01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਅਗੇਤੇ ਝੋਨੇ ਦੀ ਲਵਾਈ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 10-06-2026
ਮਲੇਰਕੋਟਲਾ, 9 ਜੂਨ (ਮਨਜਿੰਦਰ ਸਿੰਘ ਸਰੌਦ) - ਸੂਬਾ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਮੁਤਾਬਿਕ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ 9 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ | ਇਸ ਵਰ੍ਹੇ ਸੂਬੇ ਅੰਦਰ ਜ਼ਿਆਦਾਤਰ ਕਿਸਾਨਾਂ ਵੱਲੋਂ ਆਪਣੇ ਖੇਤਾਂ ਅੰਦਰ ਕੱਦੂ ਕਰਕੇ ਪੂਸਾ 44 ਝੋਨੇ ਦੀ ਲਵਾਈ ਕਰਨ ਦੇ ਲਈ ਪੂਸਾ ਦੀ ਪਨੀਰੀ ਬੀਜਣ ਨੂੰ ਪਹਿਲ ਦਿੱਤੀ ਗਈ ਸੀ | ਭਾਵੇਂ ਸੂਬੇ ਦੇ ਕਿਸਾਨਾਂ ਵੱਲੋਂ ਲੰਬਾ ਸਮਾਂ ਸਰਕਾਰ ਦੀਆਂ ਹਦਾਇਤਾਂ ਨੂੰ ਉਡੀਕਣ ਤੋਂ ਬਾਅਦ ਪਨੀਰੀ ਬੀਜੀ ਗਈ | ਬਹੁਤ ਸਾਰੇ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਵੱਲੋਂ ਪੀ.ਆਰ. 126 ਤੇ ਪੀ. ਆਰ. 121 ਵਰਗੇ ਘੱਟ ਸਮੇਂ ਵਿੱਚ ਪੱਕਣ ਵਾਲੇ ਝੋਨੇ ਦੇ ਬੀਜਾਂ ਦੀ ਲਵਾਈ ਕਰਨ ਦਾ ਮਨ ਬਣਾਉਂਦਿਆਂ ਪੂਸਾ 44 ਨੂੰ ਤਰਜੀਹ ਨਹੀਂ ਦਿੱਤੀ ਪਰ ਫਿਰ ਵੀ ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਨ੍ਹਾਂ ਵੱਲੋਂ ਆਪਣੇ ਖੇਤਾਂ ਅੰਦਰ ਪੂਸਾ 44 ਝੋਨੇ ਦੀ ਲਵਾਈ ਸ਼ੁਰੂ ਕੀਤੀ ਹੈ | ਘੱਟ ਸਮੇਂ ਵਿੱਚ ਪੱਕਣ ਵਾਲੇ ਝੋਨੇ ਦੇ ਬੀਜਾਂ ਪੀ.ਆਰ.133 ਤੇ ਸੁਪਰੀਮ 110 ਵਗ਼ੈਰਾ ਦੀ ਲਵਾਈ ਅਗਲੇ ਦਿਨਾਂ ਨੂੰ ਸ਼ੁਰੂ ਹੋਵੇਗੀ | ਕੁੱਲ ਮਿਲਾ ਕੇ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਕਿਸਾਨਾਂ ਵੱਲੋਂ ਝੋਨੇ ਦੀਆਂ ਰਲਵੀਆਂ-ਮਿਲਵੀਆਂ ਕਿਸਮਾਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ | ਸਰਕਾਰ ਦੀਆਂ ਹਦਾਇਤਾਂ ਮੁਤਾਬਕ 9 ਜੂਨ ਤੋਂ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ | ਭਾਵੇਂ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਦੇ ਲਈ ਪਿੰਡਾਂ ਅੰਦਰ ਕੈਂਪ ਲਗਾ ਕੇ ਵੱਡੇ ਪੱਧਰ 'ਤੇ ਤਰੱਦਦ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਕਿਸਾਨ ਵਰਗ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਕੋਈ ਖ਼ਾਸ ਤਰਜ਼ੀਹ ਨਹੀਂ ਦਿੱਤੀ, ਸਗੋਂ ਝੋਨੇ ਦੀ ਰਵਾਇਤੀ ਖੇਤੀ ਨੂੰ ਮੁੱਖ ਰੱਖ ਕੇ ਕੱਦੂ ਕਰਕੇ ਹੀ ਝੋਨਾ ਲਗਾਇਆ ਜਾ ਰਿਹਾ ਹੈ | ਪਿਛਲੇ ਵਰਿ੍ਹਆਂ ਦੌਰਾਨ ਭਾਵੇਂ ਝੋਨੇ ਦੀ ਲਵਾਈ ਲਈ ਪ੍ਰਵਾਸੀ ਮਜ਼ਦੂਰਾਂ ਦੀ ਕਿੱਲਤ ਜ਼ਰੂਰ ਵੇਖੀ ਗਈ ਸੀ ਪਰ ਇਸ ਵਰ੍ਹੇ ਕਿਸਾਨਾਂ ਕੋਲ ਮਜ਼ਦੂਰਾਂ ਦੀਆਂ ਪਾਰਟੀਆਂ ਪਹੁੰਚਣ ਤੋਂ ਬਾਅਦ ਕਿਸਾਨ ਭਾਈਚਾਰੇ ਵਲੋਂ ਕੱਦੂ ਕਰਕੇ ਝੋਨੇ ਦੀ ਲਵਾਈ ਲਈ ਆਪਣੇ ਖੇਤਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ 'ਚ 'ਖੇਤਾਂ 'ਚੋਂ ਪਾਣੀ ਦੀ ਨਿਕਾਸੀ' ਦਾ ਮੁੱਦਾ ਬਣਿਆ ਕਿਸਾਨਾਂ ਲਈ ਸਿਰਦਰਦੀ ਅਗਲੀ ਖ਼ਬਰ ਪਾਵਰਕਾਮ ਦੀ ਐਮ.ਈ. ਲੈਬ 'ਚ ਲੱਗੀ ਭਿਆਨਕ ਅੱਗ <br/>
Ad Position 24