16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਰਕਾਰ ਦੇ ਕੰਮਾਂ ਤੋਂ ਲੋਕ ਖ਼ੁਸ਼ ਪਰ ਠੇਕੇਦਾਰ ਤੋਂ ਹਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 22-04-2026
ਦਿੜ੍ਹਬਾ ਮੰਡੀ, 21 ਅਪ੍ਰੈਲ (ਜਸਵੀਰ ਸਿੰਘ ਅÏਜਲਾ) - ਹਲਕਾ ਦਿੜ•ਬਾ ਦੇ ਨੇੜਲੇ ਪਿੰਡ ਛਾਹੜ ਵਿਖੇ ਪਿਛਲੇ ਲੰਬੇ ਸਮੇਂ ਤੋਂ ਗਲੀਆਂ ਵਿੱਚ ਲੌਕ ਟਾਈਲ ਪਾਉਣ ਦਾ ਕੰਮ ਚੱਲ ਰਿਹਾ ਹੈ ਪਰੰਤੂ ਠੇਕੇਦਾਰ ਵੱਲੋਂ ਪਿੰਡ ਜਾਣ ਵਾਲੇ ਮੁੱਖ ਗਲੀਆਂ ਵਿੱਚ ਲੋਕ ਟਾਈਲਾਂ ਪਾਈਆਂ ਜਾ ਰਹੀਆਂ ਹਨ ਪ੍ਰੰਤੂ ਗੁਰਦੁਆਰਾ ਸਾਹਿਬ, ਬਾਬਾ ਧੂਣਾ ਸਾਹਿਬ ਅਤੇ ਬਾਬਾ ਗੈਬ ਨਾਥ ਦੀਆਂ ਸਮਾਧਾਂ ਨੂੰ ਜਾਣ ਵਾਲੇ ਰਸਤੇ ਦੀਆਂ ਘੁਲੀਆਂ ਪੁੱਟ ਕੇ ਕਾਫ਼ੀ ਸਮੇਂ ਤੋਂ ਰਸਤਾ ਬੰਦ ਕੀਤਾ ਹੋਇਆ ਹੈ ਜਿਸ ਕਰਕੇ ਪਿੰਡ ਵਾਸੀਆਂ ਨੂੰ ਲੰਘਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹੁਣ ਹਾੜੀ ਦਾ ਸੀਜ਼ਨ ਵੀ ਚੱਲ ਰਿਹਾ ਹੈ ਜਿਸ ਨਾਲ ਟਰੈਕਟਰ ਟਰਾਲੀਆਂ ਨੂੰ ਹੋਰ ਗਲੀਆਂ ਵਿਚੋਂ ਦੀ ਆਉਣਾ ਜਾਣਾ ਮੁਸ਼ਕਲ ਹੋ ਰਿਹਾ ਹੈ | ਇਸ ਸਬੰਧੀ ਅੱਜ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਕੰਮ ਸ਼ਲਾਘਾਯੋਗ ਹਨ ਪਰ ਠੇਕੇਦਾਰ ਨੇ ਪਰੇਸ਼ਾਨ ਕੀਤਾ ਹੋਇਆ ਹੈ | ਉਨ•ਾਂ ਕਿਹਾ ਕਿ ਮਿਸਤਰੀਆਂ ਵੱਲੋਂ ਆਪ ਮੁਹਾਰੇ ਕੰਮ ਕੀਤਾ ਜਾ ਰਿਹਾ ਹੈ ਜਦੋਂ ਕਿ ਲੋਕਾਂ ਦੀ ਸਹੂਲਤ ਲਈ ਪਹਿਲਾਂ ਪੂਲੀਆਂ ਬਣਾਉਣੀਆਂ ਚਾਹੀਦੀਆਂ ਸਨ ਅਤੇ ਬਾਅਦ ਵਿੱਚ ਲੌਕ ਟਾਈਲ ਪਾਉਣੀ ਚਾਹੀਦੀ ਸੀ ਤਾਂ ਕਿਸਾਨਾਂ ਅਤੇ ਪਿੰਡ ਵਾਸੀਆਂ ਲੰਘਣ ਲਈ ਕਿਸੇ ਤਰ•ਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪੈਂਦਾ | ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਠੇਕੇਦਾਰ ਦੇ ਮਿਸਤਰੀਆਂ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਪੂਲੀਆਂ ਦਾ ਕੰਮ ਜਲਦੀ ਕੀਤਾ ਜਾਵੇ ਪਰੰਤੂ ਅਜੇ ਤੱਕ ਲੋਕਾਂ ਦੇ ਲੰਘਣ ਲਈ ਪੂਲੀਆਂ ਬਣਾਉਣ ਦੇ ਕੰਮ ਨੂੰ ਲਗਭਗ 2 ਮਹੀਨਿਆਂ ਤੋਂ ਨੇਪਰੇ ਨਹੀਂ ਚਾੜਿ•ਆ ਗਿਆ ਜਿਸ ਕਰਕੇ ਪਿੰਡ ਵਾਸੀਆਂ ਦੀ ਖੱਜਲ ਖ਼ੁਆਰੀ ਵਧ ਗਈ ਹੈ | ਇਸ ਸਬੰਧੀ ਜਦ ਸਬੰਧਿਤ ਠੇਕੇਦਾਰ ਨੀਰਜ ਕੁਮਾਰ ਦਿੜ•ਬਾ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਜੋ ਕੰਮ ਰਹਿੰਦਾ ਹੈ ਜਲਦੀ ਨੇਪਰੇ ਚਾੜਿ•ਆ ਜਾਵੇਗਾ | ਜਦੋਂ ਇਸ ਸਬੰਧੀ ਸੰਬੰਧਿਤ ਵਿਭਾਗ ਐਸ ਡੀ ਓ ਅਨਿਲ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਕਿਹਾ ਅਸੀਂ ਮੌਕਾ ਵੇਖਣ ਲਈ ਆਪਣੇ ਅਧਿਕਾਰੀਆਂ ਨੂੰ ਭੇਜ ਰਹੇ ਹਾਂ ਕਿਸੇ ਵੀ ਤਰ•ਾਂ ਦੀ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਤੇ ਪਾਲ ਸਿੰਘ, ਦਰਸ਼ਨ ਸਿੰਘ, ਚਰਨਾ ਸਿੰਘ, ਹਨੀ ਸੇਠ, ਤਰਸੇਮ ਸਿੰਘ,ਰਾਮ ਸਿੰਘ ਆਦਿ ਪਿੰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਵਲੋਂ ਐਸ.ਐਸ.ਡੀ. ਗਰਲਜ਼ ਕਾਲਜ ਦੀ ਸਹਾਇਕ ਪ੍ਰੋ. ਡਾ. ਸ਼ਿਖਾ ਨੂੰ ਪੀ.ਐੱਚ.ਡੀ ਦੀ ਡਿਗਰੀ ਪ੍ਰਦਾਨ <br/> ਅਗਲੀ ਖ਼ਬਰ ਹੁਨਰ ਸਮਾਗਮ ਕਰਵਾਇਆ <br/>
Ad Position 24