ਸੰਗਰੂਰ, 28 ਮਈ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੰੂ ਪਾਰਟੀ ਦਾ ਪੰਜਾਬ ਪ੍ਰਧਾਨ ਲਗਾਏ ਜਾਣ 'ਤੇ ਜ਼ਿਲ੍ਹਾ ਸੰਗਰੂਰ ਦੇ ਭਾਜਪਾ ਆਗੂਆਂ ਅਤੇ ਵਰਕਰਾਂ 'ਚ ਖ਼ੁਸ਼ੀ ਦਾ ਮਾਹੌਲ ਹੈ | ਕੇਵਲ ਸਿੰਘ ਢਿੱਲੋਂ ਦੇ ਪੰਜਾਬ ਪ੍ਰਧਾਨ ਬਣਨ ਦੀ ਖ਼ੁਸ਼ੀ ਵਿੱਚ ਭਾਜਪਾ ਦੇ ਸਥਾਨਕ ਦਫ਼ਤਰ ਵਿੱਚ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਭਾਜਪਾ ਦੇ ਸੰਗਰੂਰ ਤੋਂ ਜ਼ਿਲ੍ਹਾ -1 ਪ੍ਰਧਾਨ ਸਰਜੀਵਨ ਜਿੰਦਲ, ਜ਼ਿਲ੍ਹਾ-2 ਸੰਗਰੂਰ ਤੋਂ ਪ੍ਰਧਾਨ ਦਾਮਨ ਥਿੰਦ ਬਾਜਵਾ, ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਧੂਰੀ ਤੋਂ ਹਲਕਾ ਇੰਚਾਰਜ਼ ਰਣਦੀਪ ਦਿਉਲ, ਭਾਜਪਾ ਸਪੋਰਟਸ ਸੈੱਲ ਦੇ ਸੂਬਾ ਇੰਚਾਰਜ਼ ਕਰਮ ਲਹਿਲ, ਸੀਨੀਅਰ ਭਾਜਪਾ ਆਗੂ ਐਡਵੋਕੇਟ ਲਲਿਤ ਗਰਗ, ਸੁਨੀਲ ਗੋਇਲ ਡਿੰਪਲ, ਕਨਵੀਨਰ ਟਰਾਂਸਪੋਰਟ ਸੈੱਲ ਪੰਜਾਬ ਗੁਰਤੇਜ ਸਿੰਘ ਝਨੇੜੀ, ਸਤਵੰਤ ਸਿੰਘ ਪੂਨੀਆ, ਅਮਨਦੀਪ ਸਿੰਘ ਪੂਨੀਆ, ਪ੍ਰੋ: ਓਾਕਾਰ ਸਿੰਘ, ਪਵਨ ਗਰਗ, ਜਨਰਲ ਸਕੱਤਰ ਪ੍ਰਦੀਪ ਗਰਗ, ਡਾ: ਭਗਵਾਨ ਸਿੰਘ, ਮਾਸਟਰ ਸੁਰਿੰਦਰ ਸ਼ਰਮਾ, ਰਾਮ ਸਿੰਘ ਮੱਟਰਾਂ, ਲਛਮਣ ਦਾਸ ਸਚਦੇਵਾ, ਸੁਰੇਸ਼ ਬੇਦੀ, ਪਰਮਜੀਤ ਸ਼ਰਮਾ ਮੰਡਲ ਪ੍ਰਧਾਨ ਘਰਾਚੋਂ, ਜਗਸੀਰ ਸਿੰਘ ਖੇੜੀਚੰਦਵਾ ਮੰਡਲ ਪ੍ਰਧਾਨ ਦਿਹਾਤੀ ਸੰਗਰੂਰ, ਨਿਰਭੈ ਸਿੰਘ ਛੰਨਾ, ਸੁਰਜੀਤ ਸਿੰਘ ਸਿੱਧੂ, ਪ੍ਰਸ਼ੋਤਮ ਕਾਂਸਲ, ਮਨਿੰਦਰ ਕਪਿਆਲ, ਵਿਕਰਮ ਸੈਣੀ ਪਾਲੀ, ਸਚਿਨ ਭਾਰਦਵਾਜ, ਵਿਜੈ ਸਾਹਨੀ ਅਤੇ ਹੋਰਨਾਂ ਭਾਜਪਾ ਆਗੂਆਂ ਨੇ ਕੇਵਲ ਸਿੰਘ ਢਿੱਲੋਂ ਦੀ ਪੰਜਾਬ ਪ੍ਰਧਾਨ ਵਜੋਂ ਹੋਈ ਨਿਯੁਕਤੀ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ੍ਰੀ ਢਿੱਲੋਂ ਤਜਰਬੇਕਾਰ ਅਤੇ ਸੂਝਵਾਨ ਨੇਤਾ ਹੋਣ ਦੇ ਨਾਲ ਨਾਲ ਜ਼ਮੀਨੀ ਪੱਧਰ ਉੱਤੇ ਲੋਕਾਂ ਨਾਲ ਜੁੜੇ ਹੋਏ ਹਨ ਇਸ ਲਈ ਪੰਜਾਬ ਭਾਜਪਾ ਨੰੂ ਉਹ ਨਵੀਆਂ ਉਚਾਈਆਂ ਤੱਕ ਲਿਜਾਉਣ ਵਿੱਚ ਸਹਾਈ ਹੋਣਗੇ | ਭਾਜਪਾ ਆਗੂਆਂ ਨੇ ਕਿਹਾ ਕਿ ਸ੍ਰੀ ਢਿੱਲੋਂ ਨੰੂ ਪੰਜਾਬ ਦੀ ਕਮਾਨ ਸਭਾਉਣ ਦਾ ਕੇਂਦਰੀ ਲੀਡਰਸ਼ਿਪ ਵੱਲੋਂ ਲਿਆ ਗਿਆ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਅਤੇ ਦੂਰਅੰਦੇਸ਼ੀ ਵਾਲਾ ਹੈ | ਆਗੂਆਂ ਨੇ ਕਿਹਾ ਕਿ ਸ੍ਰੀ ਢਿੱਲੋਂ ਦੀ ਅਗਵਾਈ ਹੇਠ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਏਗੀ |