ਅਹਿਮਦਗੜ, 3 ਮਈ (ਸੁਖਜੀਤ ਸਿੰਘ ਖੇੜਾ) - ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿੱਚ ਮਜ਼ਦੂਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਮਾਜ ਵਿੱਚ ਮਜ਼ਦੂਰਾਂ ਦੇ ਅਮੁਲ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਸਮਾਰੋਹ ਵਿੱਚ ਵਿਦਿਆਰਥੀਆਂ ਨੇ ਭਾਸ਼ਣਾਂ ਰਾਹੀਂ ਮਜ਼ਦੂਰ ਦਿਵਸ ਦੀ ਮਹੱਤਤਾ ਨੂੰ ਰੌਸ਼ਨ ਕੀਤਾ | ਮਿਹਨਤ ਦੀ ਇੱਜ਼ਤ ਅਤੇ ਹਰ ਪੇਸ਼ੇ ਪ੍ਰਤੀ ਸਨਮਾਨ ਦਾ ਸੰਦੇਸ਼ ਬੜੀ ਸੁਹਿਰਦਤਾ ਨਾਲ ਪੇਸ਼ ਕੀਤਾ | ਪ੍ਰਾਇਮਰੀ ਕਲਾਸਾਂ ਲਈ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਛੋਟੇ ਬੱਚਿਆਂ ਨੇ ਕਿਸਾਨ, ਡਾਕਟਰ, ਸਫਾਈ ਕਰਮਚਾਰੀ ਅਤੇ ਸੈਨਿਕ ਵਜੋਂ ਰੋਲ ਅਦਾ ਕੀਤੇ | ਮਿਡਲ ਅਤੇ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੇ ਰੋਲ ਪਲੇ ਅਤੇ ਸਕਿਟਾਂ ਰਾਹੀਂ ਮਜ਼ਦੂਰਾਂ ਦੀ ਜ਼ਿੰਦਗੀ ਅਤੇ ਸੰਘਰਸ਼ ਨੂੰ ਦਰਸਾਇਆ | ਇਸ ਤੋਂ ਇਲਾਵਾ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਮਜ਼ਦੂਰਾਂ ਦੀ ਮਹੱਤਤਾ ਅਤੇ ਹਰ ਵਿਅਕਤੀ ਦੇ ਯੋਗਦਾਨ ਦੀ ਕਦਰ ਕਰਨ ਦੀ ਲੋੜ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਇਹ ਸਮਾਗਮ ਵਿੱਚ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਗੁਰਮਤਪਾਲ ਸਿੰਘ ਵਾਲੀਆ ਅਤੇ ਡਾਇਰੈਕਟਰ ਮੈਡਮ ਸ੍ਰੀਮਤੀ ਰਮਨਪ੍ਰੀਤ ਕੌਰ ਵਾਲੀਆ ਦੀ ਮਹੱਤਵਪੂਰਨ ਭੂਮਿਕਾ ਰਹੀ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਦਲਜੀਤ ਕੌਰ ਅÏਲਖ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸਲਾਂਘਾ ਕੀਤੀ ਅਤੇ ਸਭ ਨੂੰ ਮਿਹਨਤ ਦੀ ਕਦਰ ਕਰਨ ਅਤੇ ਹਰ ਮਜ਼ਦੂਰ ਦਾ ਆਦਰ ਕਰਨ ਲਈ ਪ੍ਰੇਰਿਤ ਕੀਤਾ |