02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਜ਼ਿਲ੍ਹਾ ਸੰਗਰੂਰ 'ਚ ਪਿਛਲੇ ਦੋ ਸਾਲਾਂ ਦੇ ਚਾਵਲ ਦੇ ਨਾਲ- ਨਾਲ ਪਿਛਲੇ ਸਾਲ ਦੀ ਕਣਕ ਨਾ ਚੁੱਕੇ ਜਾਣ ਕਾਰਨ ਅਨਾਜ ਭੰਡਾਰਨ ਦੀ ਆ ਰਹੀ ਹੈ ਸਮੱਸਿਆ

Ad Position 21
No active advertisement
ਅਜੀਤ ਡੈਸਕ 13-06-2026

ਸੰਗਰੂਰ, 12 ਜੂਨ (ਧੀਰਜ ਪਸ਼ੋਰੀਆ) - ਪੰਜਾਬ ਵਿੱਚ ਅਨਾਜ ਭੰਡਾਰਨ ਰਿਕਾਰਡ ਉਚਾਈ ਉੱਤੇ ਹੈ ਜਿਸ ਕਾਰਨ ਹਰ ਸੀਜ਼ਨ ਵਿੱਚ ਅਨਾਜ ਭੰਡਾਰਨ ਲਈ ਜਗਾ ਦੀ ਭਾਰੀ ਕਮੀ ਪਾਈ ਜਾ ਰਹੀ ਹੈ | ਇਹੀ ਸਥਿਤੀ ਹੈ ਜ਼ਿਲ੍ਹਾ ਸੰਗਰੂਰ ਦੀ ਜਿੱਥੇ 2025- 26 ਦੇ ਸੀਜ਼ਨ ਵਿੱਚ ਵੱਖ ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ 13,24,452 ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਸੀ ਅਤੇ ਹੁਣ ਲੰਘੇ ਕਣਕ ਦੇ ਸੀਜ਼ਨ ਵਿੱਚ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਕਰੀਬ 8.84 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ | ਗੱਲ ਝੋਨੇ ਦੀ ਕਰੀਏ ਤਾਂ ਇਸ ਦੀ ਮਿਲਿੰਗ ਲਈ ਖ਼ਰੀਦ ਏਜੰਸੀਆਂ ਵੱਲੋਂ ਝੋਨਾ ਪ੍ਰਾਈਵੇਟ ਸ਼ੈਲਰਾਂ ਵਿੱਚ ਲਗਾਇਆ ਜਾਂਦਾ ਹੈ | ਐਫ.ਸੀ.ਆਈ. ਦੇ ਗੋਦਾਮਾਂ ਵਿੱਚੋਂ ਧੀਮੀ ਗਤੀ ਨਾਲ ਚੌਲ ਚੁੱਕੇ ਜਾਣ ਦੀ ਪ੍ਰਕਿਰਿਆ ਕਾਰਨ ਸ਼ੈਲਰਾਂ ਵਿੱਚ ਪਏ ਝੋਨੇ ਦੀ ਮੀਲਿੰਗ ਸੁਚਾਰੂ ਢੰਗ ਨਾਲ ਨਹੀਂ ਹੋ ਰਹੀ ਹੈ ਭਾਵ ਪਿਛਲੇ ਸਾਲ ਦਾ 40 ਪ੍ਰਤੀਸ਼ਤ ਝੋਨਾ ਅਜੇ ਮੀਲਿੰਗ ਦੀ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਮਿਲਿੰਗ ਹੋਣ ਤੋਂ ਬਾਅਦ ਜੋ ਚਾਵਲ ਐਫ.ਸੀ.ਆਈ. ਦੇ ਗੁਦਾਮਾਂ ਵਿੱਚ ਭੇਜਿਆ ਜਾਣਾ ਹੈ ਉੱਥੇ ਚਾਵਲ ਰੱਖਣ ਲਈ ਜਗਾ ਨਹੀਂ ਹੈ | ਉੱਥੇ ਅਜੇ 2023- 24 ਅਤੇ 2024-25 ਸਾਲਾਂ ਦਾ ਚਾਵਲ ਹੀ ਚੁੱਕੇ ਜਾਣ ਦੀ ਉਡੀਕ ਕਰ ਰਿਹਾ ਹੈ | ਗੱਲ ਕਣਕ ਭੰਡਾਰਨ ਦੀ ਕਰੀਏ ਤਾਂ ਪਿਛਲੇ ਸਾਲ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਗਈ ਕਣਕ ਦਾ 40 ਪ੍ਰਤੀਸ਼ਤ ਅਜੇ ਗੁਦਾਮਾਂ ਵਿੱਚ ਪਿਆ ਹੈ |ਇਸ ਸਾਲ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਗਈ ਕਣਕ ਦੇ ਭੰਡਾਰ ਕਰਨ ਲਈ ਜਗਾ ਦੀ ਕਮੀ ਹੋਣ ਦੇ ਚੱਲਦਿਆਂ 60% ਦੇ ਕਰੀਬ ਕਣਕ ਨੂੰ ਖੁੱਲੇ੍ਹ ਅਸਮਾਨ ਵਿੱਚ ਭੰਡਾਰਨ ਕਰਨਾ ਪਿਆ ਹੈ | ਭਾਵ ਸ਼ੈਲਰਾਂ ਆਦਿ ਵਿੱਚ ਭੰਡਾਰ ਕਰਨਾ ਪਿਆ ਹੈ ਜਿਸ ਨੂੰ ਖ਼ਰੀਦ ਏਜੰਸੀਆਂ ਦੀ ਭਾਸ਼ਾ ਵਿੱਚ ਲੋਅ ਲਾਈਨ ਤੇ ਸਟੋਰ ਕਰਨਾ ਕਿਹਾ ਜਾਂਦਾ ਹੈ | ਜਾਣਕਾਰਾਂ ਦਾ ਮੰਨਣਾ ਹੈ ਕਿ ਖੁੱਲੇ੍ਹ ਮੈਦਾਨਾਂ ਵਿੱਚ ਪਏ ਅਨਾਜ ਨੂੰ ਮਾਨਸੂਨ ਵਿੱਚ ਨੁਕਸਾਨ ਹੋਣਾ ਸੁਭਾਵਿਕ ਹੈ |
ਚੌਲਾਂ ਦੀ ਨਿਕਾਸੀ 'ਚ ਲਿਆਂਦੀ ਜਾਵੇ ਤੇਜ਼ੀ
ਸ਼ੈਲਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਅਤੇ ਲੋਕਲ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਦਾ ਕਹਿਣਾ ਹੈ ਕਿ ਪੰਜਾਬ ਦਾ ਸ਼ੈਲਰ ਉਦਯੋਗ ਇਸ ਸਮੇਂ ਕਈ ਚੁਨੌਤੀਆਂ ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਝੋਨੇ ਦੀ ਮੀਲਿੰਗ ਸਹੀ ਸਮੇਂ ਮੁਤਾਬਕ ਨਾ ਹੋਣ ਕਾਰਨ ਜਿੱਥੇ ਚੌਲ ਦਾ ਵਜ਼ਨ ਘਟਦਾ ਹੈ ਉੱਥੇ ਇਸ ਦੀ ਗੁਣਵੱਤਾ ਵਿੱਚ ਵੀ ਗਿਰਾਵਟ ਆਉਂਦੀ ਹੈ ਜਿਸ ਦਾ ਖ਼ਮਿਆਜ਼ਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਗੁਦਾਮਾਂ ਵਿੱਚ ਪਏ ਚੌਲਾਂ ਦੀ ਨਿਕਾਸੀ ਨੂੰ ਤੇਜ਼ ਕੀਤਾ ਜਾਵੇ ਅਤੇ ਇਥਾਨੋਲ ਉਦਯੋਗ ਲਈ ਵੀ ਚੌਲਾਂ ਦੇ ਕੋਟੇ ਨੂੰ ਵਧਾਇਆ ਜਾਵੇ ਤਾਂ ਜੋ ਗੋਦਾਮਾਂ ਵਿੱਚ ਨਵੇਂ ਸੀਜ਼ਨ ਦੇ ਚੌਲ ਲਗਾਉਣ ਲਈ ਜਗਾ ਦਾ ਪ੍ਰਬੰਧ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅੱਗੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸੂਬੇ ਦੇ ਵਪਾਰੀਆਂ ਨੂੰ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ-ਨਰਿੰਦਰ ਕੌਰ ਭਰਾਜ
Ad Position 24
No active advertisement