17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਭਾਜਪਾ ਮਹਿਲਾ ਵਿੰਗ ਵਲੋਂ ਅਕਰੋਸ਼ ਮਾਰਚ ਕੱਢਿਆ <br/>

Ad Position 21
No active advertisement
ਅਜੀਤ ਡੈਸਕ 07-05-2026
ਮੂਨਕ, 6 ਮਈ (ਪ. ਪ. ਰਾਹੀਂ) - ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਵੱਲੋਂ ਮੂਨਕ ਵਿਖੇ ਕਾਂਗਰਸ ਪਾਰਟੀ ਦੇ ਵਿਰੁੱਧ ਸੈਕੜੋਂ ਮਹਿਲਾ ਵਰਕਰਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਪ੍ਰਦਰਸ਼ਨ ਸੰਸਦ ਵਿੱਚ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਵਿਰੋਧ ਕਾਰਨ ਮਹਿਲਾ ਬਿੱਲ ਪਾਸ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਦਿੱਤਾ ਗਿਆ | ਧਰਨੇ ਦੌਰਾਨ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਮਹਿਲਾਵਾਂ ਦੇ ਹੱਕਾਂ ਅਤੇ ਸ਼ਕਤੀਕਰਨ ਲਈ ਮਹਿਲਾ ਬਿੱਲ ਬਹੁਤ ਜ਼ਰੂਰੀ ਹੈ | ਪਰ ਕਾਂਗਰਸ ਪਾਰਟੀ ਤੇ ਵਿਰੋਧੀਆਂ ਵੱਲੋਂ ਇਸ ਨੂੰ ਪਾਸ ਹੋਣ ਤੋਂ ਰੋਕਣਾ ਨਿੰਦਣਯੋਗ ਹੈ | ਇਸ ਮੌਕੇ 'ਤੇ ਬੀਜੇਪੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਸਰਾਓ, ਗਿਆਨ ਚੰਦ ਸੈਣੀ ਨੇ ਮਹਿਲਾ ਬਿੱਲ ਨੂੰ ਜਲਦ ਤੋਂ ਜਲਦ ਪਾਸ ਕਰਨ ਦੀ ਮੰਗ ਕੀਤੀ | ਧਰਨੇ ਦੌਰਾਨ ਮਾਹੌਲ ਗਰਮਜੋਸ਼ੀ ਭਰਿਆ ਰਿਹਾ ਅਤੇ ਵਰਕਰਾਂ ਵਿੱਚ ਜੋਸ਼ ਦੇਖਣ ਨੂੰ ਮਿਲਿਆ | ਇਸ ਮੋਕੇ ਹਰਮਨ ਸਿੰਘ ਬਾਜਵਾ ਸੀਨੀਅਰ ਭਾਜਪਾ ਆਗੂ, ਜ਼ਿਲ੍ਹਾ ਜਨਰਲ ਸਕੱਤਰ ਰਾਂਝਾ ਬਖਸ਼ੀ, ਜ਼ਿਲ੍ਹਾ ਜਨਰਲ ਸਕੱਤਰ ਸ਼ੇਰਵਿੰਦਰ ਸਿੰਘ, ਗਿਆਨ ਚੰਦ ਸੈਣੀ ਸੀਨੀਅਰ ਭਾਜਪਾ ਆਗੂ ਪੰਜਾਬ, ਸੁਖਵੰਤ ਸਿੰਘ ਸਰਾਓ, ਸੀਨੀਅਰ ਭਾਜਪਾ ਆਗੂ, ਸੰਦੀਪ ਮਲਾਣਾ ਕੌਮੀ ਆਗੂ, ਸੀਨੀਅਰ ਆਗੂ ਸਤਪਾਲ ਸਿੰਗਲਾ, ਮੋਹਣ ਸਿੰਘ ਮਕੌਰੜ ਸਾਹਿਬ ਮੰਡਲ ਪ੍ਰਧਾਨ, ਹਲਕਾ ਲਹਿਰਾ ਦੇ ਪ੍ਰਧਾਨ ਸੋਹਣ ਲਾਲ ਸਿੰਗਲਾ, ਦਿਹਾਤੀ ਲਹਿਰਾ ਮੰਡਲ ਦੇ ਪ੍ਰਧਾਨ ਰਾਮਦਾਸ ਸ਼ਰਮਾ, ਜਸਵੀਰ ਹਮੀਰਗੜ੍ਹ, ਪ੍ਰਵੀਨ ਸੈਣੀ, ਵਿਕਾਸ ਕੁਮਾਰ, ਫੌਜਾ ਸਿੰਘ ਹਮੀਰਗੜ੍ਹ, ਬਲਜੀਤ ਸਿੰਘ ਬੋਪਰ, ਰਾਕੇਸ਼ ਗਿੱਲ, ਮਹਿਲਾ ਮੋਰਚਾ ਤੋਂ ਰਾਜਵੀਰ ਕੌਰ, ਗੁਰਤੇਜ ਸਿੰਘ, ਡਾ: ਪ੍ਰਮੋਦ, ਰਾਜਪਾਲ, ਸੁਨੀਲ ਫੌਜੀ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਓ.ਐਸ.ਡੀ. ਸੁਖਵੀਰ ਸਿੰਘ ਵਲੋਂ ਪਾਈਪ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਬੈਠਕ ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਲੋਂ 3 ਸੜਕਾਂ ਦੇ ਕੰਮਾਂ ਦੀ ਸ਼ੁਰੂਆਤ <br/>
Ad Position 24