30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

'ਆਪ' ਵਰਕਰਾਂ 'ਤੇ ਹੋਏ ਹਮਲੇ ਖ਼ਿਲਾਫ਼ 17 ਵਿਅਕਤੀਆਂ ਉਪਰ ਮੁਕੱਦਮਾ ਦਰਜ <br/>

Ad Position 21
No active advertisement
ਅਜੀਤ ਡੈਸਕ 02-06-2026
ਧੂਰੀ, 1 ਜੂਨ (ਸੰਜੇ ਲਹਿਰੀ) - ਧੂਰੀ ਦੇ ਵਾਰਡ ਨੰਬਰ 10 'ਚ ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਸਿੰਘ ਚੱਠਾ ਦੇ ਬੇਟੇ ਵਿਕਰਾਂਤ ਸਿੰਘ ਚੱਠਾ ਦੀ ਹੋਈ ਜਿੱਤ ਤੋਂ ਬਾਅਦ ਜਿੱਤ ਦਾ ਜਸ਼ਨ ਮਨਾ ਰਹੇ ਆਪ ਵਰਕਰਾਂ ਉਪਰ ਸਾਬਕਾ ਕੌਂਸਲਰ ਹਰੀ ਕਿ੍ਸ਼ਨ ਮਨੀ ਦੇ ਸਮਰਥਕਾਂ ਵਲੋਂ ਹਮਲਾ ਕਰਕੇ ਦਰਜਨ ਦੇ ਕਰੀਬ ਨੌਜਵਾਨਾਂ ਦੇ ਸਿਰ ਪਾੜਨ ਦੇ ਦੋਸ਼ ਆਗੂ ਸਤਿੰਦਰ ਸਿੰਘ ਚੱਠਾ ਵਲੋਂ ਲਗਾਏ ਜਾ ਰਹੇ ਹਨ | ਸ੍ਰੀ ਚੱਠਾ ਅਨੁਸਾਰ ਿੱਕ ਵਿਅਕਤੀ ਦੀ ਹਾਲਤ ਅਜੇ ਵੀ ਗੰਭੀਰ ਹੈ ਜੋ ਸਰਕਾਰੀ ਹਸਪਤਾਲ ਚੰਡੀਗੜ੍ਹ 'ਚ ਜੇਰੇ ਇਲਾਜ ਹੈ | ਇਸ ਸਬੰਧੀ ਪੁਲਿਸ ਕੋਲ ਦੇਵ ਰਾਜ ਧੂਰੀ ਵਾਸੀ ਹਿੰਮਤਪੁਰਾ ਵਲੋਂ ਦਰਖਾਸਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਉਪਰੰਤ 16 ਵਿਅਕਤੀਆਂ ਤੋਂ ਇਲਾਵਾ ਇੱਕ ਅਣਪਛਾਤੇ ਉਪਰ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਦਰਜ ਕੀਤੀ ਐਫ ਆਈ ਆਰ 'ਚ ਵਾਰਡ ਨੰਬਰ 10 ਦੇ ਸਾਬਕਾ ਕੌਂਸਲਰ ਹਰੀ ਕਿਸ਼ਨ ਮਨੀ, ਸਮੀਰ, ਵਿਵੇਕ ਕੁਮਾਰ, ਨਿਤਿਸ਼ ਕੁਮਾਰ, ਭੁਪਿੰਦਰ ਕੁਮਾਰ, ਦਰਸਣਾ ਰਾਣੀ, ਰਵੀ ਕੁਮਾਰ, ਵਿਕਰਮ, ਬਬੀਤਾ ਰਾਣੀ, ਸੁਮਿਤ ਕੁਮਾਰ, ਗਗਨਦੀਪ, ਪ੍ਰਦੀਪ ਕੁਮਾਰ, ਕਾਜਲ, ਸੁਨੀਤਾ, ਅਸ਼ੋਕ ਕੁਮਾਰ, ਇੰਦਰਜੀਤ ਕਾਹਲੋ ਦੇ ਨਾਂਅ ਸ਼ਾਮਿਲ ਹਨ | ਦੂਸਰੇ ਪਾਸੇ 'ਆਪ' ਦੇ ਸਮਰਥਕਾਂ ਨੇ ਕਿਹਾ ਮੰਗ ਕੀਤੀ ਕਿ ਇਨ੍ਹਾਂ ਮੁਲਜ਼ਮਾਂ ਉਪਰ ਇਰਾਦਾ ਕਤਲ ਦੀ ਧਾਰਾ ਸ਼ਾਮਿਲ ਕਰਨ ਦੇ ਨਾਲ ਨਾਲ ਮੁਲਜ਼ਮਾਂ ਨੂੰ ਫ਼ੌਰਨ ਗਿ੍ਫ਼ਤਾਰ ਕੀਤਾ ਜਾਵੇ | ਇਸ ਸਬੰਧੀ ਜਾਚ ਕਰ ਰਹੇ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪਰਚਾ ਦਰਜ ਕਰਨ ਉਪਰੰਤ ਮੁਲਜ਼ਮਾਂ ਦੀ ਭਾਲ ਜਾਰੀ ਹੈ ਤੇ ਉਨ੍ਹਾਂ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੇ ਖੁਸ਼ਕਿਰਣ ਪਾਲ ਸਿੰਘ ਨੇ ਜੇ.ਈ.ਈ. ਐਡਵਾਂਸ 'ਚ ਪ੍ਰਾਪਤ ਕੀਤਾ 470ਵਾਂ ਰੈਂਕ <br/> ਅਗਲੀ ਖ਼ਬਰ ਐਡਵੋਕੇਟ ਝੂੰਦਾਂ ਦੀ ਅਗਵਾਈ ਹੇਠ ਅਕਾਲੀ ਦਲ (ਪੁਨਰ ਸੁਰਜੀਤ) ਨੇ ਰਾਜਪਾਲ ਦੇ ਨਾਂਅ ਮੰਗ ਪੱਤਰ ਦਿੱਤਾ
Ad Position 24