01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਲੇਰਕੋਟਲਾ 'ਚ 'ਖੇਤਾਂ 'ਚੋਂ ਪਾਣੀ ਦੀ ਨਿਕਾਸੀ' ਦਾ ਮੁੱਦਾ ਬਣਿਆ ਕਿਸਾਨਾਂ ਲਈ ਸਿਰਦਰਦੀ

Ad Position 21
No active advertisement
ਅਜੀਤ ਡੈਸਕ 10-06-2026
ਮਲੇਰਕੋਟਲਾ, 9 ਜੂਨ (ਮਨਜਿੰਦਰ ਸਿੰਘ ਸਰੌਦ) - ਪੰਜਾਬ ਦੇ ਅੰਦਰ ਹਰ ਵਰ੍ਹੇ ਮੀਹਾਂ ਤੋਂ ਬਾਅਦ ਖੇਤਾਂ ਵਿਚਲੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀ ਫ਼ਸਲ ਤਬਾਹ ਹੋ ਜਾਂਦੀ ਹੈ | ਸੜਕਾਂ ਦੇ ਨਵੀਨੀਕਰਨ ਸਮੇਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਨਾ ਹੀ ਲਿੰਕ ਸੜਕਾਂ 'ਚ ਪਾਈਪ ਲਗਾਏ ਜਾਂਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਸਹਿਣ ਵਾਲੀ ਜਗ੍ਹਾ ਤੋਂ ਨੀਵਾਂ ਰੱਖਿਆ ਜਾਂਦਾ ਹੈ | ਪਿਛਲੇ ਵਰਿ੍ਹਆਂ ਤੋਂ ਕਿਸਾਨੀ ਨਾਲ ਜੁੜਿਆ ਇਹ ਮਾੜਾ ਵਰਤਾਰਾ ਘਟਣ ਦੀ ਬਜਾਏ ਵਧ ਰਿਹਾ ਹੈ | ਹਰ ਸਾਲ ਮੀਂਹ ਦੇ ਪਾਣੀ ਨਿਕਾਸੀ ਨਾ ਹੋਣ ਦੇ ਚਲਦਿਆਂ ਕਿਸਾਨਾਂ ਦੀ ਅਰਬਾਂ ਰੁਪਏ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਜਾਂਦੀ ਹੈ | ਪਾਣੀ ਦੀ ਨਿਕਾਸੀ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਖੇਤਾਂ ਤੇ ਰਸਤਿਆਂ 'ਚੋਂ ਲੰਘਦੇ ਪੁਰਾਣੇ ਵਹਿਣ ਬੰਦ ਹੋ ਜਾਣ ਨੂੰ ਮੰਨਿਆ ਜਾ ਰਿਹਾ ਹੈ | ਸੜਕਾਂ ਉੱਚੀਆਂ ਹੋ ਰਹੀਆਂ ਹਨ, ਪ੍ਰੰਤੂ ਪਾਣੀ ਦੀ ਨਿਕਾਸੀ ਦਾ ਸੰਬੰਧਿਤ ਵਿਭਾਗ ਵਲੋਂ ਕੋਈ ਵੀ ਹੱਲ ਨਹੀਂ ਕੀਤਾ ਜਾਂਦਾ | ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਖੇਤਾਂ ਅੰਦਰ ਵਹਿਣ ਵਾਲੀ ਜਗ੍ਹਾ 'ਤੇ ਆ ਕੇ ਪਾਣੀ ਦੀ ਡਾਫ ਲੱਗ ਜਾਂਦੀ ਹੈ ਪ੍ਰੰਤੂ ਸੜਕ ਉੱਚੀ ਹੋਣ ਕਾਰਨ ਪਾਣੀ ਦਾ ਨਿਕਾਸ ਨਹੀਂ ਹੁੰਦਾ ਤੇ ਕਿਸਾਨ ਦੀ ਫ਼ਸਲ ਤਬਾਹ ਹੋ ਜਾਂਦੀ ਹੈ | ਇਸ ਬੇਹੱਦ ਅਹਿਮ ਮਸਲੇ ਸਬੰਧੀ ਕਦੇ ਵੀ ਕਿਸੇ ਸਰਕਾਰ ਜਾਂ ਸੰਬੰਧਿਤ ਵਿਭਾਗ ਨੇ ਕੋਈ ਚਾਰਾਜੋਈ ਨਹੀਂ ਕੀਤੀ | ਕਿਸਾਨ ਭਾਈਚਾਰਾ ਇਸ ਮਸਲੇ ਨੂੰ ਉਠਾਉਂਦਾ-ਉਠਾਉਂਦਾ ਥੱਕ ਚੁੱਕਿਆ ਹੈ | ਕਿਸੇ ਵੀ ਸਰਕਾਰ ਨਾਲ ਸੰਬੰਧਿਤ ਵਿਭਾਗ ਨੇ ਉਸ ਦੀ ਹੂਕ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ | ਵਰਿ੍ਹਆਂ ਬਾਅਦ ਕਿਸਾਨੀ ਨਾਲ ਜੁੜੇ ਇਸ ਮਾਮਲੇ ਦੀ ਗੂੰਜ ਇਸ ਵਾਰ ਦੇ ਬਜਟ ਸੈਸ਼ਨ ਵਿੱਚ ਜ਼ਰੂਰ ਸੁਣਾਈ ਦਿੱਤੀ ਸੀ | ਭਾਵੇਂ ਬੀਤੇ ਸਮੇਂ ਸਦਨ ਅੰਦਰ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਕਿਸਾਨੀ ਦੀ ਬਰਬਾਦੀ ਨਾਲ ਸੰਬੰਧਿਤ ਇਸ ਮਸਲੇ ਨੂੰ ਦਲੀਲਾਂ ਨਾਲ ਉਠਾਉਂਦਿਆਂ ਮੰਗ ਕੀਤੀ ਸੀ ਕਿ ਸੜਕਾਂ ਬਣਾਉਣ ਸਮੇਂ ਸੰਬੰਧਿਤ ਵਿਭਾਗ ਵਲੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ | ਸਰਕਾਰਾਂ ਤੇ ਸੰਬੰਧਿਤ ਵਿਭਾਗ ਹਰ ਸਾਲ ਕਿਸਾਨਾਂ ਦੀ ਬਰਬਾਦੀ ਦਾ ਮੰਜ਼ਰ ਵੇਖ ਕੇ ਮੂੰਹ ਕਿਉਂ ਫੇਰ ਲੈਂਦਾ ਹੈ, ਇਹ ਸਵਾਲ ਅੱਜ ਤੱਕ ਕਿਸੇ ਦੀ ਸਮਝ ਵਿੱਚ ਨਹੀਂ ਆਏ | ਵਿਧਾਇਕ ਪ੍ਰੋ. ਗੱਜਣਮਾਜਰਾ ਵਲੋਂ ਇਸ ਕਿਸਾਨੀ ਦਰਦ ਨੂੰ ਸਦਨ ਨਾਲ ਸਾਂਝਾ ਕਰਦਿਆਂ ਕਿਸਾਨ ਭਾਈਚਾਰੇ ਦੇ ਅੱਲੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਪਰ ਉਸ ਤੋਂ ਬਾਅਦ ਫਿਰ ਇਹ ਮਾਮਲਾ ਠੰਢੇ ਵਸਤੇ ਵਿੱਚ ਪੈ ਚੁੱਕਿਆ ਹੈ | ਹੁਣ ਜਦ ਕੁਝ ਦਿਨਾਂ ਨੂੰ ਮੀਂਹ ਸ਼ੁਰੂ ਹੋਣ ਵਾਲੇ ਹਨ ਤਾਂ ਇਸ ਬੇਹੱਦ ਗੰਭੀਰ ਹੋ ਚੁੱਕੇ ਮਸਲੇ ਸਬੰਧੀ ਧਿਆਨ ਦੇਣ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮਾੜੀ ਦੀ ਪੰਚਾਇਤ ਨੇ ਰਸਤੇ ਖੁੱਲ੍ਹੇ ਕਰਵਾਏ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਅਗੇਤੇ ਝੋਨੇ ਦੀ ਲਵਾਈ ਸ਼ੁਰੂ <br/>
Ad Position 24