09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਲਾਇਟ ਲੌਂਗੋਵਾਲ ਅਤੇ ਟਰਾਈਡੈਂਟ ਗਰੁੱਪ ਦਰਮਿਆਨ 'ਨੌਲਜ ਟੂ ਐਕਸੀਲੈਂਸ' ਪ੍ਰੋਗਰਾਮ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਲੌਂਗੋਵਾਲ, 28 ਮਈ (ਵਿਨੋਦ, ਖੰਨਾ) - ਉਦਯੋਗ ਅਤੇ ਅਕਾਦਮਿਕ ਵਿਚਕਾਰ ਮਜ਼ਬੂਤ ਸੰਬੰਧਾਂ ਲਈ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਲੌਂਗੋਵਾਲ ਅਤੇ ਟਰਾਈਡੈਂਟ ਗਰੁੱਪ ਦਰਮਿਆਨ ਸਾਂਝੇ ਤੌਰ 'ਤੇ 'ਨੌਲਜ ਟੂ ਐਕਸੀਲੈਂਸ' ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ਡਾ. ਐਮ.ਪੀ. ਸਿੰਘ ਦੀ ਅਗਵਾਈ ਵਾਲੀ ਟੀਮ ਤਕਸ਼ਿਲਾ ਦੁਆਰਾ ਸਲਾਇਟ ਦੇ ਡੀਨ ਐਲੂਮਨੀ ਅਤੇ ਉਦਯੋਗਿਕ ਸਬੰਧ ਅਤੇ ਡੀਨ ਰਿਸਰਚ ਅਤੇ ਕੰਸਲਟੈਂਸੀ ਦੇ ਸਹਿਯੋਗ ਨਾਲ ਕਰਵਾਇਆ ਗਿਆ | ਡੀਨ ਅਲੂਮਨੀ ਅਤੇ ਉਦਯੋਗਿਕ ਸਬੰਧ ਪ੍ਰੋ. ਆਰ. ਕੇ. ਮਿਸ਼ਰਾ ਨੇ ਦੱਸਿਆ ਕਿ ਇਹ ਮਹੱਤਵਪੂਰਨ ਸਾਂਝੇਦਾਰੀ ਪਦਮ ਸ਼੍ਰੀ ਰਾਜਿੰਦਰ ਗੁਪਤਾ ਸੰਸਦ ਮੈਂਬਰ ਅਤੇ ਚੇਅਰਮੈਨ ਟਰਾਈਡੈਂਟ ਗਰੁੱਪ ਅਤੇ ਪ੍ਰੋ. ਮਨੀ ਕਾਂਤ ਪਾਸਵਾਨ ਡਾਇਰੈਕਟਰ ਸਲਾਇਟ ਲੌਂਗੋਵਾਲ ਦੇ ਸਾਂਝੇ ਯਤਨਾਂ ਸਦਕਾ ਅਮਲ ਵਿਚ ਲਿਆਂਦੀ ਗਈ ਹੈ | ਇਸ ਦੌਰਾਨ ਪ੍ਰੋਫੈਸਰ ਰਵੀ ਕਾਂਤ ਮਿਸ਼ਰਾ ਨੇ 'ਕਲਾਸ-ਰੂਮ ਤੋਂ ਫ਼ੈਕਟਰੀ ਤੱਕ ਗਿਆਨ ਦਾ ਵਿਸਥਾਰ' ਵਿਸ਼ੇ ਉੱਤੇ ਟਰਾਈਡੈਂਟ ਗਰੁੱਪ ਦੇ ਕਰਮਚਾਰੀਆਂ ਲਈ ਸਿਖਲਾਈ ਸੈਸ਼ਨ ਕਰਵਾਇਆ ਜਿਸ ਵਿੱਚ ਟੀਮ ਲੀਡਰ, ਐੱਚ.ਆਰ. ਮੈਨੇਜਰ, ਲਾਈਨ ਮੈਨੇਜਰ, ਗ੍ਰੈਜੂਏਟ ਇੰਜੀਨੀਅਰ, ਤਕਨੀਕੀ ਸਟਾਫ਼ ਅਤੇ ਮਸ਼ੀਨ ਆਪਰੇਟਰ ਸ਼ਾਮਲ ਸਨ | ਇਸ ਸਿਖਲਾਈ ਦਾ ਮੁੱਖ ਆਕਰਸ਼ਣ ਇਸ ਦੀ ਵਿਗਿਆਨਕ ਅਤੇ ਪੈ੍ਰਕਟੀਕਲ ਪਹੁੰਚ ਸੀ | ਰਵਾਇਤੀ ਲੈਕਚਰ ਸ਼ੈਲੀ ਤੋਂ ਹਟ ਕੇ ਪ੍ਰੋ. ਮਿਸ਼ਰਾ ਨੇ ਇੰਜੀਨੀਅਰਿੰਗ ਸਿਧਾਂਤਾਂ ਨੂੰ ਸਿੱਧੇ ਤੌਰ 'ਤੇ ਉਦਯੋਗਿਕ ਸਮੱਸਿਆਵਾਂ ਨਾਲ ਜੋੜਿਆ | ਚੁਣੇ ਹੋਏ ਕੇਸ ਅਧਿਐਨਾਂ ਰਾਹੀਂ, ਭਾਗੀਦਾਰਾਂ ਨੂੰ ਅਸਲ ਉਦਯੋਗਿਕ ਚੁਨੌਤੀਆਂ ਦੇ ਪਿੱਛੇ ਵਿਗਿਆਨਕ ਕਾਰਨ ਸਿਖਾਏ ਗਏ | ਭਾਗੀਦਾਰਾਂ ਨੇ ਅਨੁਭਵ ਕੀਤਾ ਕਿ ਕਾਲਜ 'ਚ ਪੜ੍ਹੇ ਗਏ ਵਿਗਿਆਨਕ ਸਿਧਾਂਤ ਅਸਲ ਉਦਯੋਗਿਕ ਕਾਰਜਾਂ 'ਚ ਕਿੰਨੇ ਮਹੱਤਵਪੂਰਨ ਹਨ | ਬਹੁਤ ਸਾਰੇ ਕਰਮਚਾਰੀਆਂ ਨੇ ਕਿਹਾ ਕਿ ਸਾਲਾਂ ਪਹਿਲਾਂ ਸਿੱਖੀਆਂ ਗਈਆਂ ਇੰਜੀਨੀਅਰਿੰਗ ਧਾਰਨਾਵਾਂ ਅੱਜ ਪਹਿਲੀ ਵਾਰ ਉਨ੍ਹਾਂ ਦੇ ਪ੍ਰੈਕਟੀਕਲ ਉਪਯੋਗ ਨਾਲ ਅਰਥਪੂਰਨ ਬਣੀਆਂ | ਪ੍ਰੋਗਰਾਮ ਨੇ ਇਹ ਸੰਦੇਸ਼ ਦਿੱਤਾ ਕਿ ਉਤਮਤਾ ਸਿਰਫ਼ ਮਸ਼ੀਨਾਂ ਤੋਂ ਨਹੀਂ ਆਉਂਦੀ, ਸਗੋਂ ਉਨ੍ਹਾਂ ਲੋਕਾਂ ਤੋਂ ਆਉਂਦੀ ਹੈ ਜਿਨ੍ਹਾਂ ਕੋਲ ਵਿਗਿਆਨਕ ਸੁਭਾਅ, ਅਨੁਸ਼ਾਸਨ ਅਤੇ ਨਿਰੰਤਰ ਸੁਧਾਰ ਦੀ ਮਾਨਸਿਕਤਾ ਹੈ |

Ad Position 22
No active advertisement
ਪਿਛਲੀ ਖ਼ਬਰ ਐਫ.ਸੀ.ਆਈ. ਦੀ ਮੈਨੇਜਮੈਂਟ 'ਤੇ ਅਦਾਲਤਾਂ ਦੇ ਫ਼ੈਸਲੇ ਨੂੰ ਨਜ਼ਰ ਅੰਦਾਜ਼ ਕਰਕੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਦੇ ਦੋਸ਼... ਅਗਲੀ ਖ਼ਬਰ ਜੈਵਿਕ ਵਿਭਿੰਨਤਾ ਦਿਵਸ 'ਤੇ ਕਰਵਾਇਆ ਸਮਾਗਮ <br/>
Ad Position 24