08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪ੍ਰਧਾਨ ਮੰਤਰੀ ਅਤੇ ਯੂ.ਪੀ. ਦੇ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 23-04-2026
ਸੰਗਰੂਰ, 22 ਅਪ੍ਰੈਲ (ਪਸ਼ੋਰੀਆ) - ਨੋਇਡਾ ਵਿਖੇ ਆਪਣੀਆਂ ਉਜ਼ਰਤਾਂ ਵਿੱਚ ਵਾਧਾ ਕਰਵਾਉਣ ਅਤੇ ਹੋਰ ਮੰਗਾਂ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਉੱਤੇ ਢਾਹੇ ਜਬਰ ਅਤੇ ਕੀਤੀਆਂ ਗਿ੍ਫ਼ਤਾਰੀਆਂ ਦੇ ਖ਼ਿਲਾਫ਼ ਪੰਜਾਬ ਦੀਆਂ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੇਘ ਰਾਜ, ਜ਼ਿਲ੍ਹਾ ਆਗੂ ਗੁਰਚਰਨ ਸਿੰਘ ਅਕੋਈ ਸਾਹਿਬ, ਅਮਨ ਵਸ਼ਿਸ਼ਟ ਨੇ ਪੈੱ੍ਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਲੰਮੇ ਸਮੇਂ ਤੋਂ ਘੱਟੋ-ਘੱਟ ਉਜ਼ਰਤਾਂ ਵਿੱਚ ਵਾਧਾ ਨਾ ਕਰਨ ਅਤੇ ਫ਼ੈਕਟਰੀ ਮਾਲਕਾਂ ਵੱਲੋਂ ਵੱਧ ਤਨਖ਼ਾਹ ਤੇ ਹਸਤਾਖ਼ਰ ਕਰਵਾ ਕੇ ਘੱਟ ਤਨਖ਼ਾਹ ਦਿੱਤੇ ਜਾਣ ਖ਼ਿਲਾਫ਼ ਨੋਇਡਾ ਵਿੱਚ ਉੱਠੇ ਵਿਸ਼ਾਲ ਮਜ਼ਦੂਰ ਰੋਹ ਨੂੰ ਸਰਕਾਰ ਦੁਆਰਾ ਪੁਲਸੀਆ ਦਮਨ ਰਾਹੀਂ ਕੁਚਲਨ ਦਾ ਜੋ ਯਤਨ ਕੀਤਾ ਹੈ ਉਹ ਅਤਿ ਨਿੰਦਣਯੋਗ ਅਤੇ ਅਸੰਵੇਦਨਸ਼ੀਲ ਹੈ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ 01 ਅਪ੍ਰੈਲ-2026 ਤੋਂ ਮਜ਼ਦੂਰ ਪੱਖੀ ਦੱਸ ਕੇ ਜੋ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕੀਤੇ ਹਨ ਉਸ ਨਾਲ ਪਹਿਲਾਂ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਮਜ਼ਦੂਰ ਵਰਗ ਦੇ ਹਾਲਾਤ ਹੋਰ ਵੀ ਤਰਸਯੋਗ ਹੋ ਗਏ ਹਨ ਜਿਸ ਕਾਰਨ ਕੇਵਲ ਉੱਤਰ ਪ੍ਰਦੇਸ਼ ਹੀ ਨਹੀਂ ਸਗੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਮਜ਼ਦੂਰ ਵਰਗ ਵਿੱਚ ਰੋਹ ਹੈ | ਇੰਦਰ ਸੰਗਰੂਰ, ਸ਼ਮਸ਼ੇਰ ਬਡਰੁੱਖਾਂ, ਮਨੋਜ ਕੁਮਾਰ, ਰਵਿੰਦਰ ਸੰਗਰੂਰ, ਦੀਨਾ ਨਾਥ ਨੇ ਕਿਹਾ ਕਿ ਨੋਇਡਾ ਵਿੱਚ ਗਿ੍ਫ਼ਤਾਰ ਕੀਤੇ ਸਾਰੇ ਮਜ਼ਦੂਰਾਂ ਨੂੰ ਫ਼ੌਰੀ ਰਿਹਾਅ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹੱਕ ਮੰਗਦੇ ਮਜ਼ਦੂਰਾਂ ਨੂੰ ਗਿ੍ਫ਼ਤਾਰ ਕਰਨ ਦੇ ਖ਼ਿਲਾਫ਼ ਮੋਦੀ ਅਤੇ ਯੋਗੀ ਸਰਕਾਰ ਦੇ ਪੁਤਲੇ ਸਾੜੇ ਅਗਲੀ ਖ਼ਬਰ ਪਰਮਿੰਦਰ ਕੋਰ ਬਰਾੜ ਵੱਲੋਂ ਮੀਡੀਆ ਕਰਮੀਆਂ ਦਾ ਸਨਮਾਨ
Ad Position 24