21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਜਪਾ ਦੀ ਜਿੱਤ ਦੇ ਚੱਲਦਿਆਂ ਸਾਂਪਲਾ ਸਣੇ ਆਗੂਆਂ ਅਤੇ ਵਰਕਰਾਂ ਨੇ ਨੱਚ ਕੇ ਮਨਾਈ ਖ਼ੁਸ਼ੀ

Ad Position 21
No active advertisement
ਅਜੀਤ ਡੈਸਕ 05-05-2026
ਸੰਗਰੂਰ, 4 ਮਈ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਮੀ ਐਸ.ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੈ ਸਾਂਪਲਾ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਤੋਂ ਬਾਅਦ ਹੁਣ ਭਾਜਪਾ ਦੀ ਸਰਕਾਰ ਬਣਾਉਣ ਲਈ ਪੰਜਾਬ ਦੀ ਵਾਰੀ ਹੈ | ਸ੍ਰੀ ਸਾਂਪਲਾ ਅੱਜ 3 ਸੂਬਿਆਂ ਅੰਦਰ ਭਾਜਪਾ ਦੀ ਹੋਈ ਜਿੱਤ ਦੇ ਚੱਲਦਿਆਂ ਸਥਾਨਕ ਪਾਰਟੀ ਦਫ਼ਤਰ ਵਿਖੇ ਆਗੂਆਂ ਅਤੇ ਵਰਕਰਾਂ ਨਾਲ ਜਿੱਤ ਦੀ ਖ਼ੁਸ਼ੀ ਮਨਾਉਣ ਪਹੁੰਚੇ ਹੋਏ ਸਨ | ਉਨ੍ਹਾਂ ਕਿਹਾ ਕਿ ਚੋਣਾ ਤੋਂ ਪਹਿਲਾਂ ਲੋਕਾਂ ਦਾ ਇਹ ਮੰਨਣਾ ਸੀ ਕਿ ਮਮਤਾ ਬੈਨਰਜੀ ਦਾ ਪੱਛਮੀ ਬੰਗਾਲ ਵਿਚੋਂ ਕਿਲ੍ਹਾ ਢਾਉਣਾ ਬਹੁਤ ਮੁਸ਼ਕਿਲ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਕਾਰਜਸ਼ੈਲੀ ਨੇ ਮਮਤਾ ਦੇ ਇਸ ਕਿਲੇ੍ਹ ਨੂੰ ਵੀ ਢਾਹ ਲਿਆ ਹੈ ਅਤੇ ਇਸੇ ਤਰ੍ਹਾਂ ਹੀ ਹੁਣ ਪੰਜਾਬ ਦੇ ਸਿਆਸੀ ਕਿਲੇ੍ਹ ਉੱਤੇ ਵੀ 2027 ਵਿਚ ਭਾਜਪਾ ਕਾਬਜ਼ ਹੋਣ ਜਾ ਰਹੀ ਹੈ | ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਅੱਜ ਕਈ ਅਜਿਹੇ ਵੱਡੇ ਮੁੱਦੇ ਹਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਚਾਹ ਕੇ ਵੀ ਹੱਲ ਨਹੀਂ ਕਰ ਸਕਦੀ ਕਿਉਂਕਿ ਸੂਬੇ ਦੀ ਸਰਕਾਰ ਇਨ੍ਹਾਂ ਮੁੱਦਿਆਂ ਲਈ ਆਪਣੀ ਸਹਿਮਤੀ ਨਹੀਂ ਦਿੰਦੀ | ਇਸ ਲਈ ਪੰਜਾਬ ਅੰਦਰ ਵੀ ਡਬਲ ਇੰਜਣ ਦੀ ਭਾਜਪਾ ਸਰਕਾਰ ਦਾ ਬਣਨਾ ਸਮੇਂ ਦੀ ਵੱਡੀ ਲੋੜ ਹੈ | ਉਨ੍ਹਾਂ ਕਿਹਾ ਕਿ ਬੰਗਾਲ ਅੰਦਰ ਤਾਂ ਸਿਰਫ਼ ਲੋਕਲ ਗੁੰਡਾਗਰਦੀ ਦਾ ਬੋਲਬਾਲਾ ਸੀ ਪਰ ਪੰਜਾਬ ਵਿਚ ਤਾਂ ਹਾਲਾਤ ਇਸ ਕਦਰ ਬਦਤਰ ਹੋ ਚੁੱਕੇ ਹਨ ਕਿ ਰੋਜ਼ਾਨਾ ਹੀ ਫਿਰੌਤੀਆਂ ਲਈ ਲੋਕਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ | ਹਰ ਪੰਜਾਬੀ ਡਰ ਵਿਚ ਜੀਅ ਰਿਹਾ ਹੈ | ਵਿਜੈ ਸਾਂਪਲਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਸ਼ਰਾਬ ਨਾਲ ਟੱਲੀ ਹੋ ਕੇ ਜਾਣ ਵਾਲਾ ਮੁੱਖ ਮੰਤਰੀ ਅੱਜ ਪੰਜਾਬ ਅੰਦਰ ਘਰ ਘਰ ਵਿਚ ਨਸ਼ਿਆਂ ਦਾ ਸਰਵੇ ਕਰਵਾਉਣ ਦੀਆਂ ਗੱਲਾਂ ਕਰ ਰਿਹਾ ਹੈ ਪਰ ਆਪਣਾ ਡੋਪ ਟੈਸਟ ਕਰਵਾਉਣ ਸਮੇਂ ਵਿਧਾਨ ਸਭਾ ਵਿਚੋਂ ਰਫੂ ਚੱਕਰ ਹੋ ਗਿਆ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬੀਆਂ ਨਾਲ ਸਿਰਫ਼ ਅਤੇ ਸਿਰਫ਼ ਮਜ਼ਾਕ ਕਰ ਰਹੀ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ, ਪ੍ਰੋ. ਓਾਕਾਰ ਸਿੰਘ, ਅਮਨਦੀਪ ਸਿੰਘ ਪੂਨੀਆ, ਰਣਦੀਪ ਦਿਓਲ, ਪਵਨ ਗਰਗ, ਰੌਮੀ ਗੋਇਲ ਅਤੇ ਸਚਿਨ ਭਾਰਦਵਾਜ ਨੇ ਵੀ ਭਾਜਪਾ ਦੀ ਜਿੱਤ ਦੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਢੋਲ ਦੀ ਥਾਪ ਉੱਤੇ ਨੱਚਦਿਆਂ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਖ਼ੁਸ਼ੀ ਮਨਾਈ | ਇਸ ਮੌਕੇ ਸੁਰਜੀਤ ਸਿੰਘ ਰੰਧਾਵਾ ਐਡਵੋਕੇਟ, ਸੁਰੇਸ਼ ਬੇਦੀ, ਵਿਸ਼ਾਲ ਗਰਗ, ਮਾ. ਸੁਰਿੰਦਰ ਸ਼ਰਮਾ, ਸਿਸ਼ਨ ਕੁਮਾਰ, ਨਿਰਭੈ ਸਿੰਘ ਛੰਨਾ, ਚੰਦਰ ਪ੍ਰਕਾਸ਼ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂ ਪਰਮਜੀਤ ਸਿੰਘ ਭਿੰਦੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਭਾਜਪਾ 'ਚ ਸ਼ਾਮਿਲ ਕਰਵਾਇਆ <br/> ਅਗਲੀ ਖ਼ਬਰ ਜਵੰਧਾ ਨੇ ਟੈਕਸੀ ਚਾਲਕਾਂ ਨਾਲ ਉਨ੍ਹਾਂ ਦੀ ਸਮੱਸਿਆਵਾਂ ਸੰਬੰਧੀ ਕੀਤੀ ਚਰਚਾ <br/>
Ad Position 24