16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਢੀਂਡਸਾ ਪਰਿਵਾਰ ਦਾ ਹਲਕਾ ਲਹਿਰਾ ਨਾਲ ਨਹੰੁ ਮਾਸ ਦਾ ਰਿਸ਼ਤਾ ਹਮੇਸ਼ਾ ਬਰਕਰਾਰ ਰਹੇਗਾ-ਵਰਿੰਦਰਪਾਲ ਟੀਟੂ <br/>

Ad Position 21
No active advertisement
ਅਜੀਤ ਡੈਸਕ 22-04-2026
ਮੂਨਕ, 21 ਅਪ੍ਰੈਲ (ਵਰਿੰਦਰ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੂਹਰਲੀ ਕਤਾਰ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਦੇ ਸਾਰੇ ਪਰਿਵਾਰ ਦਾ ਹਲਕੇ ਲਹਿਰੇ ਨਾਲ ਨਹੰੁ ਮਾਸ ਦਾ ਰਿਸ਼ਤਾ ਰਿਹਾ ਹੈ, ਇਹ ਰਿਸ਼ਤਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬਰਕਰਾਰ ਰਹੇਗਾ, ਲੋਕ ਸਿਆਸੀ ਅਫ਼ਵਾਹਾਂ 'ਤੇ ਭਰੋਸਾ ਨਾ ਕਰਨ ਪਰਮਿੰਦਰ ਸਿੰਘ ਢੀਂਡਸਾ ਲਹਿਰੇ ਹਲਕੇ ਤੋਂ ਹੀ ਆਗਾਮੀ ਵਿਧਾਨ ਸਭਾ ਚੋਣ ਲੜਨਗੇ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨ ਬੱਧ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਦੇ ਪੀਏ ਵਰਿੰਦਰਪਾਲ ਸਿੰਘ ਟੀਟੂ ਨੇ ਉਨ੍ਹਾਂ ਦੇ ਗ੍ਰਹਿ ਸਥਾਨ ਵਿਕਟੋਰੀਆ ਕਲੋਨੀ ਮੂਨਕ ਵਿਖੇ ਪੱਤਰਕਾਰ ਭਾਈਚਾਰੇ ਨਾ ਪਲੇਠੀ ਮੀਟਿੰਗ ਕਰਨ ਉਪਰੰਤ ਕੀਤਾ | ਇਸ ਮੌਕੇ ਸ. ਟੀਟੂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਸਾਬਕਾ ਰਾਜ ਸਭਾ ਮੈਂਬਰ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਸਾਬਕਾ ਖ਼ਜ਼ਾਨਾ ਮੰਤਰੀ ਹੁੰਦਿਆਂ ਹਲਕੇ ਲਹਿਰੇ ਦਾ ਹਰ ਪੱਖੋਂ ਅਥਾਹ ਵਿਕਾਸ ਕਰਵਾਇਆ ਜੋ ਇੱਕ ਰਿਕਾਰਡ ਰਿਹਾ ਹੈ | ਅੱਜ ਭਾਵੇਂ ਪਰਮਿੰਦਰ ਸਿੰਘ ਢੀਂਡਸਾ ਸਰਕਾਰ ਵਿੱਚ ਨਹੀਂ ਹਨ ਪ੍ਰੰਤੂ ਫਿਰ ਵੀ ਉਹ ਹਲਕੇ ਦੇ ਲੋਕਾਂ ਦੇ ਦੁੱਖਾਂ ਸੁੱਖਾਂ ਵਿਚ ਪਹਿਲਾਂ ਵਾਂਗ ਇੱਕ ਪਰਿਵਾਰ ਦੀ ਤਰ੍ਹਾਂ ਵਿਚਰਦੇ ਹਨ ਅਤੇ ਲੋਕ ਹੁਣ ਵੀ ਕੰਮਾਂ ਕਾਰਾਂ ਲਈ ਢੀਂਡਸਾ ਪਰਿਵਾਰ ਕੋਲ ਪਹੁੰਚ ਕਰਦੇ ਹਨ | ਇਸ ਮੌਕੇ ਮੂਨਕ ਦੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਭੁਪਿੰਦਰ ਸਿੰਘ ਮਹਾ ਸਿੰਘ ਵਾਲਾ ਸੰਮਤੀ ਮੈਂਬਰ, ਪਾਲ ਸਿੰਘ ਗਹਿਲਾ ਸਾਬਕਾ ਚੇਅਰਮੈਨ, ਸਤਿਗੁਰ ਸਿੰਘ ਫੂਲਦ, ਕਾਬਲ ਸਿੰਘ ਸੇਖੋਂ, ਲਲਿਤ ਜੋਸ਼ੀ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਯੂਥ ਆਗੂ ਕਸ਼ਿਸ਼ ਅਰੋੜਾ ਕੱਕੀ, ਸਲੀਮ ਅਲੀ ਖਾਨ, ਕੁਲਦੀਪ ਸਿੰਘ ਭਟਾਲ ਖੁਰਦ, ਛੱਜੂ ਸਿੰਘ ਸੇਖੋਵਾਸ ਸਾਬਕਾ ਸੰਮਤੀ ਮੈਂਬਰ, ਬਾਬਾ ਜਸਬੀਰ ਸਿੰਘ ਡੂਡੀਆ, ਗੁਰਜੀਤ ਸਿੰਘ ਹਾਂਡਾ, ਸੱਤਪਾਲ ਸ਼ਰਮਾ ਹਾਂਡਾ, ਰਣਬੀਰ ਸਿੰਘ ਦੇਹਲਾ, ਕਿ੍ਸ਼ਨ ਸਰਪੰਚ ਬੰਗਾਂ, ਸੰਦੀਪ ਬੰਗਾਂ, ਭੀਮ ਸਿੰਘ ਭੂੰਦੜ ਭੈਣੀ, ਗੁਰਦੀਪ ਰਾਜਲਹੇੜੀ, ਅਵਤਾਰ ਸਿੰਘ ਫੂਲਦ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਾਰਿਸ ਪੰਜਾਬ ਤੇ ਪੁਨਰ ਸੁਰਜੀਤ ਦਾ ਸਮਝੌਤਾ ਸ਼ਲਾਘਾਯੋਗ ਉਪਰਾਲਾ-ਅਰਫਾਤ ਖ਼ਾਨ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣੇ ਡਾਕਟਰ ਅਨਵਰ ਭਸੌੜ <br/>
Ad Position 24