10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਨੇ ਗੁਰਦੁਆਰਾ ਮਹਿਲ ਮੁਬਾਰਕ ਵਿਖੇ ਖੋਲ੍ਹੀ ਬਰਾਂਚ <br/>

Ad Position 21
No active advertisement
ਅਜੀਤ ਡੈਸਕ 28-04-2026
ਆਲਮਗੀਰ, 27 ਅਪ੍ਰੈਲ (ਜਰਨੈਲ ਸਿੰਘ ਪੱਟੀ)-ਮੋਟਾਪਾ ਅਤੇ ਹੋਰ ਗੰਭੀਰ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਕੁਦਰਤੀ ਚੀਜ਼ਾਂ ਤੋਂ ਤਿਆਰ ਕੀਤੇ ਜਾਂਦੇ ਨਿਊਟ੍ਰੀਸ਼ਨ ਦੀ ਵੱਧ ਰਹੀ ਲੋਕਪਿ੍ਅਤਾ ਨੂੰ ਮੁੱਖ ਰੱਖਦੇ ਹੋਏ ਜਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਲੋਂ ਸੰਗਰੂਰ ਦੇ ਮੁੱਖ ਬਾਜ਼ਾਰ ਸਥਿਤ ਗੁਰਦੁਆਰਾ ਮਹਿਲ ਮੁਬਾਰਕ ਦੇ ਅੰਦਰ ਇਕ ਨਵੀਂ ਬਰਾਂਚ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਸ਼ਹਿਰਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਆਲਮਗੀਰ ਨੇ ਦੱਸਿਆ ਕਿ ਫਲ, ਫਰੂਟ, ਸਬਜ਼ੀਆਂ ਅਤੇ ਹੋਰ ਕੁਦਰਤੀ ਚੀਜ਼ਾਂ ਤੋਂ ਤਿਆਰ ਕੀਤੇ ਜਾਣ ਵਾਲੇ ਨਿਊਟ੍ਰੀਸ਼ਨਾਂ ਨਾਲ ਮੋਟਾਪਾ, ਗਠੀਆ, ਸ਼ੂਗਰ, ਬਲੱਡ ਪ੍ਰੈਸ਼ਰ ਤੋਂ ਇਲਾਵਾ ਜਵਾਨੀ ਦੀ ਦਹਿਲੀਜ਼ 'ਤੇ ਪਹੁੰਚੇ ਨੌਜਵਾਨਾਂ ਦੀ ਸਰੀਰਕ ਚੁਸਤੀ, ਫੁਰਤੀ ਲਈ ਨਿਊਟ੍ਰੀਸ਼ਨ ਬਹੁਤ ਲਾਭਕਾਰੀ ਸਾਬਤ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਉਕਤ ਨਿਊਟ੍ਰੀਸ਼ਨ ਲੈਣ ਨਾਲ ਮੋਟਾਪਾ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ ਅਤੇ ਨਿਊਟ੍ਰੀਸ਼ਨ ਲੈਣ ਦੇ ਪਹਿਲੇ ਦਿਨ ਤੋਂ ਹੀ ਵਜ਼ਨ ਘਟਨਾ ਸ਼ੁਰੂ ਹੋ ਜਾਂਦਾ ਹੈ ਅਤੇ ਕੁਦਰਤੀ ਚੀਜ਼ਾਂ ਤੋਂ ਤਿਆਰ ਹੋਣ ਵਾਲੇ ਨਿਊਟ੍ਰੀਸ਼ਨਾਂ ਨਾਲ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ | ਇਸ ਮੌਕੇ ਰਤਨ ਸਿੰਘ ਕਮਾਲਪੁਰੀ, ਜਸਵਿੰਦਰ ਸਿੰਘ ਬੰਟੀ, ਅਜੀਤਪਾਲ ਸਿੰਘ, ਬਲਪ੍ਰੀਤ ਸਿੰਘ, ਗਗਨਦੀਪ ਸਿੰਘ ਦੁਲੇਅ, ਸੁਖਵਿੰਦਰ ਸਿੰਘ, ਹਨੀਸ਼ ਕੁਮਾਰ, ਗੁਰਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਨਰੇਸ਼, ਸਚਿਨ, ਜਸਪ੍ਰੀਤ ਕੌਰ, ਅਮਨ, ਗੁਰਪ੍ਰੀਤ, ਜਸਬੀਰ ਕੌਰ, ਨੀਲਮ ਚੰਡੀਗੜ੍ਹ, ਪ੍ਰੀਆ, ਸੁਖਪ੍ਰੀਤ, ਕਮਲ, ਹਰਮਨ, ਬਾਣੀ, ਅਮਨ, ਕੁਲਵਿੰਦਰ, ਵਰਿੰਦਰ, ਵੀਰਪਾਲ ਕੌਰ, ਸਰਬਜੀਤ ਕੌਰ, ਗਗਨਪ੍ਰੀਤ ਕੌਰ, ਹਰਜੋਤ ਕੌਰ, ਨਮਜੋਤ ਕੌਰ, ਕਮਲ ਸਮੇਤ ਹੋਰ ਵੀ ਸ਼ਹਿਰ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਕਈ ਹਫ਼ਤਿਆਂ ਤੋਂ ਖ਼ਰਾਬ ਪਈ ਲਿਫ਼ਟ ਦੀ ਨਹੀਂ ਲੈ ਰਿਹਾ ਕੋਈ ਸਾਰ <br/> ਅਗਲੀ ਖ਼ਬਰ ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਦੀ ਹੋਈ ਮੀਟਿੰਗ
Ad Position 24