10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅੱਗ ਲੱਗਣ ਨਾਲ ਮਕਾਨ ਤੇ ਦੁਕਾਨ ਸੜ ਕੇ ਸਵਾਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਲਹਿਰਾਗਾਗਾ, 28 ਮਈ (ਅਸ਼ੋਕ ਗਰਗ) - ਨੇੜਲੇ ਪਿੰਡ ਚੋਟੀਆਂ ਵਿਖੇ ਲੰਘੀ ਦੇਰ ਰਾਤ ਰਾਕੇਸ਼ ਕੁਮਾਰ ਪੁੱਤਰ ਰੋਸ਼ਨ ਲਾਲ ਦੇ ਮਕਾਨ 'ਚ ਅੱਗ ਲੱਗਣ ਨਾਲ ਸੜ ਕੇ ਸਵਾਹ ਹੋ ਜਾਣ ਦੀ ਖ਼ਬਰ ਮਿਲੀ ਹੈ | ਜਿਸ ਸਮੇਂ ਅੱਗ ਲੱਗੀ ਉਦੋਂ ਪਰਿਵਾਰ ਘਰ ਕੋਠੇ ਉੱਤੇ ਸੁੱਤਾ ਪਿਆ ਸੀ | ਜਦੋਂ ਪਰਿਵਾਰ ਨੂੰ ਧੰੂਆ ਨਿਕਲਦਾ ਦਿਖਾਈ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਗਵਾਂਢੀਆਂ ਨੂੰ ਬੁਲਾਇਆ ਅਤੇ ਅੱਗ 'ਤੇ ਕਾਬੂ ਪਾਉਣ ਲਈ ਯਤਨ ਕੀਤਾ | ਜਦੋਂ ਟਰੈਕਟਰ ਟਰਾਲੀ ਲਿਆ ਕੇ ਗੇਟ ਭੰਨਿਆ ਤਾਂ ਅਚਾਨਕ ਹਵਾ ਪੈਣ ਨਾਲ ਅੱਗ ਭਿਆਨਕ ਰੂਪ ਧਾਰਨ ਕਰ ਗਈ | ਉਕਤ ਪਰਿਵਾਰ ਆਪਣੇ ਘਰ ਦੇ ਵਿਚ ਹੀ ਕਰਿਆਨੇ ਦੀ ਦੁਕਾਨ ਵੀ ਚਲਾ ਰਿਹਾ ਸੀ | ਅੱਗ ਲੱਗਣ ਨਾਲ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਵੀ ਸੜ ਗਿਆ ਅਤੇ ਘਰ ਤੇ ਦੁਕਾਨ ਦੀਆਂ ਛੱਤਾਂ ਕੜੀਆਂ ਹੋਣ ਕਾਰਨ ਛੱਤਾਂ ਵੀ ਡਿੱਗ ਪਈਆਂ | ਪੀੜਤ ਰਕੇਸ਼ ਕੁਮਾਰ ਪੁੱਤਰ ਰੋਸ਼ਨ ਲਾਲ ਜੋ ਕਿ ਦੁਕਾਨ ਦਾ ਕੰਮ ਕਰਦਾ ਹੈ ਤੇ ਦੁਕਾਨ ਦੇ ਪਿਛਲੇ ਪਾਸੇ ਮਕਾਨ ਹੈ ਜਿਸ ਵਿਚ ਇਹ ਪਰਿਵਾਰ ਰਹਿੰਦਾ ਹੈ | ਰਾਤ ਨੂੰ ਤਕਰੀਬਨ ਸਾਡੇ 11 ਵਜੇ ਅੱਗ ਲੱਗੀ ਦਿਖਾਈ ਦਿੱਤੀ, ਕੁਝ ਸਮੇਂ ਬਾਅਦ ਨੇੜਲੇ ਸ਼ਹਿਰ ਮੂਣਕ ਤੋਂ ਫਾਇਰ ਬਿ੍ਗੇਡ ਦੀ ਗੱਡੀ ਵੀ ਪਹੁੰਚ ਗਈ ਸੀ ਪਰ ਅੱਗ ਬੁਝਾਊ ਗੱਡੀ ਦੇ ਆਉਣ ਤੋਂ ਪਹਿਲਾਂ ਹੀ ਲੱਖਾਂ ਰੁਪਏ ਦਾ ਸਾਮਾਨ ਅੱਗ ਵੀ ਲਪੇਟ ਵਿਚ ਆਉਣ ਕਰ ਕੇ ਸੜ ਕੇ ਸਵਾਹ ਹੋ ਗਿਆ ਸੀ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਪਿੰਡ ਨੇ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੋਂ ਮੰਗ ਕੀਤੀ ਹੈ, ਕਿ ਪਰਿਵਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਇਸ ਲਈ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਕੀਤੇ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ 'ਤੇ ਖ਼ੁਸ਼ੀ ਦੀ ਲਹਿਰ
Ad Position 24