ਅਮਰਗੜ੍ਹ, 3 ਮਈ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਸ਼ੰਭੂ ਵਿਖੇ ਹੋਏ ਮੰਦਭਾਗੇ ਬੰਬ ਧਮਾਕੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਡੂੰਘੀ ਚਿੰਤਾ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ¢ ਉਨ੍ਹਾਂ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਕੇਂਦਰੀ ਅਤੇ ਸੂਬਾਈ ਖ਼ੁਫ਼ੀਆ ਤੰਤਰ ਦੀ ਕਾਰਜਪ੍ਰਣਾਲੀ ਤੇ ਸਵਾਲੀਆ ਚਿੰਨ੍ਹ ਲਗਾਉਂਦੀਆਂ ਹਨ¢ ਜਥੇਦਾਰ ਝੂੰਦਾਂ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਕੁੱਝ ਸਿਆਸੀ ਆਗੂ ਇਸ ਗੰਭੀਰ ਘਟਨਾ ਤੇ ਸੰਜੀਦਗੀ ਦਿਖਾਉਣ ਦੀ ਬਜਾਏ, ਇਸ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤ ਰਹੇ ਹਨ¢ ਉਨ੍ਹਾਂ ਆਖਿਆ ਕਿ ਕੁੱਝ ਰਵਾਇਤੀ ਪਾਰਟੀਆਂ ਦੇ ਆਗੂ ਲੋਕਾਂ ਦੇ ਮਨਾਂ 'ਚ ਸਹਿਮ ਪੈਦਾ ਕਰਕੇ ਪੰਜਾਬ ਦੇ ਸੁਖਾਵੇਂ ਮਾਹÏਲ ਨੂੰ ਮੁੜ ਕਾਲੇ ਦÏਰ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਬੇਹੱਦ ਨਿੰਦਣਯੋਗ ਹੈ¢ ਝੂੰਦਾਂ ਨੇ ਕਾਂਗਰਸੀ ਲੀਡਰਸ਼ਿਪ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਘਟਨਾ ਦੀ ਆੜ 'ਚ ਭਾਈ ਅੰਮਿ੍ਤਪਾਲ ਸਿੰਘ ਨੂੰ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਤੇ ਐਨ.ਐਸ.ਏ ਵਧਾਉਣ ਦੀ ਮੰਗ ਕਰਨਾ ਇੱਕ ਗਿਣੀ-ਮਿਥੀ ਸਾਜ਼ਿਸ਼ ਦਾ ਹਿੱਸਾ ਹੈ¢ ਉਨ੍ਹਾਂ ਤਰਕ ਦਿੱਤਾ ਕਿ ਜਦੋਂ ਵੀ ਕੋਈ ਸਿੱਖ ਆਗੂ ਕÏਮ ਦੇ ਮਨਾਂ 'ਚ ਜਗ੍ਹਾ ਬਣਾਉਂਦਾ ਹੈ, ਤਾਂ ਵਿਰੋਧੀ ਧਿਰਾਂ ਆਪਣਾ ਸਿਆਸੀ ਭਵਿੱਖ ਧੁੰਦਲਾ ਹੁੰਦਾ ਦੇਖ ਕੇ ਅਜਿਹੇ ਇਲਜ਼ਾਮਾਂ ਦੀ ਰਾਜਨੀਤੀ 'ਤੇ ਉਤਰ ਆਉਂਦੀਆਂ ਹਨ¢ ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਫੁੱਟ ਪਾਊ ਅਨਸਰਾਂ ਤੋਂ ਸੁਚੇਤ ਰਹਿਣ¢ ਅਕਾਲੀ ਲੀਡਰਸ਼ਿਪ ਹਮੇਸ਼ਾ ਹੀ ਅਮਨ, ਸ਼ਾਂਤੀ ਅਤੇ ਫ਼ਿਰਕੂ ਸਾਂਝ ਦੀ ਮੁੱਦਈ ਰਹੀ ਹੈ ਤੇ ਪੰਥਕ ਹਿਤਾਂ ਦੇ ਨਾਲ-ਨਾਲ ਹਿੰਦੂ, ਮੁਸਲਿਮ ਅਤੇ ਹਰ ਵਰਗ ਦੇ ਹੱਕਾਂ ਦੀ ਰਾਖੀ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ¢ ਉਨ੍ਹਾਂ ਅਖੀਰ 'ਚ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਦੇ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਅਜਿਹੇ ਭੈਅ ਪੈਦਾ ਕਰਨ ਵਾਲੇ ਆਗੂਆਂ ਦੇ ਪ੍ਰਚਾਰ ਤੋਂ ਬਚਣਾ ਚਾਹੀਦਾ ਹੈ¢