16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਨੇ ਹੋਟਲ-ਰੈਸਟੋਰੈਟਾਂ ਵਾਲੇ ਕੀਤੇ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 07-05-2026
ਸੰਗਰੂਰ, 6 ਮਈ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਹੋਟਲ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ ਨੇ ਕਿਹਾ ਕਿ ਵਪਾਰਕ ਸਿਲੰਡਰ ਦੀ ਕੀਮਤਾਂ ਵਿਚ ਕੀਤਾ ਗਿਆ ਇਜ਼ਾਫਾ ਹੋਟਲ, ਰੈਸਟੋਰੈਂਟ ਕਿੱਤਿਆਂ ਉੱਪਰ ਵੱਡੀ ਆਰਥਿਕ ਮਾਰ ਹੈ | ਉਨ੍ਹਾਂ ਕਿਹ ਕਿ ਮਹਿੰਗਾਈ ਕਾਰਨ ਹੋਟਲ ਸਨਅਤ ਪਹਿਲਾਂ ਹੀ ਘਾਟੇ ਵਿਚ ਚੱਲ ਰਹੀ ਹੈ ਅਤੇ ਹੁਣ ਸਰਕਾਰ ਨੇ ਵਪਾਰਕ ਸਿਲੰਡਰਾਂ ਦੀ ਕੀਮਤਾਂ ਵਿਚ ਵਾਧਾ ਕਰ ਕੇ ਇਸ ਕਿੱਤੇ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ | ਇਸ ਮਸਲੇ ਨੂੰ ਪੰਜਾਬ ਹੋਟਲ ਐਸੋਸੀਏਸ਼ਨ ਨਾਲ ਵੀ ਸਾਂਝਾ ਕਰਨ ਦੀ ਗੱਲ ਕਰਦਿਆਂ ਇਕਬਾਲਜੀਤ ਸਿੰਘ ਪੂਨੀਆ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਕੋਲ ਵੀ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਜਲਦ ਇੱਕ ਵਫ਼ਦ ਮੁੱਖ ਮੰਤਰੀ ਨੂੰ ਮਿਲੇਗਾ ਤਾਂ ਜੋ ਉਹ ਆਪਣੇ ਪ੍ਰਭਾਵ ਸਦਕਾ ਕੇਂਦਰ ਸਰਕਾਰ ਕੋਲ ਇਹ ਮੁੱਦਾ ਜੋ ਜਨਤਾ ਦੇ ਹਿਤਾਂ ਨਾਲ ਜੁੜਿਆ ਹੋਇਆ ਹੈ ਨੂੰ ਉਠਾਉਣ ਅਤੇ ਇਸ ਦਾ ਸਥਾਈ ਹੱਲ ਕੱਢਣ | ਇਸ ਦੇ ਨਾਲ ਹੀ ਉਨ੍ਹਾਂ ਹੋਟਲ ਐਸੋਸੀਏਸ਼ਨ ਨੂੰ ਇਸ ਮੁੱਦੇ ਉੱਤੇ ਇੱਕਜੁੱਟ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਸਿਲੰਡਰ ਦੀ ਕੀਮਤਾਂ ਘਟਾਉਣ ਦੀ ਮੰਗ ਨੂੰ ਲੈ ਕੇ ਜੋ ਕੋਈ ਸੰਘਰਸ਼ ਵਿੱਢਣਾ ਪਿਆ ਹੈ ਤਾਂ ਉਹ ਵੀ ਵਿੱਢੇਗਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਦੀ ਪੁੱਤਰੀ ਹਰਮਨ ਕੌਰ ਮੰਡੇਰ ਨੇ ਇੰਗਲੈਂਡ ਵਿੱਚ ਗੱਡੇ ਸਫ਼ਲਤਾ ਦੇ ਝੰਡੇ <br/> ਅਗਲੀ ਖ਼ਬਰ ਅਕਾਲੀ ਦਲ (ਅ) ਕਰੇਗਾ 15 ਨੂੰ ਇਕੱਠ <br/>
Ad Position 24