06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਿੜ੍ਹਬਾ ਦੀ ਮਹੀਨਾਵਾਰ ਇਕੱਤਰਤਾਈ <br/>

Ad Position 21
No active advertisement
ਅਜੀਤ ਡੈਸਕ 07-06-2026
ਦਿੜ੍ਹਬਾ ਮੰਡੀ, 6 ਜੂਨ (ਹਰਬੰਸ ਸਿੰਘ ਛਾਜਲੀ) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਿੜ੍ਹਬਾ ਇਕਾਈ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਚੇਅਰਮੈਨ ਕਿ੍ਸ਼ਨ ਕੁਮਾਰ, ਜਰਨਲ ਸਕੱਤਰ ਕਸ਼ਮੀਰ ਸਿੰਘ ਰੋੜੇਵਾਲਾ, ਸਰਪ੍ਰਸਤ ਗੁਰਜੰਟ ਸਿੰਘ ਦਿੜ੍ਹਬਾ, ਅਜੀਤ ਸਿੰਘ ਕੌਹਰੀਆ ਅਤੇ ਚਿਰੰਜੀ ਲਾਲ ਦੀ ਅਗਵਾਈ ਹੇਠ ਹੋਈ | ਇਕੱਤਰਤਾ ਵਿੱਚ ਆਈ.ਟੀ.ਆਈ. ਕਰ ਕੇ ਅਪ੍ਰੈਂਟਿਸਸ਼ਿਪ ਪੂਰੀ ਕਰ ਕੇ ਨੌਕਰੀ ਮੰਗਣ ਵਾਲੇ ਨੌਜਵਾਨਾਂ 'ਤੇ ਪਟਿਆਲਾ ਵਿਖੇ ਲਾਠੀਆਂ ਵਰ੍ਹਾ ਕੇ ਅਣਮਨੁੱਖੀ ਤਸ਼ੱਦਦ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ | ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਡੀ.ਏ. ਦੇਣ ਤੋਂ ਟਾਲਮਟੋਲ ਸਬੰਧੀ ਕੈਬਨਿਟ ਸਬ ਕਮੇਟੀ ਵਲੋਂ ਅਦਾਲਤ 'ਚ ਪੇਸ਼ ਕੀਤੀ ਬੰਦ ਲਿਫ਼ਾਫ਼ਾ ਰਿਪੋਰਟ ਜੋ ਤੱਥਾਂ ਨੂੰ ਤੋੜ ਮਰੋੜ ਕਰ ਕੇ ਪੇਸ਼ ਕੀਤੀ ਹੈ ਦੀ ਵੀ ਨਿਖੇਧੀ ਕੀਤੀ | ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜਮ/ ਪੈਨਸ਼ਨਰਾਂ ਦੀਆਂ ਹੱਕੀ ਮੰਗਾ ਰਹਿੰਦਾ ਡੀ.ਏ, 2,59 ਦਾ ਗੁਣਾਂਕ ਮੈਡੀਕਲ ਵਿੱਚ ਵਾਧਾ ਵਗ਼ੈਰਾ ਮੰਗਾ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਪੈਨਸ਼ਨਰ ਸਰਕਾਰ ਦਾ ਹਰ ਤਰ੍ਹਾਂ ਦਾ ਵਿਰੋਧ ਕਰਨਗੇ | ਮੀਟਿੰਗ ਵਿੱਚ ਨਵੇਂ ਸ਼ਾਮਿਲ ਹੋਏ ਮੈਂਬਰ ਰਿਟਾ. ਇੰਸਪੈਕਟਰ ਮਹੇਸ਼ਇੰਦਰ ਸਿੰਘ ਜੋਸ਼ੀ, ਰਿਟਾ ਇੰਸਪੈਕਟਰ ਗੁਰਮੇਲ ਸਿੰਘ ਖਨਾਲ, ਰਿਟਾ ਇੰਸਪੈਕਟਰ ਕਰਮਜੀਤ ਸਿੰਘ, ਰਿਟਾ ਇੰਸਪੈਕਟਰ ਬਲਕਾਰ ਸਿੰਘ, ਰਿਟਾ. ਏ.ਐਸ.ਆਈ. ਬਲਕਾਰ ਸਿੰਘ, ਰਿਟਾ ਏ.ਐਸ.ਆਈ. ਵਿਕਰਮਜੀਤ ਸਿੰਘ ਵਿੱਕੀ, ਜਗਮੇਲ ਸਿੰਘ ਰੋਗਲਾ, ਬਲਵੰਤ ਸਿੰਘ ਲਾਡਬਨਜਾਰਾ ਨੂੰ ਜਥੇਬੰਦੀ ਵਿੱਚ ਸ਼ਾਮਿਲ ਹੋਣ ਤੇ ਸਨਮਾਨ ਕੀਤਾ ਗਿਆ | ਨਵੇ ਮੈਂਬਰਾਂ ਨੇ ਵੀ ਜਥੇਬੰਦੀ ਨੂੰ ਹਰ ਸੰਭਵ ਯੋਗਦਾਨ ਦੇਣ ਦਾ ਵਿਸ਼ਵਾਸ ਦਿੱਤਾ | ਇਸ ਮੌਕੇ ਜਤਿੰਦਰ ਭਾਰਦਵਾਜ, ਜਗਬੰਤ ਸਿੰਘ ਬੂਰੜ, ਗੁਰਦੀਪ ਸਿੰਘ ਮੌੜ, ਹਰਪਾਲ ਸਿੰਘ, ਚਰਨਜੀਤ ਸਿੰਘ ਕੌਹਰੀਆ, ਬੰਤ ਸਿੰਘ ਕੈਂਪਰ, ਜਸਪਾਲ ਸਿੰਘ (ਪਾਲਾ), ਘੂਕਾ ਸਿੰਘ, ਹਰਮੇਲ ਸਿੰਘ ਕੈਸ਼ੀਅਰ, ਗੋਰਾ ਲਾਲ, ਗੁਰਸੇਵਕ ਸਿੰਘ ਕੈੰਪਰ, ਮਾਸਟਰ ਬਲਜੀਤ ਸਿੰਘ, ਮਾਸਟਰ ਦੇਵ ਰਾਜ, ਗੁਰਬਚਨ ਲਾਲ, ਗੁਲਜ਼ਾਰ ਸਿੰਘ, ਹਰਕੇਸ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ, ਨੰਦ ਕਿਸ਼ੋਰ, ਜਗਮੇਲ ਸਿੰਘ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਿਕਸ਼ਾ ਅਤੇ ਆਟੋ ਚਾਲਕਾਂ ਦੇ ਵਰਦੀ ਤੇ ਨੇਮ ਪਲੇਟ ਹੋਣੀ ਲਾਜ਼ਮੀ <br/> ਅਗਲੀ ਖ਼ਬਰ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 2027 'ਚ ਸਰਕਾਰ ਦਾ ਬਾਈਕਾਟ ਕਰਾਂਗੇ- ਨੰਬਰਦਾਰ ਯੂਨੀਅਨ <br/>
Ad Position 24
No active advertisement