ਸੰਗਰੂਰ, 21 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)-ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਹੋਮ ਸਾਇੰਸ ਵਿਭਾਗ ਵਲੋਂ ਪਿ੍ੰਸੀਪਲ ਪ੍ਰੋ. ਰੋਮੀ ਗਰਗ ਦੀ ਰਹਿਨੁਮਾਈ ਅਤੇ ਡਾ. ਹਤਿੰਦਰ ਕੌਰ (ਮੁਖੀ) ਹੋਮ ਸਾਇੰਸ ਵਿਭਾਗ ਦੀ ਅਗਵਾਈ ਹੇਠ ਕ੍ਰੀਏਸ਼ਨ 2026 ਕਰਵਾਇਆ ਗਿਆ, ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਵਲੋਂ ਆਪਣੇ ਹੁਨਰ ਦਾ ਕਮਾਲ ਦਿਖਾਉਂਦੇ ਹੋਏ ਵੱਖ-ਵੱਖ ਵਸਤਾਂ ਬਣਾਈਆਂ ਗਈਆਂ ਜਿਵੇਂ ਕਢਾਈ ਵਾਲੇ ਸੂਟ, ਵਾਲ ਆਰਟ, ਮੈਟ, ਟੇਬਲ ਕਵਰ, ਰਨਰ, ਫਾਈਲ ਕਵਰ ਆਦਿ ਨੰੂ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ | ਪਿ੍ੰਸੀਪਲ ਵਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇਸ ਹੁਨਰ ਨੂੰ ਕਿੱਤੇ ਵਜੋਂ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ | ਇਸ ਵਿਚ ਵਾਈਸ ਪਿ੍ੰਸੀਪਲ ਡਾ. ਮੋਨਿਕਾ ਸੇਠੀ, ਕਾਲਜ ਕੌਂਸਲ ਪ੍ਰੋ. ਵਿਭਾ ਗੁਪਤਾ, ਪ੍ਰੋ. ਜਗਸੀਰ ਸਿੰਘ, ਪ੍ਰੋ. ਕੁਲਦੀਪ ਕੁਮਾਰ, ਡਾ. ਰਣਧੀਰ ਕੌਸ਼ਿਕ ਨੇ ਵੀ ਸ਼ਮੂਲੀਅਤ ਕੀਤੀ | ਸਮੂਹ ਸਟਾਫ਼ ਮੈਂਬਰਾਨ ਨੇ ਵੀ ਹਾਜ਼ਰੀ ਲਗਵਾਈ | ਸੰਤੋਖ ਸਿੰਘ (ਲੈਬ ਅਟੈਂਡੈਂਟ) ਹੋਮ ਸਾਇੰਸ ਵਿਭਾਗ ਨੇ ਵੀ ਭਰਪੂਰ ਸਹਿਯੋਗ ਦਿੱਤਾ |