08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਰੋਟਰੀ ਕਲੱਬ ਚੈਂਪੀਅਨ ਵਲੋਂ ਹੱਡੀਆਂ ਤੇ ਨਸਾਂ ਦੀ ਮੁਫ਼ਤ ਜਾਂਚ ਸੰਬੰਧੀ ਕੈਂਪ <br/>

Ad Position 21
No active advertisement
ਅਜੀਤ ਡੈਸਕ 23-04-2026
ਅਹਿਮਦਗੜ੍ਹ, 22 ਅਪ੍ਰੈਲ (ਸੁਖਜੀਤ ਸਿੰਘ ਖੇੜਾ) - ਰੋਟਰੀ ਕਲੱਬ ਚੈਂਪੀਅਨ ਅਹਿਮਦਗੜ੍ਹ ਵੱਲੋਂ ਹੱਡੀਆਂ ਅਤੇ ਨਸਾਂ ਸੰਬੰਧੀ ਇੱਕ ਵਿਸ਼ੇਸ਼ ਮੁਫ਼ਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ | ਕਲੱਬ ਦੇ ਪ੍ਰਧਾਨ ਡਾ. ਰਵੀ ਸ਼ਰਮਾ ਅਤੇ ਜਨਰਲ ਸਕੱਤਰ ਅਜੇ ਜੈਨ ਦੀ ਅਗਵਾਈ ਹੇਠ ਇਸ ਕੈਂਪ ਵਿੱਚ ਬਾਇਓਥੀਸੀਓਮੀਟਰ ਮਸ਼ੀਨ ਦੀ ਵਰਤੋਂ ਕਰਕੇ ਹੱਡੀਆਂ ਦੀ ਤਾਕਤ ਅਤੇ ਨਸਾਂ ਨਾਲ ਸਬੰਧਿਤ ਵਿਕਾਰਾਂ, ਖ਼ਾਸ ਕਰਕੇ ਨਿਊਰੋਪੈਥੀ ਅਤੇ ਡਾਇਬੀਟਿਕ ਨਿਊਰੋਪੈਥੀ ਦੀ ਜਾਂਚ ਕਰਨ ਲਈ (ਬੋਨ ਮਿਨਰਲ ਡਾਇਨਾਮਿਕ) ਟੈੱਸਟ ਕੀਤੇ ਗਏ | ਫੋਰਟਿਸ ਹਸਪਤਾਲ, ਲੁਧਿਆਣਾ ਦੇ ਸੀਨੀਅਰ ਨਿਊਰੋਲੋਜਿਸਟ ਡਾ. ਵੈਭਵ ਟੰਡਨ ਨੇ 100 ਦੇ ਕਰੀਬ ਮਰੀਜ਼ਾਂ ਦੀ ਵਿਸਤਰਿਤ ਜਾਂਚ ਕੀਤੀ ਤੇ ਉਨ੍ਹਾਂ ਦੀ ਬਿਮਾਰੀ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ | ਉਨ੍ਹਾਂ ਲੋਕਾਂ ਨੂੰ ਨਿਜਮਤ ਸਵੇਰ ਦੀ ਸੈਰ, ਕਸਰਤ ਕਰਨ, ਤਲੀਆਂ ਚੀਜ਼ਾਂ ਦਾ ਸੇਵਨ ਨਾ ਕਰਨ, ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਖਾਣ ਦੀ ਸਲਾਹ ਦਿੱਤੀ | ਇਸ ਮੌਕੇ ਰੋਟਰੀ ਕਲੱਬ ਚੈਂਪੀਅਨ ਦੇ ਪ੍ਰਧਾਨ ਡਾ. ਰਵੀ ਸ਼ਰਮਾ, ਜਨਰਲ ਸਕੱਤਰ ਅਜੇ ਜੈਨ, ਰਵੀ ਚੌਹਾਨ, ਬਾਬਾ ਰਜਨੀਸ਼ ਸਿੰਘ ਨੱਥੂਮਾਜਰਾ, ਬਾਬਾ ਸਮਸ਼ੇਰ ਸਿੰਘ ਜਗੇੜਾ, ਸੁਮਿਤ ਗੋਇਲ, ਰਾਜਕਮਲ, ਰੋਜ਼ੀ ਵਰਮਾ, ਕਮਲਦੀਪ ਗਰਗ, ਪਿੰਟੂ ਗੁਪਤਾ, ਦੀਪਕ ਗਰਗ, ਰਾਜੇਸ਼ ਗਰਗ, ਬਲਦੇਵ ਮੱਕੜ, ਅਨਿਲ ਸਿੰਗਲਾ (ਪਵਨ), ਮਨੀਸ਼ ਜੈਨ ਚੱਟੂ, ਸੁਮਿਤ ਪਿਪਲਾਨੀ, ਡਾ: ਰਾਜੀਵ ਭੱਕੂ, ਮਾਸਟਰ ਸੁਰੇਸ਼ ਜੈਨ, ਨਵੀਨ ਗਰਗ, ਨਵੀਨ ਗਰਗ, ਮਲਕਾ ਸੰਨ, ਮਲਕਾ ਜੰਜੀਰ, ਡਾ. ਅਸ਼ੀਸ਼ ਗੋਇਲ, ਕਰਨ ਮਟਕਨ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਲੱਗਣ ਵਾਲੇ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਸ਼ੁਰੂ - ਡਾ. ਜਗਜੀਤ ਧੂਰੀ <br/... ਅਗਲੀ ਖ਼ਬਰ ਕਿਸਾਨਾਂ ਵਲੋਂ ਠੇਕਾ ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਐਲਾਨ <br/>
Ad Position 24