31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

21ਵਾਂ ਸਾਲਾਨਾ ਸਰਬ-ਸਾਂਝਾ ਛਿੰਝ ਮੇਲਾ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 02-05-2026
ਅਹਿਮਦਗੜ੍ਹ, 1 ਮਈ (ਸੁਖਜੀਤ ਸਿੰਘ ਖੇੜਾ) - ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ (ਅਹਿਮਦਗੜ੍ਹ) ਦੇ ਮੁੱਖ ਸੇਵਾਦਾਰ, ਉੱਘੇ ਵਾਤਾਵਰਨ ਪ੍ਰੇਮੀ ਅਤੇ ਉੱਘੇ ਪ੍ਰਚਾਰਕ, ਸਮਾਜ ਸੁਧਾਰਕ, ਨÏਜਵਾਨਾਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਨ ਵਾਲੇ, ਚਾਣਕਿਆ ਨੀਤੀ ਦੇ ਮਾਹਿਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋਂ ਸਮੂਹ ਇਲਾਕਾ ਨਿਵਾਸੀਆਂ, ਨਗਰ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਗੁਰੂ ਅੰਗਦ ਸਾਹਿਬ ਮੱਲ ਅਖਾੜਾ ਨਿਰਮਲ ਆਸ਼ਰਮ ਜੰਡਾਲੀ ਵਿਖੇ 21ਵਾਂ ਸਾਲਾਨਾ ਸਰਵ-ਸਾਂਝਾ ਮਹਾਨ ਕੁਸ਼ਤੀ ਦੰਗਲ, ਰੱਸਾ-ਕਸ਼ੀ, ਛਿੰਝ ਮੇਲ ਕਰਵਾਇਆ ਜਾ ਰਿਹਾ ਹੈ¢ ਗੁਰਮਤਿ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਅਤੇ ਸੰਸਥਾ ਦੇ ਸਲਾਹਕਾਰ ਜਸਵੰਤ ਸਿੰਘ ਡੇਹਲੋਂ ਨੇ ਦੱਸਿਆ ਕਿ 3 ਮਈ ਐਤਵਾਰ ਨੂੰ ਦੁਪਹਿਰ 12 ਤੋਂ ਸ਼ਾਮ 5 ਵਜੇ ਤੱਕ ਨਿਰਮਲ ਆਸ਼ਰਮ, ਜੰਡਾਲੀ ਅਹਿਮਦਗੜ੍ਹ ਨਹਿਰ ਵਾਲੇ ਅਸਥਾਨ ਤੇ ਹੋ ਰਹੇ ਛਿੰਝ ਮੇਲ ਸੰਬੰਧੀ ਸਾਰੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ | ਉਨ੍ਹਾਂ ਮੁਕਾਬਲਿਆਂ ਸੰਬੰਧੀ ਦੱਸਿਆ ਕਿ ਕੇਵਲ ਸੱਦਾ-ਪੱਤਰ ਵਾਲੇ ਖਿਡਾਰੀ ਹੀ ਖੇਡਣਗੇ¢ ਛਿੰਝ ਮੇਲ ਦÏਰਾਨ ਸਟੇਜ ਸੰਚਾਲਨ ਸੁਸਾਇਟੀ ਦੇ ਸਕੱਤਰ ਪੀ} ਮਹਿੰਦਰ ਸਿੰਘ ਬੇਦੀ ਅਤੇ ਅਵਤਾਰ ਸਿੰਘ ਜੱਸਲ ਵੱਲੋਂ ਕੀਤਾ ਜਾਵੇਗਾ¢ ਇਸ ਮÏਕੇ ਸੁਖਦੇਵ ਸਿੰਘ ਮਕਸੂਦੜਾ, ਮਾਸਟਰ ਹਰਜੀਤ ਸਿੰਘ ਅਢਿਆਣਾ, ਐਡਵੋਕੇਟ ਗੁਰਵਿੰਦਰ ਕÏਰ ਨਾਰੀਕੇ, ਡਾ: ਦਿਲਪ੍ਰੀਤ ਕÏਰ ਅਗੇਤਾ, ਰਜਿੰਦਰ ਸਿੰਘ ਅਗੇਤਾ, ਗੁਰਪ੍ਰੀਤ ਸਿੰਘ ਮੈਨੇਜਰ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਪੇਂਡੂ ਪੰਪ ਆਪ੍ਰੇਟਰਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਦਿੱਤਾ ਧਰਨਾ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੀਆਂ ਦਾਨਾ ਮੰਡੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਨੱਕੋਂ-ਨੱਕ ਭਰੀਆਂ
Ad Position 24