11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਕਈ ਹਫ਼ਤਿਆਂ ਤੋਂ ਖ਼ਰਾਬ ਪਈ ਲਿਫ਼ਟ ਦੀ ਨਹੀਂ ਲੈ ਰਿਹਾ ਕੋਈ ਸਾਰ <br/>

Ad Position 21
No active advertisement
ਅਜੀਤ ਡੈਸਕ 28-04-2026
ਸੰਗਰੂਰ, 27 ਅਪ੍ਰੈਲ (ਦਮਨਜੀਤ ਸਿੰਘ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੀ ਲਿਫ਼ਟ ਦੇ ਖ਼ਰਾਬ ਹੋਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪ੍ਰਬੰਧਕੀ ਕੰਪਲੈਕਸ ਦੇ ਏ ਬਲਾਕ ਵਿਚ ਗਰਾਊਾਡ ਫਲੋਰ ਤੋਂ ਤੀਸਰੀ ਮੰਜ਼ਲ ਤੱਕ ਜਾਣ ਅਤੇ ਆਉਣ ਲਈ ਮੌਜੂਦ ਇੱਕੋ-ਇੱਕ ਲਿਫ਼ਟ ਪਿਛਲੇ ਲਗਪਗ 20-25 ਦਿਨਾਂ ਤੋਂ ਖ਼ਰਾਬ ਪਈ ਹੈ ਪਰ ਹਾਲੇ ਤੱਕ ਇਸ ਲਿਫ਼ਟ ਦੀ ਕਿਸੇ ਵੱਲੋਂ ਸਾਰ ਲਿਤੇ ਜਾਣ ਦੀ ਕੋਈ ਖ਼ਬਰ ਨਹੀਂ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਵਿਚ ਆਪਣੇ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕ ਜਿਨ੍ਹਾਂ ਵਿਚ ਬਜ਼ੁਰਗ ਅਤੇ ਅਪਾਹਜ ਵੀ ਸ਼ਾਮਲ ਹਨ, ਨੂੰ ਕੰਪਲੈਕਸ ਦੀ ਪਹਿਲੀ,ਦੂਸਰੀ ਅਤੇ ਤੀਸਰੀ ਮੰਜ਼ਲ ਉੱਤੇ ਬਣੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵਿਚ ਜਾਣ ਲਈ ਲਿਫ਼ਟ ਦੀ ਜ਼ਰੂਰਤ ਪੈਂਦੀ ਹੈ ਪਰ ਪਿਛਲੇ 20-25 ਦਿਨਾਂ ਤੋਂ ਇਹ ਲਿਫ਼ਟ ਖ਼ਰਾਬ ਹੋਣ ਕਾਰਨ ਅਜਿਹੇ ਲੋਕ ਜਾਂ ਤਾਂ ਆਪਣੇ ਕੰਮਾਂ ਕਾਰਾਂ ਤੋਂ ਵੀ ਰਹਿ ਗਏ ਹਨ ਜਾਂ ਫੇਰ ਪੌੜੀਆਂ ਰਾਹੀਂ ਘਿੱਸੀਆਂ ਕਰ ਕਰ ਕੇ ਸੰਬੰਧਤ ਦਫ਼ਤਰਾਂ ਤੱਕ ਪਹੁੰਚਣ ਲਈ ਮਜਬੂਰ ਹਨ | ਆਮ ਲੋਕਾਂ ਦੇ ਨਾਲ-ਨਾਲ ਕੰਪਲੈਕਸ ਅੰਦਰ ਕੰਮ ਕਰਨ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਵਿਚੋਂ ਵੀ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਸਰੀਰਕ ਪ੍ਰੇਸ਼ਾਨੀ ਜਾਂ ਫਿਰ ਅਪੰਗਤਾ ਕਾਰਨ ਰੋਜ਼ਾਨਾ ਲਿਫ਼ਟ ਦੀ ਲੋੜ ਪੈਂਦੀ ਹੈ ਪਰ ਉਹ ਵੀ ਮਜਬੂਰੀਵਸ ਪੌੜੀਆਂ ਦੇ ਰਸਤੇ ਕਿਵੇਂ ਨਾ ਕਿਵੇਂ ਆਪਣੇ ਦਫ਼ਤਰਾਂ ਤੱਕ ਪਹੁੰਚਦੇ ਹਨ | ਲਿਫ਼ਟ ਦੇ ਅੱਗੇ ਬਿਨਾਂ ਕਿਸੇ ਕਾਰਨ ਜਾਂ ਤਾਰੀਖ਼ ਦੇ ਸਿਰਫ਼ ਇਹ ਪੋਸਟਰ ਚਿਪਕਾਇਆ ਗਿਆ ਹੈ ਕਿ ਲਿਫ਼ਟ ਖ਼ਰਾਬ ਹੈ ਪਰ ਇਹ ਲਿਫ਼ਟ ਕਦੋਂ ਮੁੜ ਚਾਲੂ ਹੋਵੇਗੀ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ | ਆਮ ਲੋਕਾਂ ਅਤੇ ਮੁਲਾਜ਼ਮਾਂ ਨੂੰ ਲਿਫ਼ਟ ਦੇ ਖ਼ਰਾਬ ਹੋਣ ਕਾਰਨ ਆ ਰਹੀਆਂ ਮੁਸ਼ਕਲਾਂ ਸੰਬੰਧੀ ਜਦ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੰਪਲੈਕਸ ਦੀ ਪਹਿਲੀ ਮੰਜ਼ਲ ਉੱਤੇ ਲਿਫ਼ਟ ਵਿੱਚ ਕੋਈ ਤਕਨੀਕੀ ਖ਼ਰਾਬੀ ਹੈ ਜਿਸ ਕਾਰਨ ਇਹ ਲਿਫ਼ਟ ਬੰਦ ਪਈ ਹੈ | ਉਨ੍ਹਾਂ ਦੱਸਿਆ ਕਿ ਇਸ ਲਿਫ਼ਟ ਦੀ ਮੁਰੰਮਤ ਲਈ ਕਰੀਬ 25 ਲੱਖ ਰੁਪਏ ਦਾ ਖਰਚਾ ਆਉਣਾ ਹੈ ਜਿਸ ਸੰਬੰਧੀ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨੂੰ ਦਸੰਬਰ ਮਹੀਨੇ ਤੋਂ ਲਿਖਤੀ ਪੱਤਰ ਕੱਢੇ ਜਾ ਰਹੇ ਹਨ ਪਰ ਹਾਲੇ ਤੱਕ ਇਸ ਖਰਚੇ ਸੰਬੰਧੀ ਕੋਈ ਜਵਾਬ ਨਹੀਂ ਆਇਆ | ਰਾਹੁਲ ਚਾਬਾ ਨੇ ਕਿਹਾ ਕਿ ਉਹ ਜਲਦ ਹੀ ਨਿੱਜੀ ਤੌਰ 'ਤੇ ਚੰਡੀਗੜ੍ਹ ਵਿਚਲੇ ਸੰਬੰਧਤ ਅਧਿਕਾਰੀਆਂ ਨਾਲ ਰਾਬਤਾ ਕਰ ਕੇ ਇਸ ਲਿਫ਼ਟ ਨੂੰ ਮੁੜ ਚਾਲੂ ਕਰਵਾਉਣਗੇ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਨੇ ਅਨੇਕਾਂ ਇਤਿਹਾਸਕ ਕੰਮ ਕੀਤੇ-ਹੀਰਾ ਸਿੰਘ ਅਮਰਗੜ੍ਹ <br/> ਅਗਲੀ ਖ਼ਬਰ ਜਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਨੇ ਗੁਰਦੁਆਰਾ ਮਹਿਲ ਮੁਬਾਰਕ ਵਿਖੇ ਖੋਲ੍ਹੀ ਬਰਾਂਚ <br/>
Ad Position 24