ਲਹਿਰਾਗਾਗਾ, 28 ਮਈ (ਅਸ਼ੋਕ ਗਰਗ) - ਪੰਜਾਬ ਐਗਰੋ ਦੇ ਸਾਬਕਾ ਉਪ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਸਤਪਾਲ ਸਿੰਗਲਾ ਨੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਢਿੱਲੋਂ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤੇ ਜਾਣ ਨਾਲ ਪੰਜਾਬ ਵਿੱਚ ਭਾਜਪਾ ਜਿੱਥੇ ਹੋਰ ਮਜ਼ਬੂਤ ਹੋਵੇਗੀ ਉੱਥੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਮਲ ਖਿੜੇਗਾ ਅਤੇ ਭਾਜਪਾ ਸਰਕਾਰ ਬਣਾਵੇਗੀ | ਭਾਜਪਾ ਮੰਡਲ ਦੇ ਪ੍ਰਧਾਨ ਸੋਹਨ ਲਾਲ, ਸਾਬਕਾ ਉਪ ਚੇਅਰਮੈਨ ਕੇਵਲ ਕਿ੍ਸ਼ਨ ਸਿੰਗਲਾ, ਸਾਬਕਾ ਪ੍ਰਧਾਨ ਸੰਦੀਪ ਦੀਪੂ, ਅਸ਼ਵਨੀ ਸਿੰਗਲਾ ਨੇ 20 ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਖ਼ੁਸ਼ੀ ਪ੍ਰਗਟ ਕੀਤੀ ਹੈ |