08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਚੈੱਕ ਬਾਊਾਸ ਦੇ ਮਾਮਲੇ 'ਚੋਂ ਅÏਰਤ ਬਰੀ

Ad Position 21
No active advertisement
ਅਜੀਤ ਡੈਸਕ 29-04-2026
ਸੰਗਰੂਰ, 28 ਅਪ੍ਰੈਲ (ਧੀਰਜ ਪਸ਼ੌਰੀਆ)-ਜੱਜ ਮਨੂ ਸਿੰਗਲਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਪ੍ਰੀਤ ਸਿੰਘ ਮਾਨ ਅਤੇ ਅਮਨਦੀਪ ਸਿੰਮੀ ਵੱਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਪ੍ਰੇਮ ਲਤਾ ਨਾਂਅ ਦੀ ਅÏਰਤ ਨੂੰ ਚੈੱਕ ਬਾਉਂਸ ਦੇ ਦੋਸ਼ਾਂ ਵਿੱਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਨੀਰਜ ਕੁਮਾਰ ਵਾਸੀ ਸੰਗਰੂਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰੇਮ ਲਤਾ ਅਤੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਦੋਨੋਂ ਲੰਬੇ ਸਮੇਂ ਤੋਂ ਜਾਣਦੇ ਹਨ | ਪ੍ਰੇਮ ਲਤਾ ਨੇ ਜ਼ਰੂਰਤ ਦਾ ਵਾਸਤਾ ਪਾ ਕੇ ਉਸ ਤੋਂ ਦੋ ਲੱਖ ਰੁਪਏ ਉਧਾਰੇ ਮੰਗੇ ਕਿ ਜਦੋਂ ਵੀ ਆਪ ਮੰਗੋਗੇ ਮੈਂ ਵਾਪਸ ਕਰ ਦੇਵਾਂਗੀ | ਇਸ ਤੇ ਨੀਰਜ ਕੁਮਾਰ ਨੇ ਦੋ ਲੱਖ ਰੁਪਏ ਨਗਦ ਉਧਾਰੇ ਦੇ ਦਿੱਤੇ | ਜਦੋਂ 10 ਅਪ੍ਰੈਲ 2023 ਨੂੰ ਉਸ ਨੇ ਉਧਾਰ ਦਿੱਤੇ ਪੈਸਿਆਂ ਦੀ ਮੰਗ ਕੀਤੀ ਤਾਂ ਪ੍ਰੇਮ ਲਤਾਂ ਨੇ ਉਸ ਨੂੰ ਬੈਂਕ ਦਾ ਚੈੱਕ ਦੇ ਦਿੱਤਾ ਜਿਸ ਨੂੰ ਕੈਸ਼ ਕਰਵਾਉਣ ਲਈ ਜਦੋਂ ਬੈਂਕ ਭੇਜਿਆ ਗਿਆ ਤਾਂ ਉਹ ਚੈੱਕ ਬਾਉਂਸ ਹੋ ਕੇ ਵਾਪਸ ਆ ਗਿਆ |ਕੀਤੀ ਸ਼ਿਕਾਇਤ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਹੁਣ ਪ੍ਰੇਮ ਲਤਾ ਨੂੰ ਚੈੱਕ ਬਾਉਂਸ ਹੋਣ ਦੇ ਦੋਸ਼ਾਂ ਵਿੱਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਤਰਨਜੀਤ ਸਿੰਘ ਝਨੇਰ ਭਾਜਪਾ ਦਿਹਾਤੀ ਸਰਕਲ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਬੀਕੇਯੂ ਉਗਰਾਹਾਂ ਵਲੋਂ ਮਾਰਕੀਟ ਕਮੇਟੀ ਦਫ਼ਤਰ ਮੂਨਕ ਵਿਖੇ ਦਿੱਤਾ ਰੋਸ ਧਰਨਾ <br/>
Ad Position 24