02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅੱਗੇ ਕੀਤਾ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 13-06-2026
ਮਲੇਰਕੋਟਲਾ, 12 ਜੂਨ (ਮੁਹੰਮਦ ਹਨੀਫ਼ ਥਿੰਦ)-ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਖ਼ਾਲਸਾ ਅਤੇ ਬਲਾਕ ਪ੍ਰਧਾਨ ਭੋਲੀ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟਟਰਾਂ ਨੇ ਸਰਕਾਰੀ ਹਸਪਤਾਲ ਮਲੇਰਕੋਟਲਾ ਦੇ ਅੰਦਰ ਅਤੇ ਬਾਹਰ ਮੁੱਖ ਗੇਟ ਦੇ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟਟਰਾਂ ਨੇ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਬਲਵੀਰ ਸਿੰਘ ਸਿੱਧੂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ, ਪਿ੍ੰਸੀਪਲ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਸਕੱਤਰ ਡਾਇਰੈਕਟਰ ਸਿਹਤ ਅਤੇ ਐਮ.ਡੀ. (ਐਨ.ਐੱਚ.ਐੱਮ) ਚੰਡੀਗੜ੍ਹ ਦੇ ਨਾਂਅ ਤਹਿਸੀਲਦਾਰ ਰਿਤੂ ਗੁਪਤਾ ਨੂੰ ਸੌਂਪੇ ਗਏ ਮੰਗ ਪੱਤਰ 'ਚ ਮੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੀ ਜਥੇਬੰਦੀ ਨਾਲ (ਜਲੰਧਰ ਚੋਣਾਂ ਤੋਂ ਪਹਿਲਾਂ) ਪੈਨਲ ਮੀਟਿੰਗ ਕੀਤੀ | ਜਿਸ ਵਿਚ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨੀਆਂ ਜਿਸ ਵਿਚ ਅਹਿਮ ਮੰਗ ਵਰਕਰਾਂ ਦੀ ਉਮਰ ਹੱਦ ਵਿਚ ਵਾਧਾ ਕੀਤਾ ਪਰ ਦੁੱਖ ਤੇ ਅਫ਼ਸੋਸ ਇਹ ਹੈ ਕਿ 27-28 ਨਿਸ਼ਕਾਮ ਤੇ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਸਮਾਜਸੇਵਾ ਕਰਨ ਤੋਂ ਬਾਅਦ, ਜਦੋਂ ਖਾਲੀ ਹੱਥ ਸੇਵਾ ਮੁਕਤੀ ਕੀਤੀ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਨਿਰਾਸ਼ਾ ਪਾਈ ਜਾਂਦੀ ਹੈ | ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਘੱਟੋ-ਘੱਟ 24 ਹਜ਼ਾਰ ਰੁਪਏ ਤਨਖ਼ਾਹ ਅਤੇ ਦਰਜਾ ਚਾਰ ਦਾ ਗ੍ਰੇਡ ਦਿੱਤਾ ਜਾਵੇ ਅਤੇ ਈ.ਪੀ.ਐਫ. ਦੀ ਸਹੂਲਤ ਲਾਗੂ ਕੀਤੀ ਜਾਵੇ |ਆਸ਼ਾ ਵਰਕਰਾਂ ਤੇ ਫੈਸਿਲੀਟੇਰਾਂ ਦਾ ਆਨਰੇਰੀਅਮ ਪ੍ਰਤੀ ਮਹੀਨਾ 2500 ਰੁਪਏ ਨਾਲ ਇੰਕਰੀਮੈਂਟ ਡਬਲ ਕੀਤਾ ਜਾਵੇ ਅਤੇ ਹਰਿਆਣਾ ਪੈਟਰਨ ਆਦਿ ਮੰਗਾਂ ਨੂੰ ਲਾਗੂ ਕੀਤਾ ਜਾਵੇ | ਇਸ ਮੌਕੇ ਤਹਿਸੀਲਦਾਰ ਰਿਤੂ ਗੁਪਤਾ ਨੇ ਮੰਗ ਪੱਤਰ ਲੈਂਦਿਆਂ ਭਰੋਸਾ ਦਿਵਾਇਆ ਗਿਆ, ਇਸ ਮੰਗ ਪੱਤਰ ਨੂੰ ਉਹ ਸੀਨੀਅਰ ਅਧਿਕਾਰੀਆਂ ਨੂੰ ਸੌਂਪ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਵਿਨੋਦ ਕੁਮਾਰ ਡੀ. ਜੀ. ਪੀ ਡਿਸਕ ਨਾਲ ਸਨਮਾਨਿਤ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ 'ਚ ਪਿਛਲੇ ਦੋ ਸਾਲਾਂ ਦੇ ਚਾਵਲ ਦੇ ਨਾਲ- ਨਾਲ ਪਿਛਲੇ ਸਾਲ ਦੀ ਕਣਕ ਨਾ ਚੁੱਕੇ ਜਾਣ ਕਾਰਨ ਅਨਾਜ ਭੰਡਾਰਨ...
Ad Position 24
No active advertisement