11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕਾਂਗਰਸ ਦਾ ਐਸ.ਸੀ. ਮੋਰਚਾ ਸਮਾਗਮ ਦੌਰਾਨ ਜੇਤੂ ਕੌਂਸਲਰਾਂ ਦਾ ਕਰੇਗਾ ਸਨਮਾਨ- ਜੱਸੀ ਕਰਤਾਰਪੁਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਸੰਗਰੂਰ, 31 ਮਈ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪ੍ਰਦੇਸ਼ ਕਾਂਗਰਸ ਐਸ.ਸੀ. ਮੋਰਚੇ ਜਨਰਲ ਸਕੱਤਰ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਐਸ.ਸੀ. ਮੋਰਚਾ ਇੱਕ ਸਮਾਗਮ ਦੌਰਾਨ ਭਵਾਨੀਗੜ੍ਹ ਦੇ ਜੇਤੂ ਕਾਂਗਰਸ ਦੇ ਕੌਂਸਲਰਾਂ ਦਾ ਸਨਮਾਨ ਕਰੇਗਾ | ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਕੈਬਨਿਟ ਮੰਤਰੀ ਅਤੇ ਕੁੱਲ ਹਿੰਦ ਕਾਂਗਰਸ ਦੇ ਖ਼ਜ਼ਾਨਚੀ ਵਿਜੈਇੰਦਰ ਸਿੰਗਲਾ ਕਰਨਗੇ | ਜੱਸੀ ਨੇ ਕਿਹਾ ਕਿ ਉਹ ਯਤਨਸ਼ੀਲ ਹਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਮਾਂ ਵੀ ਇਸ ਸਮਾਗਮ ਲਈ ਲਿਆ ਜਾਵੇ ਤਾਂ ਜੋ ਇਸ ਸਮਾਗਮ ਦੀ ਸ਼ੋਭਾ ਹੋਰ ਵਧਾਈ ਜਾ ਸਕੇ | ਭਵਾਨੀਗੜ੍ਹ ਸਮੇਤ ਜ਼ਿਲੇ੍ਹ ਦੀਆਂ ਹੋਰ ਨਗਰ ਕੌਂਸਲ ਚੋਣਾਂ ਦਾ ਜ਼ਿਕਰ ਕਰਦਿਆਂ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਕਾਂਗਰਸ ਦਾ ਪ੍ਰਦਰਸ਼ਨ ਕੁੱਲ ਮਿਲਾ ਇਨ੍ਹਾਂ ਚੋਣਾਂ 'ਚ ਬਹੁਤ ਹੀ ਵਧੀਆ ਰਿਹਾ ਹੈ ਅਤੇ ਭਵਾਨੀਗੜ੍ਹ 'ਚ ਤਾਂ ਕਾਂਗਰਸ ਨੰਬਰ ਇੱਕ ਦੀ ਪਾਰਟੀ ਬਣ ਕੇ ਉੱਭਰੀ ਹੈ | ਭਵਾਨੀਗੜ੍ਹ 'ਚ ਕਾਂਗਰਸ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਰਾ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਦਿੰਦਿਆਂ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਜੋ ਰੁਝਾਨ ਇਨ੍ਹਾਂ ਚੋਣਾ ਦੌਰਾਨ ਸਾਹਮਣੇ ਆਏ ਹਨ, ਉਸ ਤੋਂ ਸਪਸ਼ਟ ਹੋ ਕਿ ਕਾਂਗਰਸ 2027 ਵਿੱਚ ਵੱਡੇ ਅੰਤਰ ਨਾਲ ਵਿਧਾਨ ਸਭਾ ਚੋਣਾਂ ਜਿੱਤੇਗੀ |

Ad Position 22
No active advertisement
ਪਿਛਲੀ ਖ਼ਬਰ ਤਬਦੀਲ ਹੋਏ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੰੂ ਦਿੱਤਾ ਨਾਗਰਿਕ ਅਭਿਨੰਦਨ ਅਗਲੀ ਖ਼ਬਰ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਮੁੱਖ ਮੰਤਰੀ ਮਾਨ ਨੇ ਇਕ ਹੋਰ ਵੱਡਾ ਵਾਅਦਾ ਕੀਤਾ ਪੂਰਾ- ਚੱਠਾ <br/>
Ad Position 24