25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਕੂਲ ਬੱਸਾਂ ਦੀ ਚੈਕਿੰਗ, ਕੱਟੇ ਚਲਾਨ <br/>

Ad Position 21
No active advertisement
ਅਜੀਤ ਡੈਸਕ 23-05-2026
ਸ਼ੇਰਪੁਰ, 22 ਮਈ (ਮੇਘ ਰਾਜ ਜੋਸ਼ੀ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿਤ ਸ਼ੇਰਪੁਰ ਖੇਤਰ ਵਿਚ ਸਕੂਲ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਕੁਲ 10 ਸਕੂਲ ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 4 ਬੱਸਾਂ ਦੇ ਚਲਾਨ ਕੀਤੇ ਗਏ | ਟੀਮ ਵਲੋਂ ਬੱਸਾਂ ਦੇ ਲੋੜੀਂਦੇ ਦਸਤਾਵੇਜ਼, ਫ਼ਸਟ ਏਡ ਬਾਕਸ, ਫਾਇਰ ਸੇਫ਼ਟੀ ਪ੍ਰਬੰਧ ਤੇ ਹੋਰ ਜ਼ਰੂਰੀ ਸੁਰੱਖਿਆ ਮਾਪਦੰਡਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਚੈਕਿੰਗ ਟੀਮ ਵਿਚ ਪਵਨ ਕੁਮਾਰ, ਐਸ. ਆਈ. (ਪੁਲਿਸ ਵਿਭਾਗ), ਬਲਵਿੰਦਰ ਸਿੰਘ, ਏ. ਐਸ. ਆਈ. (ਪੁਲਿਸ ਵਿਭਾਗ), ਰਾਮ ਪ੍ਰਤਾਪ, ਏ. ਐਸ. ਆਈ. (ਪੁਲਿਸ ਵਿਭਾਗ), ਰੁਪਿੰਦਰ ਸਿੰਘ (ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸੰਗਰੂਰ) ਤੇ ਸਮਨਦੀਪ ਸਿੰਘ (ਸਿੱਖਿਆ ਵਿਭਾਗ) ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਵਾਟਰ ਸਪਲਾਈ ਵਰਕਰਾਂ ਵਲੋਂ 25 ਤੋਂ ਮੰਤਰੀ ਦਾ ਘਿਰਾਓ <br/> ਅਗਲੀ ਖ਼ਬਰ ਕੰਮ ਕਰਦੇ ਸਮੇਂ ਪੈੜ ਤੋਂ ਡਿਗ ਜਾਣ ਕਾਰਨ ਨੌਜਵਾਨ ਦੀ ਮੌਤ <br/>
Ad Position 24