16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਹੋਈ ਅਹਿਮ ਮੀਟਿੰਗ <br/>

Ad Position 21
No active advertisement
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਹੋਈ ਅਹਿਮ ਮੀਟਿੰਗ ਦਾ ਦਿ੍ਸ਼ | ਤਸਵੀਰਾਂ : ਲਖਵੀਰ ਸਿੰਘ ਧਾਂਦਰਾ <br/> 22-04-2026
ਧੂਰੀ, 21 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਬਲਾਕ ਧੂਰੀ ਦੀ ਚੁਣੇ ਹੋਏ ਮੈਂਬਰਾਂ ਦੀ ਪਹਿਲੀ ਮੀਟਿੰਗ ਤੇ ਕੱਕੜਵਾਲ ਸਰਕਲ ਦੇ ਮੈਂਬਰਾਂ ਦੇ ਘਰ ਬਲਾਕ ਪ੍ਰਧਾਨ ਸਵਰਨਜੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਪੰਜਾ ਸਰਕਲਾਂ ਦੇ ਚੁਣੇ ਹੋਏ ਅਹੁਦੇਦਾਰ ਸ਼ਾਮਿਲ ਹੋਏ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਗਈ | ਬਲਾਕ ਸੈਕਟਰੀ ਰਾਜ ਕੌਰ ਭੁੱਲਰਹੇੜੀ, ਖ਼ਜ਼ਾਨਚੀ ਸੁਨੀਤਾ ਗੋਇਲ ਤੇ ਚੇਅਰਪਰਸਨ ਸ਼ਕੁੰਤਲਾ ਧੂਰੀ ਨੇ ਕਿਹਾ ਕਿ ਜੋ ਵੀ ਮੁੱਦੇ ਹਨ ਉਨ੍ਹਾਂ ਨੂੰ ਹਰ ਹਾਲਤ ਵਿੱਚ ਜ਼ਿਲ੍ਹਾ ਪੱਧਰ ਤੇ ਰੱਖ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਐਫ .ਆਰ ਐਸ .ਤੇ ਮੋਬਾਇਲ ਸਬੰਧੀ ਜੋ ਵੀ ਮੁਸ਼ਕਲਾਂ ਵਰਕਰਾਂ ਨੂੰ ਆ ਰਹੀਆਂ ਹਨ ਤੇ ਉਸ ਨੂੰ ਹੱਲ ਕਰਾਉਣ ਲਈ ਜ਼ਿਲ੍ਹਾ ਪੱਧਰ ਤੇ 16 /4/2026 ਨੰ ਡੀ ਸੀ ਸਾਹਿਬ ਸੰਗਰੂਰ ਨਾਲ ਮੋਬਾਇਲ ਦੇ ਸਬੰਧ ਵਿੱਚ ਜ਼ਿਲੇ੍ਹ ਦੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਡੀ ਸੀ ਸਾਹਿਬ ਸੰਗਰੂਰ ਵੱਲੋਂ ਡੱਬਾ ਬੰਦ ਮੋਬਾਈਲ ਮਿਲਣ ਦਾ ਭਰੋਸਾ ਦਿਵਾਇਆ ਗਿਆ | ਇਸ ਬਾਰੇ ਬਲਾਕ ਦੀ ਮੀਟਿੰਗ ਵਿੱਚ ਦੱਸਿਆ ਗਿਆ ਕਿ ਬਲਾਕ ਦੀ ਮੀਟਿੰਗ ਵਿੱਚ ਪਹੁੰਚੇ ਕੱਕੜਵਾਲ ਸਰਕਲ ਦੇ ਨਵੇਂ ਮੈਂਬਰ ਜੋ ਕਿ ਕਿਸੇ ਕਾਰਨ ਕਰ ਕੇ ਯੂਨੀਅਨ ਤੋਂ ਬਾਹਰ ਸੀ ਪਰ ਹੁਣ ਸਾਰੇ ਹੀ ਸਰਕਲ ਮੈਂਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਿੱਚ ਆਪਣੇ ਘਰ ਵਾਪਸ ਪਰਤ ਆਏ ਹਨ ਸੋ ਬਲਾਕ ਦੀ ਸਾਰੀ ਟੀਮ ਵੱਲੋਂ ਕੱਕੜਵਾਲ ਸਰਕਲ ਦੇ ਆਏ ਹੋਏ ਸਾਰੇ ਮੈਂਬਰਾਂ ਦਾ ਦਿਲੋਂ ਸਵਾਗਤ ਕੀਤਾ ਜਾਂਦਾ ਹੈ | ਕੱਕੜਵਾਲ ਸਰਕਲ ਦੇ ਪ੍ਰਧਾਨ ਜਸਵਿੰਦਰ ਕੌਰ ਹਸਨਪੁਰ, ਤੇ ਸੰਤੋਸ਼ ਬੁਗਰਾ ਦਾ ਸਾਡੇ ਮੈਂਬਰਾਂ ਦਾ ਘਰ ਵਾਪਸ ਲਿਆਉਣ ਲਈ ਦਿੱਤੇ ਸਹਿਯੋਗ ਦਾ ਸੀਟੂ ਯੂਨੀਅਨ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਹੁਣ ਸਾਡਾ ਧੂਰੀ ਬਲਾਕ ਕੁਝ ਮੈਂਬਰਾਂ ਨੂੰ ਛੱਡ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਨਾਲ ਪੂਰੀ ਤਰ੍ਹਾਂ ਜੁੜ ਚੁੱਕਿਆ ਹੈ | ਕੱਕੜਵਾਲ ਸਰਕਲ 'ਚੋਂ ਆਏ ਮੀਟਿੰਗ 'ਚ ਜਸਵਿੰਦਰ ਕੌਰ ਪਾਨਾ, ਰਾਜਵੀਰ ਕੌਰ ਪੇਦਨੀ, ਬਲਵਿੰਦਰ ਕੌਰ ਰਾਜੋ ਮਾਜਰਾ, ਸੰਦੀਪ ਕੌਰ, ਮਨਦੀਪ ਕੌਰ ਵਿੱਕੀ, ਬਲਵਿੰਦਰ ਕੌਰ ਨੱਤਾ, ਇੰਦਰਜੀਤ ਕੌਰ ਰਾਜੋਮਾਜਰਾ, ਧੂਰੀ ਪਿੰਡ ਸਰਕਲ ਦੇ ਮੈਂਬਰ ਜਸਪਾਲ ਕੌਰ ਲੱਡਾ, ਪ੍ਰਦੀਪ ਕੌਰ ਬੱਬਨਪੁਰ, ਰਾਜ ਕੌਰ ਬੇਨੜਾ, ਰਾਣੀ ਕੌਰ ਬੇਨੜਾ, ਭੁੱਲਰਹੇੜੀ ਸਰਕਲ ਦੇ ਮੈਂਬਰ ਰਾਜ ਕੌਰ ਭੁੱਲਰਹੇੜੀ, ਕੁਲਵੰਤ ਕੌਰ, ਧੂਰੀ ਸ਼ਹਿਰ ਦੇ ਸਰਕਲ 1 ਦੇ ਸਵਰਨਜੀਤ ਕੌਰ, ਨਰਿੰਦਰ ਕੌਰ, ਸ਼ਕੁੰਤਲਾ ਧੂਰੀ, ਸਨੀਤਾ ਗੋਇਲ, ਕੁਲਵਿੰਦਰ ਕੌਰ, ਜੋਤੀ, ਸਰਕਲ 2 ਹਰਮਿੰਦਰ ਕੌਰ, ਚੰਦਰ ਪ੍ਰਭ, ਰਮਨਦੀਪ ਕੌਰ, ਮੀਨੂ ਰਾਣੀ, ਮਜੀਦਨ, ਆਈਨਾ ਗਰਗ ਆਦਿ ਮੀਟਿੰਗ ਵਿੱਚ ਸ਼ਾਮਿਲ ਹੋਏ | ਇਸ ਮੌਕੇ ਮੀਟਿੰਗ ਵਿੱਚ ਪਹੁੰਚਣ ਤੇ ਸਾਰੇ ਹੀ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਇੱਕ ਸੌ ਤੋਂ ਵੱਧ ਸ਼ਹਿਰ ਵਾਸੀਆਂ ਨੇ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਗੇ ਰੱਖੀਆਂ ਆਪਣੀਆਂ ਸਮੱਸਿਆਵਾਂ <br/> ਅਗਲੀ ਖ਼ਬਰ ਨਸ਼ਾ ਵਿਰੋਧੀ ਮੁਹਿੰਮ ਤਹਿਤ ਮਾਰਕੀਟ ਕਮੇਟੀ ਦਫ਼ਤਰ ਸ਼ੇਰਪੁਰ 'ਚ ਹੋਈ ਮੀਟਿੰਗ <br/>
Ad Position 24