25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕੰਗਣਵਾਲ ਅਤੇ ਲਸੋਈ ਵਿਖੇ ਕੈਂਸਰ ਜਾਂਚ ਤੇ ਅੱਖਾਂ ਦੇ ਕੈਂਪ 3,4 ਮਈ ਨੂੰ <br/>

Ad Position 21
No active advertisement
ਅਜੀਤ ਡੈਸਕ 04-05-2026
ਅਮਰਗੜ੍ਹ, 3 ਮਈ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਵਰਲਡ ਕੈਂਸਰ ਕੇਅਰ ਦੀ ਟੀਮ ਵੱਲੋਂ ਪਿੰਡ ਕੰਗਣਵਾਲ ਅਤੇ ਲਸੋਈ ਵਿਖੇ ਕੈਂਸਰ ਜਾਂਚ ਤੇ ਅੱਖਾਂ ਦੇ ਕੈਂਪ ਲਗਾਏ ਜਾ ਰਹੇ ਹਨ¢ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਵੱਲੋਂ ਜਾਰੀ ਕੀਤੇ ਮੀਡੀਆ ਬਿਆਨ 'ਚ ਦੱਸਿਆ ਗਿਆ ਕਿ ਇਹ ਕੈਂਪ ਚੇਅਰਮੈਨ ਡਾ.ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 3 ਮਈ ਦਿਨ ਐਤਵਾਰ ਨੂੰ ਵੱਡਾ ਗੁਰਦੁਆਰਾ ਸਾਹਿਬ, ਪਿੰਡ ਕੰਗਣਵਾਲ ਅਤੇ 4 ਮਈ ਦਿਨ ਸੋਮਵਾਰ ਨੂੰ ਮਾਤਾ ਆਸ਼ਾ ਦੇਵੀ ਮੰਦਰ ਪਿੰਡ ਲਸੋਈ ਵਿਖੇ ਲਗਾਏ ਜਾਣਗੇ¢ ਕੈਂਪ ਦÏਰਾਨ ਆਧੁਨਿਕ ਤਕਨੀਕਾਂ ਰਾਹੀਂ ਅÏਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫ਼ੀ ਅਤੇ ਬੱਚੇਦਾਨੀ ਦੀ ਜਾਂਚ ਲਈ ਪੈਪ ਸਮੇਅਰ ਟੈੱਸਟ ਸਮੇਤ ਮਰਦਾਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐਸ.ਟੀ.ਟੈੱਸਟ ਸਮੇਤ ਕਈ ਅਹਿਮ ਟੈੱਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ¢ ਇਨ੍ਹਾਂ ਤੋਂ ਬਿਨਾਂ ਬਲੱਡ ਕੈਂਸਰ, ਹੱਡੀਆਂ ਦੀ ਮਜ਼ਬੂਤੀ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਮੂੰਹ ਤੇ ਗਲੇ ਦੀਆਂ ਬਿਮਾਰੀਆਂ ਦੀ ਪੜਤਾਲ ਤੋਂ ਬਿਨਾ ਅੱਖਾਂ ਦੀ ਜਾਂਚ ਉਪਰੰਤ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ¢ ਕਮਲ ਧਾਲੀਵਾਲ ਨੇ ਮਾਲਵਾ ਪੱਟੀ 'ਚ ਕੈਂਸਰ ਦੇ ਵਧਦੇ ਪ੍ਰਕੋਪ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦੋਂ ਸਰਕਾਰੀ ਤੰਤਰ ਇਸ ਬਿਮਾਰੀ ਦੇ ਹੱਲ ਲਈ ਨਾਕਾਮ ਸਿੱਧ ਹੋ ਰਿਹਾ ਹੋਵੇ, ਤਾਂ ਅਜਿਹੇ ਕੈਂਪ ਸਮੇਂ ਦੀ ਮੁੱਖ ਲੋੜ ਬਣ ਜਾਂਦੇ ਹਨ¢ ਸਾਡਾ ਮਕਸਦ ਲੋਕਾਂ ਨੂੰ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਪ੍ਰਤੀ ਸੁਚੇਤ ਕਰਨਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ¢ ਕਮਲ ਧਾਲੀਵਾਲ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਨੇ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਇਸ ਮਨੁੱਖਤਾ ਪੱਖੀ ਕੈਂਪ 'ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਮਾਹਿਰ ਡਾਕਟਰਾਂ ਦੀਆਂ ਮੁਫ਼ਤ ਸੇਵਾਵਾਂ ਦਾ ਲਾਹਾ ਲੈਣ¢

Ad Position 22
No active advertisement
ਪਿਛਲੀ ਖ਼ਬਰ ਸ਼ੰਭੂ ਧਮਾਕੇ ਤੇ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸੰਜੀਦਗੀ ਦਿਖਾਉਣ ਸਿਆਸੀ ਦਲ - ਜਥੇਦਾਰ ਝੂੰਦਾਂ <br/> ਅਗਲੀ ਖ਼ਬਰ ਖੇਡ ਸਟੇਡੀਅਮ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਮਿਲੇ ਕਾਂਗਰਸੀ ਆਗੂ ਸਨਮੀਕ ਹੈਨਰੀ <...
Ad Position 24