08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਅਦਭੁਤ ਆਪ੍ਰੇਸ਼ਨ, ਮਰੀਜ਼ ਦੇਖ ਡਾਕਟਰ ਦੇ ਉੱਡੇ ਹੋਸ਼, ਹੋ ਗਿਆ ਕਿ੍ਸ਼ਮਾ <br/>

Ad Position 21
No active advertisement
ਅਜੀਤ ਡੈਸਕ 23-04-2026
ਮਲੇਰਕੋਟਲਾ, 22 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ) - ਸਮਾਜ 'ਚ ਰਹਿੰਦਿਆਂ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਅਤੇ ਘਟਨਾਵਾਂ ਜਨਮ ਲੈਂਦੀਆਂ ਹਨ ਜੋ ਕਦੇ ਨਾਂ ਹੋਣ ਵਾਲੀਆਂ ਹੁੰਦੀਆਂ ਹਨ | ਜਿਵੇਂ ਕਿ ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਾਂ ਅਧੀਨ ਸੰਨ੍ਹ 2011 ਤੋਂ ਮਲੇਰਕੋਟਲਾ ਵਿਖੇ ਲੋਕਾਂ ਨੂੰ ਸਸਤਾ ਅਤੇ ਮਿਆਰੀ ਇਲਾਜ ਦੇਣ ਦੇ ਮਕਸਦ ਨਾਲ ਖੋਲ੍ਹੇ ਗਏ ਹਜ਼ਰਤ ਹਲੀਮਾ ਹਸਪਤਾਲ ਦੇ ਡਾਕਟਰ ਸ. ਪਿਆਰਾ ਸਿੰਘ (ਲੇਜ਼ਰ ਸਰਜਨ) ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਇੱਕ ਅਜਿਹੀ 43 ਸਾਲਾ ਅÏਰਤ ਮਰੀਜ਼ ਬਬੀਤਾ ਰਾਣੀ ਨੇ ਦਸਤਕ ਦਿੱਤੀ, ਜਿਸ ਦੇ ਪੇਟ ਵਿਚ ਕਾਫ਼ੀ ਦੇਰ ਤੋਂ ਦਰਦ ਸੀ ਤੇ ਉਹ ਕਾਫ਼ੀ ਪੀੜਤ ਸੀ | ਜਦੋਂ ਮੈਂ ਉਸ ਦਾ ਅਲਟਰਾਸਾਊਾਡ ਕਰਵਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਸ ਦੇ ਪਿੱਤੇ ਵਿਚ ਵੱਡੀ ਪਥਰੀ ਸੀ, ਪਰ ਹੈਰਾਨੀਜਨਕ ਗੱਲ ਉਦੋਂ ਹੋ ਗਈ ਜਦੋਂ ਇਸ ਅÏਰਤ ਦਾ ਦਿਲ ਖੱਬੇ ਪਾਸੇ ਦੀ ਬਜਾਏ, ਸੱਜੇ ਪਾਸੇ ਸੀ, ਜਿਗਰ ਅਤੇ ਪਿੱਤਾ ਦੋਵੇਂ ਖੱਬੇ ਪਾਸੇ ਸਨ | ਜਦਕਿ ਆਮ ਤੌਰ ਤੇ ਦੋਵੇਂ ਸੱਜੇ ਪਾਸੇ ਹੁੰਦੇ ਹਨ | ਇਸ ਤਰ੍ਹਾਂ ਦਾ ਮਰੀਜ਼ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਸੀ, ਜਿਸ ਨੰੂ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ, ਪਰ ਉਨ੍ਹਾਂ ਨੇ ਆਪਣੀ ਪੂਰੀ ਟੀਮ ਨਾਲ ਇਹ ਆਪ੍ਰੇਸ਼ਨ ਇੱਕ ਘੰਟੇ 'ਚ ਸਫਲ ਕਰ ਲਿਆ ਸੀ | ਉਨ੍ਹਾਂ ਦੱਸਿਆ ਕਿ ਅਜਿਹਾ ਕੇਸ 10 ਹਜ਼ਾਰ ਮਰੀਜ਼ਾਂ ਅੰਦਰ ਇੱਕ ਅੱਧਾ ਹੀ ਪਾਇਆ ਜਾਂਦਾ ਹੈ | ਇਸ ਮੌਕੇ ਹਸਪਤਾਲ ਦੇ ਮੈਨੇਜਰ ਮੈਡਮ ਡਾਕਟਰ ਮਰਿਯਮ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਬਿਨਾਂ ਸਫ਼ਾਈ ਕੀਤੇ ਸੜਕ ਤੇ ਮਿੱਟੀ ਉੱਪਰ ਪ੍ਰੀਮਿਕਸ ਪਾਉਣ ਦਾ ਨਿਗਰਾਨ ਇੰਜੀਨੀਅਰ ਗੁਰਮੀਤ ਸਿੰਘ ਸਰਾਉਂ ਵਲੋਂ... ਅਗਲੀ ਖ਼ਬਰ ਵਿਧਾਨ ਸਭਾ ਹਲਕਾ ਸੰਗਰੂਰ ਨੂੰ ਮਿਲਿਆ ਨਵੀਆਂ ਸੜਕਾਂ ਦਾ ਤੋਹਫ਼ਾ - ਭਰਾਜ
Ad Position 24