ਬੁਢਲਾਡਾ, 9 ਮਈ (ਸਵਰਨ ਸਿੰਘ ਰਾਹੀ)- ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਪ੍ਰਗਟ ਸਿੰਘ ਚਹਿਲ ਦੀ ਅਗਵਾਈ ਹੇਠ ਹੋਈ | ਸਕੱਤਰ ਨਰੇਸ਼ ਕੁਮਾਰ ਕਾਂਸਲ ਨੇ ਕਿਹਾ ਕਿ ਸਰਕਾਰ ਦੀ ਪਿਛਲੇ ਸਾਲਾਂ ਦੌਰਾਨ ਪੈਨਸ਼ਨਰਾਂ ਸਬੰਧੀ ਬੇਰੁਖ਼ੀ ਬਾਰੇ ਤੇ ਹਾਈਕੋਰਟ ਦੁਆਰਾ 18 ਫ਼ੀਸਦੀ ਡੀ. ਏ. ਸਬੰਧੀ ਦਿੱਤੇ ਫ਼ੈਸਲੇ ਨੂੰ ਲਾਗੂ ਨਹੀਂ ਕਰ ਰਹੀ, ਜਿਸ ਦੀ ਪੈਨਸ਼ਨਰਜ਼ ਐਸੋਸੀਏਸ਼ਨ ਨਿਖੇਧੀ ਕਰਦੀ ਹੈ | ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਵਿਰੋਧੀ ਫ਼ੈਸਲਿਆਂ ਨੂੰ ਰੱਦ ਕਰਵਾਉਣ ਲਈ ਇੱਕਮੁੱਠ ਹੋ ਕੇ ਸਾਂਝੇ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਸੰਘਰਸ਼ਾਂ ਦੀ ਲੋੜ ਪਵੇਗੀ | ਸਰਕਾਰ ਡੀ. ਏ. ਨੂੰ ਡੀ ਲਿੰਕ ਕਰ ਕੇ ਪੈਨਸ਼ਨ ਬੰਦ ਕਰਨ ਵੱਲ ਵਧ ਸਕਦੀ ਹੈ | ਇਸ ਮੌਕੇ ਰਘੂਨਾਥ ਸਿੰਗਲਾ, ਜਰਨੈਲ ਸਿੰਘ, ਮਿੱਤ ਸਿੰਘ, ਨਾਮਦੇਵ ਸਿੰਘ, ਜਗਸੀਰ ਸਿੰਘ ਰਾਏਕੇ, ਬਲਬੀਰ ਸਿੰਘ ਸਰਾਂ, ਕੁਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਗੁਰਮੇਲ ਸਿੰਘ ਬੋੜਾਵਾਲ, ਸਾਮ ਸੁੰਦਰ ਸ਼ਰਮਾ, ਰਾਜੇਸ਼ ਅਰੋੜਾ, ਸੁਰਜੀਤ ਸਿੰਘ, ਦਿਆਲ ਸਿੰਘ, ਗੁਰਤੇਜ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |