ਲੌਂਗੋਵਾਲ, 22 ਅਪ੍ਰੈਲ (ਵਿਨੋਦ, ਖੰਨਾ) - ਪੰਜਾਬ ਵਿੱਚ ਮਿਉਂਸਪਲ ਕਮੇਟੀਆਂ ਦਾ ਕਾਰਜਕਾਲ ਪੂਰਾ ਹੋ ਜਾਣ ਉਪਰੰਤ ਮਿਉਂਸਪਲ ਕਮੇਟੀ ਲੌਂਗੋਵਾਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਵੱਲੋਂ ਅੱਜ ਲੌਂਗੋਵਾਲ ਦੇ ਪੱਤਰਕਾਰ ਭਾਈਚਾਰੇ ਦਾ ਸਨਮਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਸਾਰੇ ਪੱਤਰਕਾਰਾਂ ਨੇ ਸਾਡੀ ਕਾਰਜ ਪ੍ਰਣਾਲੀ 'ਤੇ ਨਜ਼ਰ ਬਣਾ ਕੇ ਰੱਖੀ ਅਤੇ ਕਈ ਮੁੱਦਿਆਂ 'ਤੇ ਸਾਡੀ ਅਗਵਾਈ ਵੀ ਕੀਤੀ | ਲੌਂਗੋਵਾਲ ਦੀ ਪ੍ਰੈੱਸ ਨੇ ਜਿੱਥੇ ਸਾਡੇ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਸਾਡੀਆਂ ਕਮੀਆਂ ਨੂੰ ਵੀ ਬੇਬਾਕੀ ਨਾਲ ਉਜਾਗਰ ਕੀਤਾ | ਪੱਤਰਕਾਰਾਂ ਨੇ ਕਿਹਾ ਕਿ ਪਰਮਿੰਦਰ ਕੌਰ ਬਰਾੜ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣਾ ਕਾਰਜਕਾਲ ਬੇਦਾਗ਼ ਰਹਿ ਕੇ ਸੁਚੱਜੇ ਢੰਗ ਨਾਲ ਪੂਰਾ ਕੀਤਾ ਹੈ | ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਲੱਲੀ, ਕਮਲ ਬਰਾੜ, ਸੀਨੀਅਰ ਪੈੱ੍ਰਸ ਕਲੱਬ ਅਤੇ ਪੈੱ੍ਰਸ ਕਲੱਬ ਲੌਂਗੋਵਾਲ ਦੇ ਅਹੁਦੇਦਾਰ ਸਨ |