08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਹੋਣਹਾਰ ਵਿਦਿਆਰਥਣ ਗੁਰਸ਼ਬਦਨੂਰ ਕੌਰ ਹੀਰਾ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 23-04-2026
ਲੌਂਗੋਵਾਲ, 22 ਅਪ੍ਰੈਲ (ਵਿਨੋਦ ਸ਼ਰਮਾ) - 'ਅਜੀਤ' ਦੇ ਪੱਤਰਕਾਰ ਸ਼ੇਰ ਸਿੰਘ ਖੰਨਾ ਦੀ ਸਪੁੱਤਰੀ ਗੁਰਸ਼ਬਦਨੂਰ ਕੌਰ ਹੀਰਾ ਦਾ ਲੌਂਗੋਵਾਲ ਦੇ ਪੱਤਰਕਾਰ ਭਾਈਚਾਰੇ ਅਤੇ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੁਰਸ਼ਬਦਨੂਰ ਕੌਰ ਨੇ ਹਾਲ ਹੀ ਵਿੱਚ ਸੀ.ਬੀ.ਐਸ.ਈ. ਵੱਲੋਂ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 88.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਸੀਨੀਅਰ ਪੈੱ੍ਰਸ ਕਲੱਬ ਦੇ ਪ੍ਰਧਾਨ ਦੇਵਿੰਦਰ ਵਸ਼ਿਸ਼ਟ, ਸਕੱਤਰ ਵਿਨੋਦ ਸ਼ਰਮਾ ਅਤੇ ਪੈੱ੍ਰਸ ਕਲੱਬ ਲੌਂਗੋਵਾਲ ਦੇ ਪ੍ਰਧਾਨ ਜਗਸੀਰ ਸਿੰਘ ਨੇ ਗੁਰਸ਼ਬਦਨੂਰ ਕੌਰ ਦੀ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਗੁਰਸ਼ਬਦਨੂਰ ਕੌਰ ਨੇ ਕਰੜੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਜੋ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸ੍ਰੋਤ ਹੈ | ਉਨ੍ਹਾਂ ਨੇ ਆਸ਼ਾ ਜਤਾਈ ਕਿ ਗੁਰਸ਼ਬਦਨੂਰ ਕੌਰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੀ ਰਹੇਗੀ ਅਤੇ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰੇਗੀ | ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਰਿਵਾਰ ਨੂੰ ਵੀ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਲੱਲੀ, ਕਮਲ ਬਰਾੜ, ਭਗਵੰਤ ਸ਼ਰਮਾ ਅਤੇ ਰਵੀ ਗਰਗ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਉੱਘੇ ਸਮਾਜ ਸੇਵੀ ਅਮਰਜੀਤ ਸਿੰਘ ਖੀਪਲ ਨਹੀਂ ਰਹੇ ਅਗਲੀ ਖ਼ਬਰ ਮਾਮਲਾ ਬਿਨਾਂ ਸਫ਼ਾਈ ਕੀਤੇ ਸੜਕ ਤੇ ਮਿੱਟੀ ਉੱਪਰ ਪ੍ਰੀਮਿਕਸ ਪਾਉਣ ਦਾ ਨਿਗਰਾਨ ਇੰਜੀਨੀਅਰ ਗੁਰਮੀਤ ਸਿੰਘ ਸਰਾਉਂ ਵਲੋਂ...
Ad Position 24