ਲਹਿਰਾਗਾਗਾ, 22 ਅਪ੍ਰੈਲ (ਅਸ਼ੋਕ ਗਰਗ) - ਅੱਜ ਮਜ਼ਦੂਰ ਮੁਲਾਜ਼ਮ, ਟਰੇਡ, ਜਥੇਬੰਦੀਆਂ ਦੇ ਸੱਦੇ 'ਤੇ ਨੋਇਡਾ ਵਿਖੇ ਆਪਣੀਆਂ ਤਨਖ਼ਾਹ ਦੇ ਵਾਧੇ ਅਤੇ ਕੰਮ ਦੇ ਘੰਟੇ ਵਧਾਉਣ ਨੂੰ ਲੈ ਕੇ ਪ੍ਰਦਰਸ਼ਨ ਅਤੇ ਹੜਤਾਲ ਕਰ ਰਹੇ ਮਜ਼ਦੂਰਾਂ ਉੱਪਰ ਕੇਂਦਰ ਸਰਕਾਰ ਵਲੋਂ ਜਬਰ ਕਰਨ, ਹੜਤਾਲ ਨੂੰ ਕੁਚਲਨ ਲਈ ਲਾਠੀਚਾਰਜ ਕਰ ਕੇ ਗੈਰ ਕਾਨੂੰਨੀ ਢੰਗ ਨਾਲ ਐਨ.ਐਸ. ਏ ਲਗਾ ਕੇ ਜਬਰੀ ਜੇਲ੍ਹਾਂ ਵਿਚ ਡੱਕਣ ਦੇ ਖ਼ਿਲਾਫ਼ ਅੱਜ ਪਿੰਡ ਪੱਧਰੀ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਗਏ | ਇਸ ਤਹਿਤ ਪਿੰਡ ਜਲੂਰ, ਖਾਈ ਅਤੇ ਰਾਏਧਰਾਣਾ ਵਿਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਤੇ ਮੋਦੀ ਤੇ ਯੋਗੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਜਿਸ ਨੂੰ ਸੰਬੋਧਨ ਕਰਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਇਲਾਕਾ ਪ੍ਰਧਾਨ ਗੁਰਦਾਸ ਸਿੰਘ ਜਲੂਰ, ਮੱਖਣ ਜਲੂਰ, ਆਦਿ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮਜ਼ਦੂਰਾਂ ਨੂੰ ਆਪਣੀਆਂ ਹੱਕੀ ਮੰਗਾ ਲਈ ਸੰਘਰਸ਼ ਕਰਨ ਦੇ ਹੱਕ ਨੂੰ ਡੰਡੇ ਦੇ ਜ਼ੋਰ 'ਤੇ ਕੁਚਲਿਆ ਜਾ ਰਿਹਾ ਹੈ | ਇਸ ਮੌਕੇ ਬਿੰਦਰ ਸਿੰਘ, ਜਗਤਾਰ ਸਿੰਘ, ਕਾਲਾ ਸਿੰਘ, ਰੂਪ ਸਿੰਘ ਮੌਜੂਦ ਸਨ |