08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਨੁੱਖੀ ਅਧਿਕਾਰ ਕਮਿਸ਼ਨ ਨੇ ਸੰਗਰੂਰ ਲਈ ਬਣਾਈ ਟੀਮ <br/>

Ad Position 21
No active advertisement
ਅਜੀਤ ਡੈਸਕ 23-04-2026

ਸੰਗਰੂਰ, 22 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜ਼ਿਲ੍ਹਾ ਸੰਗਰੂਰ ਲਈ ਟੀਮ ਦਾ ਐਲਾਨ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਰੇਖੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਲਈ ਬਣਾਈ ਟੀਮ ਵਿੱਚ ਜਿਨ੍ਹਾਂ ਮੈਂਬਰਾਂ ਨੰੂ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਰਬਜੀਤ ਸਿੰਘ ਰੇਖੀ, ਹਰਜੀਤ ਸਿੰਘ ਢੀਂਗਰਾ, ਡਾ: ਸੁਖਵਿੰਦਰ ਸਿੰਘ, ਡਾ: ਨੰਦ ਕਿਸ਼ੋਰ ਗਰੋਵਰ, ਸੁਰਿੰਦਰਪਾਲ ਸਿੰਘ ਸਿੱਦਕੀ, ਸੁਭਾਸ਼ ਕਰਾੜੀਆ, ਡਾ: ਰੁਹੀ ਜੋਸ਼ੀ ਕੌਸ਼ਲ, ਹਰੀਸ਼ ਚੰਦਰ ਧਨੌਲਾ, ਡਾ: ਸੁਖਦੀਪ ਕੌਰ ਪਿ੍ੰਸੀਪਲ ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ, ਵੰਦਨਾ ਸਲੂਜਾ, ਦਿਨੇਸ਼ ਗਰੋਵਰ ਅਤੇ ਸਮਿੰਦਰ ਸਿੰਘ ਸ਼ਾਮਲ ਹਨ | ਸ: ਰੇਖੀ ਨੇ ਦੱਸਿਆ ਕਿ ਇਨ੍ਹਾਂ ਮੈਂਬਰਾਂ ਨੰੂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕਮਿਸ਼ਨ ਦੇ ਚੇਅਰਮੈਨ ਸ: ਸੰਤ ਪ੍ਰਕਾਸ਼ ਸਿੰਘ ਨੇ ਮੈਂਬਰ ਬਣਨ ਦੇ ਸਰਟੀਫ਼ਿਕੇਟ ਪ੍ਰਦਾਨ ਕੀਤੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਜੀ.ਪੀ. ਪੰਜਾਬ ਗੌਰਵ ਯਾਦਵ, ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਜਸਟਿਸ (ਰਿ:) ਗੁਰਵੀਰ ਸਿੰਘ ਅਤੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵੀ ਮੌਜੂਦ ਸਨ | ਸ: ਰੇਖੀ ਨੇ ਦੱਸਿਆ ਕਿ ਸੰਗਰੂਰ ਟੀਮ ਵੱਲੋਂ ਜਲਦੀ ਹੀ ਆਪਣੀਆਂ ਸਰਗਰਮੀਆਂ ਆਰੰਭੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਟੈਗੋਰ ਵਿਦਿਆਲਿਆ ਵਿਖੇ ਗੁਰਮਤਿ ਪ੍ਰੀਖਿਆ 'ਚੋਂ ਅੱਵਲ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਦੀ ਵੱਡੀ ਰਣਨੀਤੀ-ਗੋਲਡੀ ਖੰਗੂੜਾ ਵਲੋਂ 11 ਮੈਂਬਰੀ ਸਕਰੀਨਿੰਗ ਕਮੇਟੀ ਦਾ ਗਠਨ <br/>
Ad Position 24