16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਹਾਤਮਾ ਜਯੋਤੀਬਾ ਫੂਲੇ ਦੀ ਜੈਅੰਤੀ ਨੂੰ ਸਮਰਪਿਤ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 22-04-2026
ਮੂਨਕ, 21 ਅਪ੍ਰੈਲ (ਪ੍ਰਵੀਨ ਮਦਾਨ)-ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਯੂਨਿਟ ਦੇ ਪ੍ਰਧਾਨ ਲਵਲੀਨ ਸਿੰਘ ਸੈਣੀ ਸਕੱਤਰ ਸਿਧਾਰਥ ਕੁਮਾਰ ਸੈਣੀ, ਦੀ ਅਗਵਾਈ ਵਿਚ ਮੂਨਕ (ਸੰਗਰੂਰ) ਵਿਖੇ ਜਯੋਤੀ ਰਾਓ ਗੋਬਿੰਦਰਾਓ ਫੂਲੇ ਦੀ ਜੈਅੰਤੀ ਨੂੰ ਸਮਰਪਿਤ ਦਿਹਾੜਾ ਮਨਾਇਆ ਗਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕੀ ਜਯੋਤੀ ਰਾਓ ਗੋਬਿੰਦਰਾਓ ਫੂਲੇ 19ਵੀਂ ਸਦੀ ਦੇ ਭਾਰਤੀ ਵਿਚਾਰਕ, ਜਾਤ ਵਿਰੋਧੀ ਸਮਾਜ ਸੁਧਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕ੍ਰਾਂਤੀਕਾਰੀ ਸਮਾਜਕ ਕਾਰਕੁਨ ਸਨ | ਉਨ੍ਹਾਂ ਨੇ ਛੂਤ-ਛਾਤ ਅਤੇ ਜਾਤ ਪਾਤ ਦੇ ਖਾਤਮੇ, ਅÏਰਤਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਯਤਨਾਂ ਸਮੇਤ ਕਈ ਸਮਾਜਸੇਵੀ ਕਾਰਜ ਕੀਤੇ | ਇਸ ਮੌਕੇ ਰਾਜ ਕਪੂਰ ਸੈਣੀ, ਸਿਧਾਰਥ ਕੁਮਾਰ ਸੈਣੀ, ਸ਼ਸ਼ੀ ਕਪੂਰ ਸੈਣੀ, ਸੁਬੋਧ ਕੁਮਾਰ ਸੈਣੀ, ਕੁਲਦੀਪ ਸਿੰਘ ਸੈਣੀ, ਰੋਹਿਤ ਕਪੂਰ ਸੈਣੀ, ਅਨਿਲ ਕਪੂਰ ਸੈਣੀ, ਅਜ਼ੇ ਕੁਮਾਰ ਸੈਣੀ, ਪ੍ਰਥਮ ਕੁਮਾਰ ਸੈਣੀ, ਅਤੇ ਰਮਨ ਸੈਣੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸੁਹਿਰਦ-ਸੋਹੀ <br/> ਅਗਲੀ ਖ਼ਬਰ ਵਾਰਿਸ ਪੰਜਾਬ ਤੇ ਪੁਨਰ ਸੁਰਜੀਤ ਦਾ ਸਮਝੌਤਾ ਸ਼ਲਾਘਾਯੋਗ ਉਪਰਾਲਾ-ਅਰਫਾਤ ਖ਼ਾਨ <br/>
Ad Position 24