25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਖੇਡ ਸਟੇਡੀਅਮ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਮਿਲੇ ਕਾਂਗਰਸੀ ਆਗੂ ਸਨਮੀਕ ਹੈਨਰੀ <br/>

Ad Position 21
No active advertisement
ਅਜੀਤ ਡੈਸਕ 04-05-2026
ਲਹਿਰਾਗਾਗਾ, 3 ਮਈ (ਅਸ਼ੋਕ ਗਰਗ) - ਖੇਡ ਸਟੇਡੀਅਮ ਲਹਿਰਾਗਾਗਾ ਵਿਖੇ ਖਿਡਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਂਗਰਸੀ ਆਗੂ ਸਨਮੀਕ ਸਿੰਘ ਹੈਨਰੀ ਨੇ ਅੱਜ ਸੈਂਕੜੇ ਖਿਡਾਰੀਆਂ ਦੇ ਨਾਲ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨਾਲ ਮੁਲਾਕਾਤ ਕਰਦਿਆਂ ਇੱਕ ਮੰਗ ਪੱਤਰ ਸੌਂਪਦਿਆਂ ਸਟੇਡੀਅਮ ਵਿਚ ਸਮੱਸਿਆਵਾਂ ਨੂੰ ਦੂਰ ਕਰਨ ਦੀ ਮੰਗ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਗੋਇਲ ਨੇ ਖਿਡਾਰੀਆਂ ਦੀਆਂ ਮੁਸ਼ਕਲਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਦਿਆਂ ਵਿਸ਼ਵਾਸ ਦਵਾਇਆ ਕਿ ਸਟੇਡੀਅਮ ਵਿਖੇ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਦੂਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਚਨਬੱਧ ਹੈ | ਜਿਸ ਦੇ ਚਲਦੇ ਪਿੰਡਾਂ ਅੰਦਰ ਆਧੁਨਿਕ ਸਟੇਡੀਅਮ ਬਣਾਏ ਜਾ ਰਹੇ ਹਨ, ਉੱਥੇ ਹੀ ਪਿੰਡ ਪਿੰਡ ਜਿੰਮ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਲਹਿਰਾਗਾਗਾ ਦੇ ਸਟੇਡੀਅਮ ਵਿਖੇ ਜੋ ਵੀ ਸਮੱਸਿਆਵਾਂ ਹਨ, ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰ ਕੇ ਨੌਜਵਾਨ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕੰਗਣਵਾਲ ਅਤੇ ਲਸੋਈ ਵਿਖੇ ਕੈਂਸਰ ਜਾਂਚ ਤੇ ਅੱਖਾਂ ਦੇ ਕੈਂਪ 3,4 ਮਈ ਨੂੰ <br/> ਅਗਲੀ ਖ਼ਬਰ ਲਾਲ ਝੰਡਾ ਭੱਠਾ ਵਰਕਰਜ ਯੂਨੀਅਨ ਨੇ ਉਜਰਤਾਂ ਵਿਚ ਕੀਤੇ ਵਾਧੇ ਉੱਤੇ ਨਾਖੁਸ਼ੀ ਦਾ ਕੀਤਾ ਪ੍ਰਗਟਾਵਾ <br/>
Ad Position 24