08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਏ ਆਈ ਰੋਬੋਟਿਕ ਡੈਮੋ ਦੌਰਾਨ ਰੋਬੋ ਡੌਗ ਨੇ ਵਿਦਿਆਰਥੀਆਂ ਨੂੰ ਕੀਤਾ ਹੈਰਾਨ <br/>

Ad Position 21
No active advertisement
ਅਜੀਤ ਡੈਸਕ 23-04-2026
ਸੰਗਰੂਰ, 22 ਅਪ੍ਰੈਲ (ਧੀਰਜ ਪਸੋਰੀਆ) - ਬਾਬਾ ਸ਼ਹੀਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਲੀਆਂ ਵਲੋਂ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨ ਲਈ ਇੱਕ ਵਿਸ਼ੇਸ਼ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਰੋਬੋਟਿਕਸ ਡੈਮੋ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਰੋਬੋ ਡੌਗ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣਿਆ | ਸਿਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਇਸ ਰੈਬੋ ਡੌਗ ਨੇ ਡੈਮੋ ਦੌਰਾਨ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਿਵੇਂ ਕਿ ਡਾਂਸ ਕਰਨਾ, ਕਸਰਤਾਂ (ਪੁਸ਼-ਅੱਪ, ਬਾਇਸੈਪਸ), TਨਮਸਕਾਰU ਕਰਨਾ, ਦਿਲ ਦਾ ਇਸ਼ਾਰਾ ਕਰਨਾ ਅਤੇ ਵਿਦਿਆਰਥੀਆਂ ਦੇ ਹੁਕਮਾਂ ਨੂੰ ਸਮਝ ਕੇ ਤੁਰੰਤ ਪ੍ਰਤੀਕਿਰਿਆ ਦੇਣਾ ਨਾਲ ਵਿਦਿਆਰਥੀਆਂ ਨੂੰ ਹੈਰਾਨ ਕਰ ਦਿੱਤਾ |ਇਸ ਰੋਬੋ ਵਿਚ ਲੱਗੇ ਸੈਂਸਰ, ਕੈਮਰੇ ਅਤੇ ਏਆਈ ਤਕਨਾਲੋਜੀ ਦੀ ਮਦਦ ਨਾਲ ਇਹ ਵੱਖ-ਵੱਖ ਕੰਮ ਕਰ ਸਕਦਾ ਹੈ | ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਰੋਬੋਟਾਂ ਦੀ ਵਰਤੋਂ ਫੌਜੀ ਕਾਰਵਾਈਆਂ, ਸੁਰੱਖਿਆ ਨਿਗਰਾਨੀ, ਆਫ਼ਤ ਪ੍ਰਬੰਧਨ, ਵਿਗਿਆਨਕ ਖੋਜ ਅਤੇ ਵੀਡੀਓਗ੍ਰਾਫੀ ਵਿਚ ਵੀ ਕੀਤੀ ਜਾਂਦੀ ਹੈ | ਯੂਨੀਵਰਸਿਟੀ ਤੋਂ ਆਏ ਵਿਸ਼ੇਸ਼ਗਿਆਨਾਂ ਨੇ ਵਿਦਿਆਰਥੀਆਂ ਨੂੰ ਰੋਬੋਟ ਦੇ ਕੰਮ ਕਰਨ ਦਾ ਤਰੀਕਾ, ਉਸ ਦੀ ਬਣਤਰ ਅਤੇ ਇਸ ਦੀ ਤਕਨੀਕੀ ਜਾਣਕਾਰੀ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ | ਇਸ ਮੌਕੇ 'ਤੇ ਸਕੂਲ ਪਿ੍ੰਸੀਪਲ ਡਾ. ਪਰਵਿੰਦਰ ਕੌਰ ਨੇ ਸਿਟੀ ਯੂਨੀਵਰਸਿਟੀ ਦੀ ਟੀਮ ਅਤੇ ਡਾ ਅਮਨਦੀਪ ਸਿੰਘ ਟਾਂਗਰੀ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ, ਨਵੀਨਤਾ ਅਤੇ ਭਵਿੱਖ ਦੇ ਕਰੀਅਰ ਮੌਕਿਆਂ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਠੇਕਾ ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਐਲਾਨ <br/> ਅਗਲੀ ਖ਼ਬਰ ਅਕਾਲੀ ਆਗੂਆਂ ਵਲੋਂ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ 'ਚ ਮਜ਼ਦੂਰਾਂ ਨਾਲ ਮੀਟਿੰਗ <br/>
Ad Position 24