ਸੰਗਰੂਰ, 26 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸ਼ੋ੍ਰਮਣੀ ਅਕਾਲੀ ਦਲ (ਇਸਤਰੀ ਵਿੰਗ) ਦੇ ਸੀਨੀਅਰ ਆਗੂ ਪਿ੍ੰਸੀਪਲ ਮੰਜੂਲਾ ਸ਼ਰਮਾ ਨੇ ਕਿਹਾ ਕਿ ਇਸਤਰੀ ਵਿੰਗ ਘਰ-ਘਰ ਪਹੁੰਚ ਕਰ ਕੇ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਏਗਾ | ਸੰਗਰੂਰ ਵਿਧਾਨ ਸਭਾ ਹਲਕੇ ਦਾ ਜਿਕਰ ਕਰਦਿਆਂ ਪਿ੍ੰਸੀਪਲ ਸ਼ਰਮਾ ਨੇ ਕਿਹਾ ਕਿ ਪਾਰਟੀ ਅਰਵਿੰਦ ਖੰਨਾ ਦੀ ਰਹਿਨੁਮਾਈ ਹੇਠ ਵੱਡੀ ਜਿੱਤ ਪੂਰੇ ਜ਼ਿਲੇ੍ਹ ਵਿੱਚ ਦਰਜ ਕਰੇਗੀ | ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੀ ਜਨਤਾ ਆਪ ਪਾਰਟੀ ਦੇ ਰਾਜ ਭਾਗ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਹੈ | ਜਦ ਕਿ ਕਾਂਗਰਸ ਇਸ ਵੇਲੇ ਫੁੱਟ ਦਾ ਪੂਰੀ ਤਰ੍ਹਾਂ ਸ਼ਿਕਾਰ ਹੈ, ਅਜਿਹੇ ਹਾਲਤਾਂ ਵਿੱਚ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ ਨੂੰ ਸਥਾਈ ਅਤੇ ਲੋਕ ਹੇਤੂ ਸਰਕਾਰ ਦੇਣ ਦੇ ਸਮਰੱਥ ਹੈ | ਸ਼ੋ੍ਰਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ 2027 ਦੀ ਵਿਧਾਨ ਸਭਾ ਚੋਣਾਂ ਵੇਲੇ ਜਨਤਾ ਦੇ ਸਨਮੁੱਖ ਰੱਖਾਂਗੇ ਅਤੇ ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸਰਕਾਰ ਬਣਾਵਾਂਗੇ |