12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪੰਜਾਬ ਦੇ ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਕੀਤਾ ਰੱਦ– ਭਰਾਜ <br/>

Ad Position 21
No active advertisement
ਅਜੀਤ ਡੈਸਕ 31-05-2026
ਸੰਗਰੂਰ, 30 ਮਈ (ਧੀਰਜ ਪਸੋਰੀਆ) - ਪੰਜਾਬ 'ਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਪੰਜਾਬ ਦੇ ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ | ਇਹ ਪ੍ਰਗਟਾਵਾ ਕਰਦਿਆਂ ਹੋਇਆ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੋ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੇ ਸੁਪਨੇ ਲੈ ਰਹੀ ਹੈ, ਕਈ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਆਪਣਾ ਖਾਤਾ ਵੀ ਨਹੀਂ ਖ਼ੋਲ੍ਹ ਸਕੀ ਹੈ | ਆਪਣੇ 'ਆਪ' ਨੂੰ ਸ਼ਹਿਰੀ ਚੈਂਪੀਅਨ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਪੰਜਾਬ ਦੇ ਕੁੱਲ ਵਾਰਡਾਂ ਵਿਚੋਂ ਸਿਰਫ਼ ਛੇ ਸੱਤ ਪ੍ਰਤੀਸ਼ਤ ਵਾਰਡਾਂ 'ਚ ਹੀ ਆਪਣੇ ਉਮੀਦਵਾਰਾਂ ਨੂੰ ਜਿੱਤ ਦਿਵਾ ਸਕੀ ਹੈ | ਕਈ ਥਾਵਾਂ 'ਤੇ ਤਾਂ ਭਾਜਪਾ ਆਪਣਾ ਖਾਤਾ ਵੀ ਨਹੀਂ ਖ਼ੋਲ੍ਹ ਸਕੀ ਹੈ | ਜ਼ਿਲ੍ਹਾ ਸੰਗਰੂਰ ਜਿੱਥੇ ਚਾਰ ਜਗ੍ਹਾ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ | ਉਨ੍ਹਾਂ ਵਿਚੋਂ ਤਿੰਨ ਥਾਵਾਂ 'ਤੇ ਤਾਂ ਭਾਜਪਾ ਨੂੰ ਪੂਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ, ਕਾਰਨ ਇਹੀ ਹੈ ਕਿ ਪੰਜਾਬ ਦੇ ਲੋਕ ਨਫ਼ਰਤ ਦੀ ਰਾਜਨੀਤੀ ਨਹੀਂ ਚਾਹੁੰਦੇ, ਬਲਕਿ ਪੰਜਾਬ ਨੂੰ ਮੁੜ ਰੰਗਲਾ ਬਣਿਆ ਦੇਖਣਾ ਚਾਹੁੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ ਪੰਜ 'ਚੋਂ ਕਾਂਗਰਸੀ ਉਮੀਦਵਾਰ ਵਿਸ਼ਾਲ ਸ਼ਰਮਾ ਨੇ ਜਿੱਤ ਦਾ ਪਰਚਮ ਲਹਿਰਾਇਆ <br/> ਅਗਲੀ ਖ਼ਬਰ ਪਹਿਲੀ ਵਾਰ ਕੌਂਸਲਰ ਬਣੀ ਜੋਗੀ ਨਾਥ ਸਪੇਰਿਆਂ ਦੀ ਨੂੰਹ ਨੇ ਰੱਖੀ ਸ਼੍ਰੋਮਣੀ ਅਕਾਲੀ ਦਲ ਦੀ ਲਾਜ <br/>
Ad Position 24