, ਬਰਿੰਦਰ ਸਿੰਘ, ਧਰਮਪਾਲ ਸਿੰਘ, ਸੁਰਿੰਦਰ ਸਿੰਘ, ਰਾਜਪਾਲ ਰਾਮ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਕਮੇਟੀ ਮੈਂਬਰ ਚੁਣੇ ਗਏ | ਇਸ ਸਮੇਂ ਬਲਾਕ ਪ੍ਰਧਾਨ ਸ਼ੇਰਪੁਰ ਡਾਕਟਰ ਹਰਦੀਪ ਸਿੰਘ ਰੰਧਾਵਾ ਮਾਹਮਦਪੁਰ ਵੱਲੋਂ ਜ਼ਿਲ੍ਹਾ ਭਰ 'ਚੋ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਲਾਕ ਸ਼ੇਰਪੁਰ ਤੋ ਡਾਕਟਰ ਭੋਲਾ ਸਿੰਘ ਚੇਅਰਮੈਨ ਟਿੱਬਾ, ਬਲਜੀਤ ਸਿੰਘ, ਗੁਰਜੀਤ ਸਿੰਘ ਕੈਸੀਅਰ, ਗੁਰਦੇਵ ਸਿੰਘ, ਗੁਰਦੀਪ ਸਿੰਘ ਕਾਤਰੋਂ, ਜਗਸੀਰ ਸਿੰਘ, ਗੁਰਤੇਜ ਸਿੰਘ ਈਨਾ ਬਾਜਵਾ, ਅਮਨਦੀਪ ਸਿੰਘ ਸੇਖਾ, ਨਿਰਭੈ ਸਿੰਘ ਛੰਨਾਂ, ਕਿ੍ਪਾਲ ਚੰਦ, ਜਸਵਿੰਦਰ ਸਿੰਘ ਸੇਖਾ, ਕੁਲਬੀਰ ਸਿੰਘ, ਹਰਦੀਪ ਸਿੰਘ ਦੀਦਾਰਗੜ੍ਹ, ਹਰਮਨ ਦੀਪ ਕਾਲਾ ਬੂਲਾ, ਗਗਨਦੀਪ ਸਿੰਘ ਸ਼ੇਰਪੁਰ ਆਦਿ ਆਗੂ ਮੈਂਬਰ ਮੌਜੂਦ ਸਨ |