22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੁਖਵੀਰ ਸਿੰਘ ਨੇ ਵੱਖ-ਵੱਖ ਸੰਸਥਾਵਾਂ ਨੂੰ 3.30 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਸੌਂਪੇ

Ad Position 21
No active advertisement
ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਧੂਰੀ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਸੌਂਪਣ ਮੌਕੇ | ਤਸਵੀਰ: ਲਖਵੀਰ ਸਿੰਘ ਧਾਂਦਰਾ <br/> 12-05-2026
ਧੂਰੀ, 11 ਮਈ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ) - ਅੱਜ ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਕਰੀਬ 3.30 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਸੌਂਪੇ | ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਸਮੇਂ ਦੌਰਾਨ ਵੱਖ-ਵੱਖ ਸੰਸਥਾਵਾਂ ਨਾਲ ਬੈਠਕਾਂ ਕਰ ਕੇ ਉਨ੍ਹਾਂ ਦੀਆਂ ਮੰਗਾਂ ਅਤੇ ਲੋੜਾਂ ਨੂੰ ਗੰਭੀਰਤਾ ਨਾਲ ਸੁਣਿਆ ਸੀ ਅਤੇ ਹੁਣ ਪੰਜਾਬ ਸਰਕਾਰ ਵਲੋਂ ਉਨ੍ਹਾਂ ਮੰਗਾਂ ਨੂੰ ਪੂਰਾ ਕਰਦਿਆਂ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਸੇਵਾ, ਖੇਡਾਂ, ਸਿਹਤ ਅਤੇ ਧਾਰਮਿਕ ਸੰਸਥਾਵਾਂ ਦੇ ਵਿਕਾਸ ਲਈ ਵਚਨਬੱਧ ਹੈ | ਇਸ ਮੌਕੇ ਲੇਬਰ ਸ਼ੈਡ ਫਾਰ ਸਿਟੀ ਕੰਸਟਰਕਸ਼ਨ ਲੇਬਰ ਯੂਨੀਅਨ ਨੂੰ 20 ਲੱਖ ਰੁਪਏ, ਬਸੰਤ ਕਲੋਨੀ ਧਰਮਸ਼ਾਲਾ ਐਂਡ ਵੇਲਫੇਅਰ ਸੋਸਾਇਟੀ ਧੂਰੀ ਨੂੰ 10 ਲੱਖ ਰੁਪਏ, ਕੰਸਟਰਕਸ਼ਨ ਆਫ ਸ਼ੈਡ ਫਾਰ ਸਟੈਪ ਆਨ ਸੋਸਾਇਟੀ ਨੂੰ 25 ਲੱਖ ਰੁਪਏ, ਕੰਸਟਰਕਸ਼ਨ ਆਫ ਸ਼ੈਡ ਫਾਰ ਸੇਵਾ ਸੰਮਤੀ ਧੂਰੀ ਨੂੰ 15 ਲੱਖ ਰੁਪਏ, ਕੰਸਟਰਕਸ਼ਨ ਆਫ ਸ਼ੈਡ ਫਾਰ ਛੱਠ ਪੂਜਾ ਆਸਥਾ ਮਹਾਂਪ੍ਰਭ ਕਮੇਟੀ ਨੂੰ 15 ਲੱਖ ਰੁਪਏ, ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਨੂੰ 15 ਲੱਖ ਰੁਪਏ ਅਤੇ ਸ੍ਰੀ ਰਾਧਾ ਕਿ੍ਸ਼ਨ ਗੀਤਾ ਭਵਨ ਸੰਮਤੀ ਧੂਰੀ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਸੌਂਪੇ ਗਏ | ਇਸੇ ਤਰ੍ਹਾਂ ਮਹੇਸ਼ ਬਿਰਧ ਆਸ਼ਰਮ ਧੂਰੀ ਨੂੰ 15 ਲੱਖ ਰੁਪਏ, ਸ੍ਰੀ ਜੈਨ ਸਭਾ ਧੂਰੀ ਨੂੰ 10 ਲੱਖ ਰੁਪਏ, ਮਹਾਂਵੀਰ ਮੰਦਿਰ ਟਰੱਸਟ ਮਲੇਰਕੋਟਲਾ ਰੋਡ ਧੂਰੀ ਨੂੰ 10 ਲੱਖ ਰੁਪਏ, ਸੰਕਲਪ ਸਿੱਧ ਮਾਤਾ ਨੈਣਾਂ ਦੇਵੀ ਐਂਡ ਬਾਬਾ ਬਾਲਕ ਨਾਥ ਸਮਿਤੀ ਬਰਨਾਲਾ ਰੋਡ ਧੂਰੀ ਨੂੰ 15 ਲੱਖ ਰੁਪਏ, ਪ੍ਰੈਸ ਕਲੱਬ ਧੂਰੀ ਨੂੰ 10 ਲੱਖ ਰੁਪਏ, ਨੇਤਰ ਬੈਂਕ ਸਮਿਤੀ ਧੂਰੀ ਨੂੰ 19 ਲੱਖ ਰੁਪਏ ਅਤੇ ਪ੍ਰਜਾਪਿਤਾ ਬ੍ਰਹਮਾ ਕੁਮਾਰੀਜ ਈਸ਼ਵਰੀਆ ਵਿਸ਼ਵ ਵਿਦਿਆਲਿਆ ਧੂਰੀ ਨੂੰ 15 ਲੱਖ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਦਿੱਤੇ ਗਏ | ਇਸ ਤੋਂ ਇਲਾਵਾ ਜੇ.ਸੀ.ਬੀ. ਫਾਰ ਐਮ.ਸੀ. ਧੂਰੀ ਲਈ 35 ਲੱਖ ਰੁਪਏ, ਪ੍ਰਾਚੀਨ ਸ਼ਿਵ ਮੰਦਰ ਕਮੇਟੀ ਨੂੰ 5 ਲੱਖ ਰੁਪਏ, ਰੋਟਰੀ ਕਲੱਬ ਧੂਰੀ ਨੂੰ 15 ਲੱਖ ਰੁਪਏ, ਮੰਗਲਾ ਆਸ਼ਰਮ ਗਊਸ਼ਾਲਾ ਨੂੰ 20 ਲੱਖ ਰੁਪਏ, ਗਾਂਧੀ ਬਸਤੀ ਬਾਲਮੀਕਿ ਧਰਮਸ਼ਾਲਾ ਧੂਰੀ ਵਿੱਚ ਫਲੋਰਿੰਗ ਅਤੇ ਬਾਥਰੂਮ ਰੈਨੋਵੇਸ਼ਨ ਲਈ 7 ਲੱਖ ਰੁਪਏ, ਸਪੋਰਟਸ ਡੀ.ਐਸ.ਓ. ਪਿੰਡ ਕਿ੍ਕਟ, ਵਾਲੀਬਾਲ ਕਿੱਟਾਂ ਅਤੇ ਜਿੰਮ ਇਕੂਇਪਮੈਂਟਸ ਲਈ 23 ਲੱਖ ਰੁਪਏ, ਸਿਵਲ ਹਸਪਤਾਲ ਧੂਰੀ ਲਈ ਡੇਂਟਲ ਇਕੂਇਪਮੈਂਟ ਅਤੇ ਡਾਇਲਸਿਸ ਮਸ਼ੀਨ ਖਰੀਦਣ ਵਾਸਤੇ 16.50 ਲੱਖ ਰੁਪਏ ਅਤੇ ਬਾਰ ਐਸੋਸੀਏਸ਼ਨ ਧੂਰੀ ਨੂੰ 4 ਲੱਖ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਸੌਂਪੇ ਗਏ | ਇਸ ਮੌਕੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸੀ.ਐਮ.ਐਫ.ਓ. ਅਰਵਿੰਦ ਕੁਮਾਰ, ਰਮਨਦੀਪ ਸਿੰਘ, ਸੰਦੀਪ ਬਾਂਸਲ, ਬਲਵਿੰਦਰ ਸਿੰਘ ਬਿੱਲੂ, ਡਾਇਰੈਕਟਰ ਪੁਸ਼ਪਿੰਦਰ ਸ਼ਰਮਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਕੈਂਬਿ੍ਜ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਮਾਂ ਦਿਵਸ <br/>
Ad Position 24