16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬ੍ਰਾਹਮਣ ਸਭਾ ਸ਼ੇਰਪੁਰ ਨੇ ਪਰਸ਼ੂਰਾਮ ਜੈਅੰਤੀ ਸ਼ਰਧਾ ਭਾਵਨਾ ਤੇ ਧੂਮਧਾਮ ਮਨਾਈ <br/>

Ad Position 21
No active advertisement
ਅਜੀਤ ਡੈਸਕ 22-04-2026
ਸ਼ੇਰਪੁਰ, 21 ਅਪ੍ਰੈਲ (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ)-ਬ੍ਰਾਹਮਣ ਸਭਾ ਸ਼ੇਰਪੁਰ ਵਲੋਂ ਭਗਵਾਨ ਪਰਸ਼ੂਰਾਮ ਜੀ ਦੀ ਜੈਅੰਤੀ ਬੜੀ ਹੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਅੱਗਰਵਾਲ ਧਰਮਸ਼ਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ | ਪ੍ਰਸਿੱਧ ਭਜਨ ਗਾਇਕ ਵਿਕਰਮ ਰਾਠੌੜ ਬਰਨਾਲਾ ਨੇ ਆਪਣੇ ਭਾਵਪੂਰਨ ਭਜਨਾਂ ਨਾਲ ਸੰਗਤ ਨੂੰ ਮੋਹ ਲਿਆ | ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ ਰਾਜ ਨੇ ਬ੍ਰਾਹਮਣ ਸਭਾ ਦੀ ਮੰਗ ਤੇ ਬ੍ਰਾਹਮਣ ਭਾਈਚਾਰੇ ਨੂੰ ਧਾਰਮਿਕ ਸਥਾਨ ਅਤੇ ਧਰਮਸ਼ਾਲਾ ਬਣਾਉਣ ਲਈ ਇੱਕ ਵਿੱਘਾ 5 ਵਿਸਵੇ ਜਗ੍ਹਾ ਤੇ ਜਲਦ 6 ਲੱਖ ਰੁਪਏ ਸਰਕਾਰੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਵਿਸ਼ੇਸ਼ ਮਹਿਮਾਨ ਬਾਬਾ ਪਿਆਰਾ ਲਾਲ ਖੇੜੀ ਵਾਲੇ, ਬਾਬਾ ਵਿਨੋਦ ਗਿਰ ਬੜੀ ਵਾਲੇ, ਮਹੰਤ ਸਰੂਪ ਦਾਸ ਬਿਹਾਰੀ ਸਰਨ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਬ੍ਰਾਹਮਣ ਫ਼ਰੰਟ ਭਾਰਤ, ਯੂਥ ਆਗੂ ਚੇਤਨ ਰਿਸ਼ੀ ਭਗਵਾਨਪੁਰਾ, ਪੰਚ ਮੋਨੂੰ ਸ਼ਰਮਾਂ ਭਗਵਾਨਪੁਰਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਬ੍ਰਾਹਮਣ ਸਭਾ ਸ਼ੇਰਪੁਰ ਦੇ ਅਹੁਦੇਦਾਰ ਪੰਡਿਤ ਅਰੁਣ ਕੌਸ਼ਲ ਬਿੱਟੂ, ਹਰਪ੍ਰੀਤ ਕੌਸ਼ਲ, ਬਲਰਾਜ ਸ਼ਰਮਾ, ਪੰਡਿਤ ਵਰਿੰਦਰ ਕੁਮਾਰ ਭੋਲੂ, ਦਵਿੰਦਰ ਅੱਤਰੀ, ਸੱਤਪਾਲ ਸ਼ਰਮਾਂ ਬੜੀ, ਬਾਬਾ ਹਰਜਿੰਦਰਪਾਲ ਨੀਟਾ, ਡਾ. ਧਰਮਵੀਰ ਗੋਇਲ, ਦੀਪਕ ਕੁਮਾਰ ਧਾਵਾ, ਰਵਿੰਦਰ ਰਵੀ, ਦੀਪਕ ਕੁਮਾਰ ਦੀਪੀ, ਦੀਪਕ ਕਲੀਪਾ ਧਾਵਾ, ਹੀਰਾ ਲਾਲ ਗਰਗ, ਗੋਪੀ ਚੰਦ, ਬਲਵਿੰਦਰ ਸਿੰਘ ਬਿੰਦਾ ਖੇੜੀ, ਬਾਬਾ ਨਿਰਮਲ ਸਿੰਘ ਅÏਲਖ, ਵੈਦ ਵਿੱਕੀ ਪੰਜਗਰਾਈਆਂ, ਰਾਜੇਸ਼ ਰਿਖੀ, ਧਰਮ ਚੰਦ ਕੰਮਾ, ਪਵਨ ਸ਼ਰਮਾ ਖੇੜੀ, ਰਾਜੇਸ਼ ਗਰਗ ਬਿੱਟੂ, ਜੀਵਨ ਗਰਗ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹੁਨਰ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸੁਹਿਰਦ-ਸੋਹੀ <br/>
Ad Position 24