08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਆਧੁਨਿਕ ਤੇ ਰਵਾਇਤੀ ਤਰੀਕੇ ਨਾਲ ਕੱਪੜਿਆਂ ਦੀ ਸਜਾਵਟ ਬਾਰੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ <br/>

Ad Position 21
No active advertisement
ਸਿਖਲਾਈ ਕੋਰਸ ਦੌਰਾਨ ਜਾਣਕਾਰੀ ਪ੍ਰਾਪਤ ਕਰਦੀਆਂ ਸਿਖਿਆਰਥਣਾਂ | ਤਸਵੀਰ: ਮੁਕੇਸ਼ ਕੁਮਾਰ <br/> 29-04-2026
ਸੰਗਰੂਰ 28 ਅਪ੍ਰੈਲ (ਧੀਰਜ ਪਸ਼ੌਰੀਆ)-ਆਧੁਨਿਕ ਅਤੇ ਰਵਾਇਤੀ ਤਰੀਕੇ ਨਾਲ ਕੱਪੜਿਆਂ ਦੀ ਸਜਾਵਟ ਬਾਰੇ ਹੁਨਰ ਵਿਕਸਿਤ ਕਰਨ ਲਈ ਪੰਜ-ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੀਆਂ ਲਗਭਗ 30 ਕਿਸਾਨ ਅÏਰਤਾਂ ਅਤੇ ਨੌਜਵਾਨ ਲੜਕੀਆਂ ਨੇ ਭਾਗ ਲਿਆ | ਡਾ. ਮਨਦੀਪ ਸਿੰਘ, ਇੰਚਾਰਜ, ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਸਿਖਿਆਰਥਣਾਂ ਨੂੰ ਕਿ੍ਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਦਿਆਂ ਇਸ ਸਿਖਲਾਈ ਕੋਰਸ ਰਾਹੀਂ ਹੁਨਰ ਵਿਕਾਸ ਕਰਕੇ ਇਸ ਨੂੰ ਸਵੈ-ਰੁਜ਼ਗਾਰ ਅਤੇ ਆਮਦਨ ਦੇ ਸਾਧਨ ਵਜੋਂ ਅਪਣਾਉਣ ਦੀ ਅਪੀਲ ਕੀਤੀ | ਡਾ. ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਕੇ.ਵੀ.ਕੇ., ਸੰਗਰੂਰ ਨੇ ਸਿਖਿਆਰਥਣਾਂ ਨੂੰ ਪੰਜ-ਦਿਨਾਂ ਦੌਰਾਨ ਬਲਾਕ ਪਿ੍ੰਟਿੰਗ, ਸਟੈਨਸਿਲ ਪਿ੍ੰਟਿੰਗ, ਫੈਬਰਿਕ ਪੇਂਟਿੰਗ, ਕਢਾਈ ਅਤੇ ਵੱਖ-ਵੱਖ ਕਿਸਮਾਂ ਦੀਆਂ ਟਾਈ ਅਤੇ ਡਾਈ ਵਿਧੀਆਂ ਵਿੱਚ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਹੱਥੀਂ ਅਭਿਆਸ ਵੀ ਕਰਵਾਇਆ | ਸਾਬਕਾ ਸਿਖਿਆਰਥਣ ਚੰਨਪ੍ਰੀਤ ਕੌਰ ਨੇ ਆਪਣੇ ਪ੍ਰੇਰਣਾਦਾਇਕ ਤਜਰਬੇ ਸਾਂਝੇ ਕਰਦਿਆਂ ਇੱਕ ਸਫਲ ਉੱਦਮੀ ਬਣਨ ਤੱਕ ਦੇ ਸਫ਼ਰ ਦੀ ਸਾਂਝ ਪਾਈ | ਅਖੀਰ ਵਿੱਚ ਸਿੱਖਿਆਰਥੀਆਂ ਨੇ ਸਿਖਲਾਈ ਬਾਬਤ ਆਪਣੀ ਸਕਾਰਾਤਮਿਕ ਪ੍ਰਤੀਕਿਰਿਆ ਦੇ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਵ ਨਿਯੁਕਤ ਪ੍ਰਧਾਨ ਭਪਿੰਦਰ ਸਿੰਘ ਲਾਗੜੀਆ ਦਾ ਸਨਮਾਨ <br/> ਅਗਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਵਲੋਂ ਨਾਰੀਕੇ ਸਕੂਲ 'ਚ ਆਧੁਨਿਕ ਲੌਜਿਸਟਿਕ ਲੈਬ ਦਾ ਉਦਘਾਟਨ <br/>
Ad Position 24