ਅਮਰਗੜ੍ਹ, 30 ਮਈ (ਪਵਿੱਤਰ ਸਿੰਘ) ਨਗਰ ਪੰਚਾਇਤ ਅਮਰਗੜ੍ਹ ਦੇ ਵਾਰਡ ਨੰਬਰ ਪੰਜ 'ਚੋਂ ਮਿਉਂਸੀਪਲ ਕੌਂਸਲਰ ਦੀ ਚੋਣ 'ਚ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਕਾਂਗਰਸੀ ਉਮੀਦਵਾਰ ਵਿਸ਼ਾਲ ਸ਼ਰਮਾ ਪਤਨੀ ਪਿ੍ੰਸ ਜੋਸ਼ੀ ਨੇ ਜਿੱਤ ਦਾ ਪਰਚਮ ਲਹਿਰਾਇਆ | ਕਾਂਗਰਸ ਦੀ ਇਸ ਜਿੱਤ 'ਤੇ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਦਿਆ ਸੀਨੀਅਰ ਆਗੂ ਧਾਲੀਵਾਲ ਨੇ ਕਿਹਾ ਕਿ ਇਹ ਪਰਿਵਾਰ ਸਮਾਜ ਸੇਵੀਆਂ ਦਾ ਪਰਿਵਾਰ ਹੈ ਅਤੇ ਵਾਰਡ ਦੇ ਲੋਕਾਂ ਨੇ ਇਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਕਦਰ ਪਾਈ ਹੈ | ਪਾਰਟੀ ਦੇ ਆਗੂਆਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਸ੍ਰੀਮਤੀ ਵਿਸ਼ਾਲ ਸ਼ਰਮਾ ਦੇ ਪਤੀ ਪਿ੍ੰਸ ਜੋਸ਼ੀ ਨੇ ਕਿਹਾ ਕਿ ਉਹ ਵਾਰਡ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਤੱਤਪਰ ਰਹਿਣਗੇ | ਸਵਰਨਜੀਤ ਸਿੰਘ ਦਸਮੇਸ਼ ਮਕੈਨੀਕਲ ਵਰਕਸ ਅਮਰਗੜ੍ਹ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ, ਗੁਰਪ੍ਰੀਤ ਸਿੰਘ ਬਾਬਾ ਮੂਲਾਬਧਾ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ, ਗੁਰਵਿੰਦਰ ਸਿੰਘ ਮਠਾੜੂ, ਪਰਮਦੀਪ ਸਿੰਘ ਯਾਮਾ, ਚਰਨਜੀਤ ਸਿੰਘ, ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ, ਐਡਵੋਕੇਟ ਵਿਨੋਦ ਕੁਮਾਰ, ਮਹਾਵੀਰ, ਜਸਪਾਲ ਲਾਡੇਵਾਲ, ਬਲਵੰਤ ਸਿੰਘ ਭੱਟੀ, ਲਖਬੀਰ ਸਿੰਘ ਨਿੱਕਾ, ਜੀਵਨ ਕੁਮਾਰ ਬਾਲੀ, ਵਰੁਣ ਸਿੰਗਲਾ, ਗਗਨ ਸਿੰਗਲਾ, ਅੰਕਿਤ ਕੁਮਾਰ ਸਿੰਗਲਾ, ਅਰੁਨ ਸ਼ਰਮਾ, ਪ੍ਰਵੀਨ ਸਿੰਗਲ, ਪ੍ਰਵੀਨ ਸਿੰਗਲਾ,ਪਰਮਦੀਪ ਸਿੰਘ, ਬੱਬਲੂ ਮਹਾਰਾਣਾ, ਹਰਪ੍ਰੀਤ ਸਿੰਘ ਬਾਗੜੀਆਂ, ਜਤਿੰਦਰ ਟੰਡਨ ਅਤੇ ਰਮੇਸ਼ ਕੁਮਾਰ ਸਰਮਾ ਸਤਵਿੰਦਰ ਸਿੰਘ ਮੰਟੁ ਜੋਸ਼ੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ |