02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹਨੇਰੀ, ਝੱਖੜ ਤੇ ਮੀਂਹ ਨਾਲ ਬਿਜਲੀ ਦੇ ਖੰਬੇ ਟੁੱਟੇ <br/>

Ad Position 21
No active advertisement
ਅਜੀਤ ਡੈਸਕ 14-06-2026
ਮੂਣਕ, 13 ਜੂਨ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਜ਼ੋਰਦਾਰ ਹਨੇਰੀ ਝੱਖੜ ਤੇ ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਬਿਜਲੀ ਵਿਭਾਗ ਤੇ ਕਿਸਾਨਾਂ ਲਈ ਖੇਤੀ ਸੈਕਟਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ, ਕਿਉਂਕਿ ਤੂਫ਼ਾਨ ਨਾਲ ਕਈ ਦਰਜਨਾਂ ਬਿਜਲੀ ਦੇ ਖੰਬੇ, ਦਰੱਖ਼ਤ ਤੇ ਤਾਰਾਂ ਟੁੱਟਣ ਨਾਲ ਮੂਣਕ ਸ਼ਹਿਰ ਸਮੇਤ 24 ਘੰਟੇ ਵਾਲੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਰ ਕੇ ਜਿੱਥੇ ਬਿਜਲੀ ਬੰਦ ਹੋ ਗਈ, ਉੱਥੇ ਹੀ ਆਵਾਜਾਈ ਵੀ ਪ੍ਰਭਾਵਿਤ ਹੋਈ, ਲਾਈਨਾਂ ਦੀ ਮੁਰੰਮਤ ਲਈ ਸਬ ਡਵੀਜ਼ਨ ਮੂਣਕ ਦੇ ਐਸ.ਡੀ.ਓ. ਜੋਧਾ ਰਾਮ ਸਮੇਤ ਜੇ.ਈ. ਤੇ ਮੁਲਾਜ਼ਮਾਂ ਦੀਆਂ ਟੀਮਾਂ ਵਲੋਂ ਡਿਗੀਆਂ ਲਾਈਨਾਂ ਨੂੰ ਖੜੀਆਂ ਕਰ ਕੇ ਬਿਜਲੀ ਸਪਲਾਈ ਨੂੰ ਮੁੜ ਬਹਾਲ ਕਰਨ ਦਾ ਕੰਮ ਵੱਡੇ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ | ਇਸ ਦੌਰਾਨ ਪਾਤੜਾਂ ਰੋਡ, ਅਨਾਜ ਮੰਡੀ, ਤਾਲਿਬ ਚੌਂਕ, ਟੋਹਾਣਾ ਰੋਡ ਕੰਟੀਨ ਕੋਲ ਸਮੇਤ ਕਈ ਥਾਵਾਂ 'ਤੇ ਦਰੱਖਤ ਡਿਗਣ ਨਾਲ ਜਿੱਥੇ ਬਿਜਲੀ ਦੇ ਖੰਬੇ ਤੇ ਤਾਰਾਂ ਟੁੱਟਣ ਨਾ ਆਵਾਜਾਈ ਪ੍ਰਭਾਵਿਤ ਹੋਈ ਹੈ, ਉੱਥੇ ਹੀ ਮੂਣਕ ਸ਼ਹਿਰ ਸਮੇਤ ਕਈ ਪਿੰਡਾਂ ਦੀ ਬਿਜਲੀ ਸਪਲਾਈ ਸਮੇਤ ਬੰਦ ਹੋ ਗਈ | ਇਸ ਤੋਂ ਇਲਾਵਾ ਹਨ੍ਹੇਰੀ ਤੇ ਝੱਖੜ ਆਉਣ ਨਾਲ 24 ਘੰਟੇ ਸਪਲਾਈ ਵਾਲੇ ਖੰਬੇ ਟੁੱਟਣ ਨਾਲ 58 ਫੀਡਰ ਪ੍ਰਭਾਵਿਤ ਹੋਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨੂੰ ਮੁੜ ਬਹਾਲ ਕਰਨ ਲਈ ਬਿਜਲੀ ਮੁਲਾਜ਼ਮ ਮਸ਼ੱਕਤ ਕਈ ਘੰਟੇ ਦਾ ਸਮਾਂ ਲੱਗੇਗਾ | ਐਸ.ਡੀ.ਓ. ਜੋਧ ਰਾਮ ਨੇ ਦੱਸਿਆ ਮੂਣਕ ਸ਼ਹਿਰ ਸਮੇਤ 58 ਫੀਡਰਾਂ ਦੇ ਕਰੀਬ 107 ਖੰਬੇ ਟੁੱਟ ਗਏ, ਜਿਨ੍ਹਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ | ਬਿਜਲੀ ਸਪਲਾਈ ਨੂੰ ਮੁੜ ਬਹਾਲ ਕਰਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਨੇ ਕੀਤੀਆਂ ਨਵੀਂਆਂ ਨਿਯੁਕਤੀਆਂ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਮਗਨਰੇਗਾ ਮੁਲਾਜ਼ਮਾਂ ਦੀ ਹੜਤਾਲ 12 ਵੇਂ ਦਿਨ 'ਚ ਦਾਖਲ <br/>
Ad Position 24
No active advertisement