ਸੰਗਰੂਰ, 6 ਮਈ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਹਲਕਾ ਸੰਗਰੂਰ ਦੇ ਅਧੀਨ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ | ਮੀਟਿੰਗ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਸੀਨੀਅਰ ਐਗਜ਼ੈਕਟਿਵ ਮੈਂਬਰ ਹਰਜੀਤ ਸਿੰਘ ਸਜੂਮਾ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਸਤਿਨਾਮ ਸਿੰਘ ਰੱਤੋਕੇ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਮੀਟਿੰਗ ਦੌਰਾਨ 15 ਮਈ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਲੋਕ ਸਭਾ ਸੰਗਰੂਰ ਦੇ ਪੱਧਰ 'ਤੇ ਹੋਣ ਵਾਲੇ ਵਿਸ਼ਾਲ ਇਕੱਠ ਸੰਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਹਲਕਿਆਂ ਦੇ ਆਗੂਆਂ ਨੂੰ ਖ਼ਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਅੰਦਰ ਵਧ ਰਹੀ ਮਹਿੰਗਾਈ, ਨਸ਼ਿਆਂ ਦੀ ਭਿਆਨਕ ਸਮੱਸਿਆ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲਿਆਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ | ਇਸ ਮੌਕੇ ਹਾਜ਼ਰ ਆਗੂਆਂ ਨੇ ਭਰੋਸਾ ਦਿੱਤਾ ਕਿ 15 ਮਈ ਦਾ ਇਹ ਇਕੱਠ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਸਾਬਤ ਹੋਵੇਗਾ | ਇਸ ਮੌਕੇ ਕੁਝ ਅਹਿਮ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿਚ ਕਿ ਪ੍ਰਦੀਪ ਸਿੰਘ ਫੁੰਮਣਵਾਲਾ ਨੂੰ ਹਲਕਾ ਯੂਥ ਪ੍ਰਧਾਨ ਸੰਗਰੂਰ, ਗੁਰਵਿੰਦਰ ਸਿੰਘ ਬਗੂਆਣਾ ਨੂੰ ਸ਼ਹਿਰੀ ਯੂਥ ਪ੍ਰਧਾਨ ਸੰਗਰੂਰ, ਗੁਰਵਿੰਦਰ ਸਿੰਘ ਕਾਕੜਾ ਨੂੰ ਸਰਕਲ ਯੂਥ ਪ੍ਰਧਾਨ ਭਵਾਨੀਗੜ੍ਹ, ਭੁਪਿੰਦਰ ਸਿੰਘ ਕਾਕੜਾ ਨੂੰ ਸਰਕਲ ਪ੍ਰਧਾਨ ਭਵਾਨੀਗੜ੍ਹ, ਹਰਵਿੰਦਰ ਸਿੰਘ ਘਰਾਚੋ ਨੂੰ ਘਰਾਚੋ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਗਈ | ਬੀਬੀ ਹਰਪਾਲ ਕੌਰ ਸੰਗਰੂਰ, ਬੀਬੀ ਗਿਆਨ ਕੌਰ ਕਾਕੜਾ, ਤਰਸੇਮ ਬਾਵਾ ਕਾਕੜਾ, ਹਰਬੰਸ ਸਿੰਘ ਭਿੰਡਰ, ਸੁਖਵਿੰਦਰ ਸਿੰਘ ਬਲਿਆਲ, ਰਾਮ ਆਸਰਾ ਸਿੰਘ ਮਾਝੀ, ਰਣਜੀਤ ਸਿੰਘ ਬਾਲੀਆ, ਕੁਲਦੀਪ ਸਿੰਘ ਬਾਲੀਆ, ਕੁਲਵੰਤ ਸਿੰਘ ਲੱਡੀ, ਕਾਕੂ ਸਿੰਘ ਖਿਲਰੀਆਂ, ਰਾਮ ਸਿੰਘ ਚੰਗਾਲ, ਅਰਸ਼ਦੀਪ ਸਿੰਘ ਸੰਗਰੂਰ, ਯੋਗਰਾਜ ਸ਼ਰਮਾ ਘਰਾਚੋ, ਗੁਰਪ੍ਰੀਤ ਸਿੰਘ ਬਡਰੁੱਖਾਂ, ਰਮਣ ਸਿੰਘ ਬਗੂਆਣਾ, ਮਨਿੰਦਰ ਸਿੰਘ ਬਡਰੁੱਖਾਂ, ਗੁਰਜੀਤ ਸਿੰਘ ਲਦਾਲ, ਡਾਕਟਰ ਹਰਿੰਦਰ ਸਿੰਘ ਰੂਪਾਹੇੜੀ, ਸੁਖਵਿੰਦਰ ਸਿੰਘ ਸੰਗਰੂਰ, ਹਰਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਰਾਮ ਬਸਤੀ ਸੰਗਰੂਰ ਗੁਰਦੀਪ ਸਿੰਘ ਭਿੰਡਰ, ਮਾਹੀ ਪ੍ਰਧਾਨ ਭਵਾਨੀਗੜ੍ਹ, ਜਸਵਿੰਦਰ ਸਿੰਘ ਬੀਬੜ ਆਦਿ ਪਾਰਟੀ ਵਰਕਰ ਹਾਜ਼ਰ ਸਨ |