17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਟੇਡੀਅਮ ਦੀ ਮੁਰੰਮਤ ਕਰਵਾਉਣ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲ ਲਾਈ ਗੁਹਾਰ <br/>

Ad Position 21
No active advertisement
ਅਜੀਤ ਡੈਸਕ 07-05-2026
ਭਵਾਨੀਗੜ੍ਹ, 6 ਮਈ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਦੀ ਵਿਗੜ੍ਹ ਰਹੀ ਹਾਲਤ ਨੂੰ ਸੰਭਾਲਣ ਲਈ ਖਿਡਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਰਘਬੀਰ ਸਿੰਘ ਬਾਜਵਾ, ਮਾਸਟਰ ਰਣਜੀਤ ਸਿੰਘ, ਹਰਵੀਰ ਸਿੰਘ, ਹਰਦੀਪ ਸਿੰਘ ਦੇਵਾ, ਅਮਰੀਕ ਸਿੰਘ ਅਤੇ ਗੁਰਬਖਸੀਸ਼ ਸਿੰਘ ਭੋਲਾ ਨੇ ਦੱਸਿਆ ਕਿ ਸ਼ਹਿਰ ਵਿਚ ਇਕ ਹੀ ਸਟੇਡੀਅਮ ਹੈ, ਜੋ ਖੇਡਾਂ ਖੇਡਣ ਦੇ ਨਾਲ ਸੈਰ ਕਰਨ ਵਾਲਿਆਂ ਲਈ ਵਰਦਾਨ ਸਾਬਤ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸਟੇਡੀਅਮ ਵਿਚ ਲੱਗਿਆ ਸਮਾਨ ਖ਼ਰਾਬ ਹੋ ਰਿਹਾ ਹੈ, ਇਸ ਦੇ ਸ਼ੈੱਡ ਦੀਆਂ ਚਾਦਰਾਂ ਉੱਧੜ ਕੇ ਹੇਠਾਂ ਡਿੱਗ ਰਹੀਆਂ ਹਨ, ਜੋ ਕਦੇ ਹੀ ਖਿਡਾਰੀਆਂ ਲਈ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ, ਬਿਜਲੀ ਦਾ ਸਹੀ ਪ੍ਰਬੰਧ ਨਾ ਹੋਣ ਕਰ ਕੇ ਇੱਥੇ ਆਉਣ ਵਾਲੇ ਸ਼ਹਿਰ ਵਾਸੀਆਂ ਅਤੇ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਇਕ ਸਮਾਗਮ ਵਿਚ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਸਟੇਡੀਅਮ ਦੀ ਮੁਰੰਮਤ ਲਈ 50 ਲੱਖ ਰੁਪਏ ਦੀ ਮੁਰੰਮਤ ਦਾ ਐਲਾਨ ਕੀਤਾ ਸੀ, ਪਰ ਉਹ ਪੈਸੇ ਵੀ ਅਜੇ ਤੱਕ ਪ੍ਰਬੰਧਕਾਂ ਤੱਕ ਨਹੀਂ ਪਹੁੰਚੇ | ਉਕਤ ਆਗੂਆਂ ਨੇ ਪੰਜਾਬ ਸਰਕਾਰ, ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਪ੍ਰਸ਼ਾਸਨ ਤੋਂ ਸਟੇਡੀਅਮ ਦੀ ਤੁਰੰਤ ਮੁਰੰਮਤ ਕਰਾਉਣ ਦੀ ਮੰਗ ਕੀਤੀ ਹੈ, ਤਾਂ ਕਿ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਖੇਡ ਮੈਦਾਨ ਕੀਤਾ ਲੋਕ ਅਰਪਿਤ <br/> ਅਗਲੀ ਖ਼ਬਰ ਚੂਰਾ ਪੋਸਤ ਬਰਾਮਦਗੀ ਮਾਮਲੇ ਵਿਚੋਂ ਟਰੱਕ ਮਾਲਕ ਬਰੀ
Ad Position 24